
ਲਖਨਊ : ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਨਾਮਜ਼ਦ ਫੁਲਪੁਰ ਲੋਕ ਸਭਾ 'ਚ 11 ਮਾਰਚ ਨੂੰ ਹੋਈਆਂ ਉਪ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਸੀ.ਸੀ.ਟੀ.ਵੀ. ਦੀ ਨਿਗਰਾਨੀ ਵਿਚ ਕਰਵਾਈ ਜਾ ਰਹੀ ਹੈ। ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ ਵੋਟਾਂ ਦੀ ਗਿਣਤੀ ਦਾ ਕੰਮ ਸਵੇਰੇ ਅੱਠ ਵਜੇ ਸ਼ੁਰੂ ਹੋ ਗਿਆ ਸੀ। ਗੋਰਖਪੁਰ ਅਤੇ ਫੁਲਪੁਰ ਉਪ ਚੋਣਾਂ ਲਈ ਵੋਟਾਂ 11 ਮਾਰਚ ਨੂੰ ਪਈਆਂ ਸਨ। ਇਸ ਦੌਰਾਨ ਕ੍ਰਮਵਾਰ 47.75 ਫ਼ੀ ਸਦੀ ਅਤੇ 37.39 ਫ਼ੀ ਸਦੀ ਵੋਟਾਂ ਪਈਆਂ ਸਨ।
ਗੋਰਖਪੁਰ ਸੀਟ ਲਈ 10 ਅਤੇ ਫੂਲਪੁਰ ਸੀਟ ਲਈ 22 ਉਮੀਦਵਾਰ ਮੈਦਾਨ ਵਿਚ ਹਨ। ਗੋਰਖਪੁਰ ਸੀਟ ਮੁੱਖ ਮੰਤਰੀ ਯੋਗੀ ਅਦਿਤਯਨਾਥ ਦੇ ਅਤੇ ਫੂਲਪੁਰ ਸੀਟ ਉਪ ਮੁੱਖ ਮੰਤਰੀ ਕੇਸ਼ਵ ਮੋਰਿਆ ਦੇ ਵਿਧਾਨ ਕਮੇਟੀ ਦੀ ਮੈਂਬਰਸ਼ਿਪ ਸਵੀਕਾਰ ਕਰਨ ਤੋਂ ਬਾਅਦ ਖਾਲੀ ਹੋਈ ਸੀ।
ਸੂਤਰਾਂ ਅਨੁਸਾਰ ਗੋਰਖਪੁਰ ਤੇ ਫੂਲਪੁਰ 'ਚ ਸਪਾ ਅੱਗੇ ਚਲ ਰਹੀ ਹੈ। ਜ਼ਿਕਰਯੋਗ ਹੈ ਕਿ 5 ਵਿਧਾਨ ਸਭਾ ਫੂਲਪੁਰ, ਫਾਫਾਮਊ, ਸੋਰਾਵ, ਸ਼ਹਿਰ ਉੱਤਰੀ ਅਤੇ ਸ਼ਹਿਰ ਪੱਛਮੀ ਵਿਚ 19,63,345 ਵੋਟਰ ਹਨ। ਇਨ੍ਹਾਂ ਵਿਚ ਮਹਿਲਾਵਾਂ ਦੀ ਸੰਖਿਆ 8,84,161 ਹੈ ਜਦੋਂਕਿ ਪੁਰਸ਼ ਵੋਟਰ ਦੀ ਸੰਖਿਆ 10,79,184 ਹੈ। ਕੁੱਲ 7,29,126 ਵੋਟਰਾਂ ਨੇ ਆਪਣੇ ਅਧਿਕਾਰੀ ਦੀ ਵਰਤੋਂ ਕੀਤੀ ਹੈ। ਚੋਣ ਨਤੀਜੇ ਅੱਜ ਦੁਪਹਿਰ ਤੱਕ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ।