
ਬਰਮਿੰਘਮ ਵਿਖੇ ਜੀ.ਐਨ.ਜੀ ਕਬੱਡੀ ਕਲੱਬ ਤੇ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਪ੍ਰਬੰਧਕ ਕਮੇਟੀ ਵਲੋਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਮੋਹ ਕਰਨ ਵਾਲੇ ਇੰਗਲੈਂਡ ਨਿਵਾਸੀ
ਲੰਦਨ, 31 ਜੁਲਾਈ (ਹਰਜੀਤ ਸਿੰਘ ਵਿਰਕ) : ਬਰਮਿੰਘਮ ਵਿਖੇ ਜੀ.ਐਨ.ਜੀ ਕਬੱਡੀ ਕਲੱਬ ਤੇ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਪ੍ਰਬੰਧਕ ਕਮੇਟੀ ਵਲੋਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਮੋਹ ਕਰਨ ਵਾਲੇ ਇੰਗਲੈਂਡ ਨਿਵਾਸੀ ਪੰਜਾਬੀ ਵੀਰਾਂ ਦੇ ਸਹਿਯੋਗ ਨਾਲ ਖੇਡ ਪ੍ਰਮੋਟਰ ਹਰਨੇਕ ਸਿੰਘ ਉਰਫ਼ ਨੇਕਾ ਮੇਰੀਪੁਰੀਆ ਦੀ ਯੋਗ ਅਗਵਾਈ ਹੇਠ 53ਵਾਂ ਸਾਲਾਨਾ ਕਬੱਡੀ ਟੂਰਨਾਮੈਂਟ ਦਾ ਆਯੋਜਨ ਕਰਵਾਇਆ ਗਿਆ, ਜੋ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ।
ਕਬੱਡੀ ਟੂਰਨਾਮੈਂਟ ਭਾਰਤ, ਪਾਕਿਸਤਾਨ, ਅਮਰੀਕਾ ਤੇ ਕਨੈਡਾ ਤੋਂ ਸਟਾਰ ਕਬੱਡੀ ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ, ਜੌਨੀ ਅਮਰੀਕਾ ਵਾਲਾ, ਚਿਸਤੀ, ਅਕਰਮ ਡੋਗਰ ਤੇ ਮੰਗਾ ਮਿੱਠਾਪੁਰੀਆ ਨੇ ਜਿਥੇ ਵਧੀਆ ਕਬੱਡੀਆਂ ਪਾ ਕੇ ਵਾਹ-ਵਾਹ ਖੱਟੀ, ਉਥੇ ਬਲਕਾਰ ਗੁਰਦਾਸਪੁਰੀਏ ਨੇ ਕਮਾਲ ਦੇ ਜੱਫੇ ਲਾ ਕੇ ਅਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।
ਅਪਣੇ ਸਟਾਰ ਖਿਡਾਰੀਆਂ ਦੇ ਸ਼ਾਨਦਾਰ ਖੇਡ ਪ੍ਰਦਰਸ਼ਨ ਸਦਕਾ ਰੋਇਲ ਟਾਈਗਰ ਦੀ ਟੀਮ ਪਹਿਲੇ ਸਥਾਨ 'ਤੇ ਰਹੀ ਅਤੇ ਵੈਸਟਨ ਵੋਰੀਅਰ ਦੀ ਟੀਮ ਦੂਸਰੇ ਸਥਾਨ 'ਤੇ ਸੀ। ਇੰਗਲੈਂਡ ਕਬੱਡੀ ਫ਼ੈਡਰੇਸ਼ਨ ਦੇ ਪ੍ਰਧਾਨ ਸੁਰਿੰਦਰਪਾਲ ਗੋਲਡੀ, ਹਰਨੇਕ ਸਿੰਘ ਨੇਕਾ ਮੈਰੀਪੁਰੀਆ, ਰਸ਼ਪਾਲ ਸਿੰਘ ਸਹੋਤਾ, ਸੱਤਾ ਮੁਠੱਡਾ, ਸ਼ੀਰਾ ਸ਼ਮੀਪੁਰੀਆ, ਸੁਰਿੰਦਰ ਸਿੰਘ ਮਾਣਕ, ਬਲਵਿੰਦਰ ਸਿੰਘ ਦੁਲੇ, ਜਤਿੰਦਰ ਸਿੰਘ, ਮਾਨ ਸਿੰਘ, ਕੇਵਲ ਪੁਲਸੀਆ, ਅਮਰੀਕ ਘੁੱਦਾ, ਸੋਨੂ ਬਾਜਵਾ, ਅਮਨ ਘੁੰਮਣ, ਜਸਕਰਨ ਜੋਹਲ, ਗੋਗੀ ਭੰਡਾਲ, ਹਰਵੰਤ ਮੱਲ੍ਹੀ, ਜੀਤਾ ਵਿਰਕ, ਜੋਗਾ ਸਿੰਘ ਢੱਡਵਾਂੜ, ਮੌਲਾ ਭਲਵਾਨ, ਦੌੜਾਕ ਫ਼ੌਜਾ ਸਿੰਘ, ਦੀਪਾ ਮੌਲਾ, ਬਿੰਦਰ ਸਲੋਹ, ਪੰਮੀ ਰੰਧਾਵਾ ਆਦਿ ਨੇ ਜੇਤੂ ਖਿਡਾਰੀਆਂ ਨੂੰ ਸਾਂਝੇ ਤੌਰ ਤ'ੇ ਇਨਾਮ ਤਕਸੀਮ ਕੀਤੇ। ਇਸ ਮੌਕੇ ਛੋਟੇ ਬੱਚਿਆਂ ਦਾ ਕਬੱਡੀ ਸ਼ੋਅ ਮੈਚ ਹੋਇਆ। ਰੱਸਾਕਸੀ ਦੇ ਮੁਕਾਬਲੇ 'ਚ ਲੰਦਨ ਦੀ ਟੀਮ ਜੇਤੂ ਰਹੀ।