ਪਟਨਾ, 28 ਜੁਲਾਈ : ਲਾਲੂ ਦੇ ਬੇਟੇ ਤੇਜਸਵੀ ਯਾਦਵ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਨਿਸ਼ਾਨਾ ਬਣਾਉਂਦਿਆਂ ਅੱਜ ਕਿਹਾ ਕਿ ਕਿਸੇ ਵੇਲੇ ਆਰ.ਐਸ.ਐਸ. ਮੁਕਤ ਭਾਰਤ ਦਾ ਨਾਹਰਾ ਦੇਣ ਵਾਲਾ ਆਗੂ ਹੁਣ ਉਸ (ਸੰਘ) ਦੀ ਗੋਦ ਵਿਚ ਬੈਠ ਗਿਆ ਹੈ।
ਪਟਨਾ, 28 ਜੁਲਾਈ : ਲਾਲੂ ਦੇ ਬੇਟੇ ਤੇਜਸਵੀ ਯਾਦਵ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਨਿਸ਼ਾਨਾ ਬਣਾਉਂਦਿਆਂ ਅੱਜ ਕਿਹਾ ਕਿ ਕਿਸੇ ਵੇਲੇ ਆਰ.ਐਸ.ਐਸ. ਮੁਕਤ ਭਾਰਤ ਦਾ ਨਾਹਰਾ ਦੇਣ ਵਾਲਾ ਆਗੂ ਹੁਣ ਉਸ (ਸੰਘ) ਦੀ ਗੋਦ ਵਿਚ ਬੈਠ ਗਿਆ ਹੈ।
ਉਨ੍ਹਾਂ ਕਿਹਾ, ''ਨਿਤੀਸ਼ ਕੁਮਾਰ ਨੇ ਜਦੋਂ ਸਾਡੀ ਪਾਰਟੀ ਨਾਲ ਗਠਜੋੜ ਕੀਤਾ ਸੀ ਤਾਂ ਲਾਲੂ ਪ੍ਰਸਾਦ ਵਿਰੁਧ ਚਾਰਾ ਘਪਲੇ ਦਾ ਮੁਕੱਦਮਾ ਚੱਲ ਰਿਹਾ ਸੀ ਪਰ ਤਾਜ਼ਾ ਦੋਸ਼ਾਂ ਮਗਰੋਂ ਉਨ੍ਹਾਂ ਨੇ ਅਪਣੀ ਸਰਕਾਰ ਦਾ ਅਕਸ ਖ਼ਰਾਬ ਹੋਣ ਦਾ ਰਾਗ ਅਲਾਪਣਾ ਸ਼ੁਰੂ ਕਰ ਦਿਤਾ।'' ਤੇਜਸਵੀ ਨੇ ਬਿਹਾਰ ਦੇ ਮੁੱਖ ਮੰਤਰੀ 'ਤੇ ਘੱਟ ਗਿਣਤੀਆਂ ਅਤੇ ਦਲਿਤਾਂ ਦਾ ਵਿਰੋਧੀ ਹੋਣ ਦਾ ਦੋਸ਼ ਵੀ ਲਾਇਆ। ਤੇਜਸਵੀ ਨੇ ਦਾਅਵਾ ਕੀਤਾ ਕਿ ਨਿਤੀਸ਼ ਕੁਮਾਰ ਨੇ ਇਕ ਵਾਰ ਵੀ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਨਹੀਂ ਸੀ ਆਖਿਆ। ਜੇ ਅਜਿਹਾ ਹੁੰਦਾ ਤਾਂ ਮੈਂ ਬਗ਼ੈਰ ਕਿਸੇ ਇਤਰਾਜ਼ ਤੋਂ ਅਹੁਦਾ ਛੱਡ ਦਿੰਦਾ।
ਉਨ੍ਹਾਂ ਅੱਗੇ ਕਿਹਾ, ''ਬਿਹਾਰ ਦਾ ਸਿਆਸੀ ਘਟਨਾਕ੍ਰਮ ਸੋਚੀ-ਸਮਝੀ ਸਾਜ਼ਸ਼ ਦਾ ਨਤੀਜਾ ਹੈ ਅਤੇ ਇਸ ਤਹਿਤ ਮੈਨੂੰ ਅਤੇ ਮੇਰੇ ਪਰਵਾਰ ਨੂੰ ਭ੍ਰਿਸ਼ਟਾਚਾਰ ਦੇ ਝੂਠੇ ਮਾਮਲੇ ਵਿਚ ਫਸਾਇਆ ਗਿਆ।'' ਵਿਧਾਨ ਸਭਾ ਵਿਚ ਰੌਲੇ ਰੱਪੇ ਦੌਰਾਨ ਤੇਜਸਵੀ ਯਾਦਵ ਨੂੰ ਵਿਰੋਧੀ ਧਿਰ ਦਾ ਆਗੂ ਚੁਣ ਲਿਆ ਗਿਆ।
ਲਾਲੂ ਯਾਦਵ ਨੇ ਅਗੱਸਤ ਵਿਚ ਮਹਾਂ ਰੈਲੀ ਦਾ ਐਲਾਨ ਕੀਤਾ ਹੈ ਜਿਸ ਵਿਚ ਉਹ ਭਵਿੱਖ ਦੀ ਰਣਨੀਤੀ ਬਾਰੇ ਐਲਾਨ ਕਰਨਗੇ। ਰੈਲੀ ਵਿਚ ਕਈ ਹਮਖ਼ਿਆਲ ਪਾਰਟੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। (ਏਜੰਸੀ)