ਖ਼ਬਰਾਂ |

ਤਾਜ਼ਾ |

ਸੀਬੀਆਈ ਨੇ ਜੁਰਮਾਨੇ ਵਜੋਂ ਜਦੋਂ ਮੰਗੇ 30 ਲੱਖ, ਵੇਖੋ ਸੌਦਾ ਸਾਧ ਦਾ ਜਵਾਬ
Published : Oct 10, 2017, 5:28 pm IST
Updated : Oct 10, 2017, 12:09 pm IST
SHARE ARTICLE

ਬਲਾਤਕਾਰ ਦੇ ਦੋਸ਼ਾਂ ‘ਚ ਸਜ਼ਾ ਭੁਗਤ ਰਹੇ ਸੌਦਾ ਸਾਧ ਰਾਮ ਰਹੀਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲ ਫ਼ਰਿਆਦ ਕੀਤੀ ਹੈ ਕਿ ਦੁਨੀਆਂ ਤਿਆਗ਼ ਚੁੱਕਾ ਹਾਂ ਤੇ ਉਸ ਕੋਲ ਬਲਾਤਕਾਰ ਪੀੜਤਾਂ ਨੂੰ ਅਦਾਲਤ ਵਲੋਂ ਉਸ ਨੂੰ ਲਾਇਆ ਤੀਹ ਲੱਖ ਰੁਪਏ ਜੁਰਮਾਨਾ ਅਦਾ ਕਰਨ ਲਈ ਪੈਸਾ ਨਹੀਂ ਹੈ। 


ਹਾਈ ਕੋਰਟ ਨੇ ਬਲਾਤਕਾਰ ਮਾਮਲੇ 'ਚ 20 ਸਾਲ ਦੀ ਕੈਦ ਦੀ ਸਜ਼ਾ ਵਿਰੁੱਧ ਸੌਦਾ ਸਾਧ ਅਤੇ ਸਾਧ ਨੂੰ ਉਮਰ ਕੈਦ ਦੀ ਸਜ਼ਾ ਦੀ ਮੰਗ ਕਰਨ ਵਾਲੀਆਂ ਦੋ ਬਲਾਤਕਾਰ ਪੀੜਤਾਂ ਦੀਆਂ ਵੱਖੋ-ਵੱਖ ਅਪੀਲਾਂ ਅੱਜ ਵਿਚਾਰ ਅਧੀਨ ਸਵੀਕਾਰ ਕਰ ਲਈਆਂ। ਇਹ ਮਾਮਲਾ ਅੱਜ ਜਦੋਂ ਸੁਣਵਾਈ ਲਈ ਆਇਆ ਤਾਂ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਸੁਧੀਰ ਮਿੱਤਲ ‘ਤੇ ਆਧਾਰਤ ਡਵੀਜ਼ਨ ਬੈਂਚ ਨੇ ਸੌਦਾ ਸਾਧ ਦੇ ਵਕੀਲ ਨੂੰ ਜੁਰਮਾਨੇ ਦੇ ਤੌਰ ਉੱਤੇ 30 ਲੱਖ ਰੁਪਏ ਦੋ ਮਹੀਨੇ ਦੇ ਅੰਦਰ ਬੈਂਕ ਵਿਚ ਜਮ੍ਹਾਂ ਕਰਨ ਦੇ ਨਿਰਦੇਸ਼ ਦਿੱਤੇ। 


ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੌਦਾ ਸਾਧ ਨੂੰ ਇਹ ਜੁਰਮਾਨਾ ਲਗਾਇਆ ਸੀ। ਬੈਂਚ ਨੇ ਇਨ੍ਹਾਂ ਦੋਵਾਂ ਅਪੀਲਾਂ ਤਹਿਤ ਸੀਬੀਆਈ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਹਨ। ਉਧਰ ਜੁਰਮਾਨੇ ਬਾਰੇ ਬੈਂਚ ਕੋਲ ਅਪਣਾ ਪੱਖ ਰੱਖਦੇ ਹੋਏ ਸੌਦਾ ਸਾਧ ਦੇ ਵਕੀਲ ਨੇ ਕਿਹਾ ਕਿ ਡੇਰੇ ਦੀ ਜਾਇਦਾਦ ਵੀ ਅਟੈਚ ਕੀਤੀ ਜਾ ਚੁੱਕੀ ਹੈ ਤੇ ਉਹ ਜੁਰਮਾਨਾ ਨਹੀਂ ਅਦਾ ਕਰ ਸਕਦੇ।

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement