
ਸ਼ਿਮਲਾ,
29 ਅਗੱਸਤ : ਸੀਬੀਆਈ ਨੇ ਸ਼ਿਮਲਾ ਬਲਾਤਕਾਰ ਕੇਸ ਵਿਚ ਆਈਜੀ ਸਮੇਤ ਕੁਲ 8 ਪੁਲਿਸ
ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਆਈਜੀ ਜਹੂਰ ਹੈਦਰ ਜੈਦੀ ਅਤੇ ਪੁਲਿਸ ਮੁਲਾਜ਼ਮਾਂ
ਨੂੰ ਅਸਲੀ ਮੁਲਜ਼ਮਾਂ ਨੂੰ ਬਚਾਉਣ ਤੇ ਪੁਲਿਸ ਹਿਰਾਸਤ ਵਿਚ ਹੋਈ ਮੌਤ ਦੇ ਦੋਸ਼ ਵਿਚ
ਗ੍ਰਿਫ਼ਤਾਰ ਕੀਤਾ ਗਿਆ ਹੈ।
ਆਈਜੀ ਤੋਂ ਇਲਾਵਾ ਡੀਐਸਪੀ ਮਨੋਜ ਕੁਮਾਰ ਜੋਸ਼ੀ ਨੂੰ ਵੀ
ਗ੍ਰਿਫ਼ਤਾਰ ਕੀਤਾ ਗਿਆ ਹੈ। 4 ਜੁਲਾਈ ਨੂੰ ਸ਼ਿਮਲਾ ਤੋਂ 56 ਕਿਲੋਮੀਟਰ ਦੂਰ ਕੋਟਖਾਈ ਵਿਚ
ਮੁਲਜ਼ਮਾਂ ਨੇ 16 ਸਾਲਾ ਸਕੂਲੀ ਵਿਦਿਆਰਥਣ ਨੂੰ ਲਿਫ਼ਟ ਦਿਤੀ ਅਤੇ ਨਜ਼ਦੀਕੀ ਜੰਗਲ ਵਿਚ ਲਿਜਾ
ਕੇ ਉਸ ਨਾਲ ਬਲਾਤਕਾਰ ਕੀਤਾ ਤੇ ਫਿਰ ਕਤਲ ਕਰ ਦਿਤਾ। ਉਸ ਦੀ ਨਗਨ ਲਾਸ਼ ਦੋ ਦਿਨਾਂ ਬਾਅਦ
ਬਰਾਮਦ ਹੋਈ ਸੀ। ਪੁਲਿਸ ਨੇ ਇਸ ਮਾਮਲੇ ਵਿਚ ਮੁੱਖ ਮੁਲਜ਼ਮ ਰਾਜਿੰਦਰ ਸਿੰਘ ਸਮੇਤ ਆਸ਼ੀਸ਼
ਚੌਹਾਨ, ਸੁਭਾਸ਼, ਦੀਪਕ, ਸੂਰਜ ਅਤੇ ਲੋਕਜਨ ਨੂੰ ਗ੍ਰਿਫ਼ਤਾਰ ਕੀਤਾ ਸੀ।
19 ਜੁਲਾਈ
ਨੂੰ ਰਾਜਿੰਦਰ ਨੇ ਦੂਜੇ ਮੁਲਜ਼ਮ ਦੀ ਹਤਿਆ ਕਰ ਦਿਤੀ ਸੀ। ਸ਼ਿਮਲਾ ਵਿਚ ਪੁਲਿਸ ਅਤੇ
ਪ੍ਰਸ਼ਾਸਨ ਵਿਰੁਧ ਭਾਰੀ ਰੋਸ ਵਿਖਾਵਾ ਹੋਇਆ ਸੀ ਤੇ ਪੁਲਿਸ ਵਿਰੁਧ ਵੱਡੇ ਘਰਾਂ ਦੇ ਬੱਚਿਆਂ
ਨੂੰ ਬਚਾਉਣ ਦੇ ਦੋਸ਼ ਲੱਗੇ ਸਨ। ਵਿਰੋਧ ਵਧਦਾ ਵੇਖ ਕੇ ਮਾਮਲੇ ਦੀ ਸੀਬੀਆਈ ਜਾਂਚ ਦੇ
ਹੁਕਮ ਦਿਤੇ ਗਏ ਸਨ। (ਏਜੰਸੀ)