ਤੇਜ਼ਾਬ ਹਤਿਆ ਕਾਂਡ: ਪਟਨਾ ਹਾਈ ਕੋਰਟ ਨੇ ਕਾਇਮ ਰੱਖੀ ਸ਼ਹਾਬੂਦੀਨ ਦੀ ਉਮਰ ਕੈਦ
Published : Aug 30, 2017, 10:28 pm IST
Updated : Aug 30, 2017, 4:58 pm IST
SHARE ARTICLE

ਪਟਨਾ, 30 ਅਗੱਸਤ : 13 ਸਾਲ ਪਹਿਲਾਂ ਯਾਨੀ ਸਾਲ 2004 ਵਿਚ ਬਿਹਾਰ ਦੇ ਸੀਵਾਨ ਜ਼ਿਲ੍ਹੇ ਵਿਚ ਚੰਦਰਸ਼ੇਖ਼ਰ ਪ੍ਰਸਾਦ ਉਰਫ਼ ਚੰਦਾ ਬਾਬੂ ਦੇ ਦੋ ਬੇਟਿਆਂ ਨੂੰ ਅਗੱਸਤ 2004 ਦੇ ਦਿਨ ਤੇਜ਼ਾਬ ਪਾ ਕੇ ਮਾਰ ਦਿਤਾ ਗਿਆ ਸੀ। ਉਹ ਤੜਫ਼ਦੇ ਤੜਫ਼ਦੇ ਰਹਿਮ ਦੀ ਭੀਖ ਮੰਗ ਰਹੇ ਸਨ ਪਰ ਦੋਸ਼ੀ ਸ਼ਹਾਬੂਦੀਨ ਨੇ ਅਪਣੀਆਂ ਅੱਖਾਂ ਸਾਹਮਣੇ ਉਨ੍ਹਾਂ ਨੂੰ ਤੇਜ਼ਾਬ ਨਾਲ ਨੁਹਾ ਕੇ ਮਾਰ ਦਿਤਾ ਸੀ।
ਇਸ ਕਾਂਡ ਵਿਚ ਅੱਜ ਪਟਨਾ ਹਾਈ ਕੋਰਟ ਨੇ ਅਪਣਾ ਫ਼ੈਸਲਾ ਸੁਣਾਉਂਦਿਆਂ ਮੁਹੰਮਦ ਸ਼ਹਾਬੂਦੀਨ ਦੀ ਪਟੀਸ਼ਨ ਰੱਦ ਕਰ ਦਿਤੀ। ਅਦਾਲਤ ਨੇ ਕਿਹਾ ਕਿ ਸਿਵਾਨ ਕੋਰਟ ਦੁਆਰਾ ਸੁਣਾਈ ਸਜ਼ਾ ਇਸ ਮਾਮਲੇ ਵਿਚ ਬਰਕਰਾਰ ਰਹੇਗੀ। ਇਸ ਮਾਮਲੇ ਵਿਚ ਬਾਹੂਬਲੀ ਅਤੇ ਆਰਜੇਡੀ ਦਾ ਸਾਬਕਾ ਸੰਸਦ ਮੈਂਬਰ ਸ਼ਹਾਬੂਦੀਨ ਫ਼ਿਲਹਾਲ ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਹੈ ਅਤੇ ਹੁਣ ਉਸ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰਹੇਗੀ। ਉਸ ਨੂੰ ਹੇਠਲੀ ਅਦਾਲਤ ਦੁਆਰਾ ਸਜ਼ਾ ਸੁਣਾਈ ਗਈ ਸੀ। ਸਜ਼ਾ ਦੇ ਫ਼ੈਸਲੇ ਨੂੰ ਚੁਨੌਤੀ ਦਿੰਦਿਆਂ ਸ਼ਹਾਬੂਦੀਨ ਦੇ ਵਕੀਲ ਨੇ ਪਟੀਸ਼ਨ ਦਾਖ਼ਲ ਕੀਤੀ ਸੀ। ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦਿਆਂ 30 ਜੂਨ 2017 ਨੂੰ ਹੀ ਸਜ਼ਾ 'ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਤੇਜ਼ਾਬ ਹਤਿਆ ਕਾਂਡ ਵਿਚ ਰਾਜਕੁਮਾਰ ਸ਼ਾਹ, ਮੀਆਂ ਅਤੇ ਸ਼ੇਖ਼ ਅਸਲਮ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅੱਜ ਦੇ ਫ਼ੈਸਲੇ ਤੋਂ ਬਾਅਦ ਚੰਦਾ ਬਾਬੂ ਨੇ ਕਿਹਾ ਕਿ ਸ਼ਹਾਬੂਦੀਨ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। (ਏਜੰਸੀ)

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement