
ਲੰਦਨ, 17
ਸਤੰਬਰ : ਤੀਜੀ ਸਦੀ ਦੀ ਪ੍ਰਾਚੀਨ ਭਾਰਤੀ ਖਰੜੇ ਤੋਂ 'ਸਿਫ਼ਰ' ਦੀ ਸੱਭ ਤੋਂ ਪਹਿਲੀ ਵਰਤੋਂ
ਦਾ ਪਤਾ ਲੱਗਾ ਹੈ ਜੋ ਇਸ ਗੱਲ ਵਲ ਇਸ਼ਾਰਾ ਕਰਦੀ ਹੈ ਕਿ ਸਿਫ਼ਰ ਦਾ ਜਨਮ ਜਿਸ ਸਮੇਂ
ਮੰੰਨਿਆ ਜਾਂਦਾ ਹੈ, ਉਸ ਤੋਂ ਕਰੀਬ 500 ਸਾਲ ਪਹਿਲਾਂ ਹੀ ਇਸ ਦਾ ਜਨਮ ਹੋ ਗਿਆ ਸੀ ਅਤੇ
ਗਣਿਤ ਦੇ ਇਤਿਹਾਸ ਦੀ ਇਹ ਵੱਡੀ ਪ੍ਰਾਪਤੀ ਜ਼ਿਆਦਾ ਪੁਰਾਣੀ ਹੈ। ਆਕਸਫ਼ੋਰਡ ਦੇ ਵਿਗਿਆਨੀਆਂ
ਨੇ ਇਹ ਗੱਲ ਕਹੀ ਹੈ।
ਬਖ਼ਸ਼ਾਲੀ ਦਾ ਖਰੜਾ 1881 ਵਿਚ ਮਿਲਿਆ ਸੀ ਜਿਸ ਨੂੰ ਕਿਸੇ ਖੇਤ
ਵਿਚ ਦਬਾ ਦਿਤਾ ਗਿਆ ਸੀ। ਇਹ ਖੇਤ ਉਸ ਸਮੇਂ ਭਾਰਤੀ ਪਿੰਡ ਬਖ਼ਸ਼ਾਲੀ ਵਿਚ ਸੀ ਜੋ ਹੁਣ
ਪਾਕਿਸਤਾਨ ਵਿਚ ਹੈ। ਸਾਲ 1902 ਤੋਂ ਇਹ ਬਰਤਾਨੀਆ ਦੀ ਬੋਡਲੀਅਨ ਲਾਇਬਰੇਰੀ ਵਿਚ ਰੱਖੀ
ਹੋਈ ਹੈ। ਬਰਤਾਨੀਆ ਦੀ ਆਕਸਫ਼ੋਰਡ ਯੂਨੀਵਰਸਿਟੀ ਵਿਚ ਅਧਿਐਨਕਾਰਾਂ ਨੇ ਕਾਰਬਨ ਡੇਟਿੰਗ ਦੀ
ਵਰਤੋਂ ਕਰ ਕੇ ਸਿਫ਼ਰ ਦੀ ਖੋਜ ਜਾਂ ਉਸ ਦੇ ਮੂਲ ਦਾ ਪਤਾ ਲਾਇਆ ਹੈ। ਉਨ੍ਹਾਂ ਪਤਾ ਲਾਇਆ ਕਿ
ਖਰੜੇ ਵਿਚ ਸੈਂਕੜੇ ਸਿਫ਼ਰਾਂ ਹਨ ਅਤੇ ਇਸ ਗੱਲ ਦਾ ਸੰਕੇਤ ਮਿਲਦਾ ਹੈ ਕਿ ਸਿਫ਼ਰ ਦਾ ਜਨਮ
ਉਸ ਸਮੇਂ ਤੋਂ 500 ਸਾਲ ਪਹਿਲਾਂ ਹੋਇਆ ਸੀ ਜੋ ਸਮਾਂ ਵਿਦਵਾਨਾਂ ਨੇ ਸੋਚਿਆ ਸੀ। ਸਿਫ਼ਰ ਦੀ
ਖੋਜ ਭਾਰਤ ਵਿਚ ਹੋਈ ਸੀ। (ਏਜੰਸੀ)