Mallikarjun Kharge News: ਕੀ ਸਿਰਫ਼ ਮੁਸਲਮਾਨਾਂ ਦੇ ਜ਼ਿਆਦਾ ਬੱਚੇ ਹੁੰਦੇ? ਮੇਰੇ ਵੀ ਪੰਜ ਜਵਾਕ ਹਨ- ਮਲਿਕਾਰਜੁਨ ਖੜਗੇ

By : GAGANDEEP

Published : May 1, 2024, 8:56 am IST
Updated : May 1, 2024, 8:56 am IST
SHARE ARTICLE
Do only Muslims have more children? I also have five sons Mallikarjun Kharge News in punjabi
Do only Muslims have more children? I also have five sons Mallikarjun Kharge News in punjabi

Mallikarjun Kharge News: ਮੁਸਲਮਾਨਾਂ ਬਾਰੇ PM ਨਰਿੰਦਰ ਮੋਦੀ ਦੇ ਬਿਆਨ 'ਤੇ ਭੜਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ

Do only Muslims have more children? I also have five sons Mallikarjun Kharge News: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਛੱਤੀਸਗੜ੍ਹ ਦੇ ਜੰਜਗੀਰ ਚੰਪਾ ਜ਼ਿਲ੍ਹੇ ਵਿੱਚ ਚੋਣ ਰੈਲੀ ਕੀਤੀ। ਇਸ ਦੌਰਾਨ ਖੜਗੇ ਨੇ ਲਗਾਤਾਰ ਭਾਜਪਾ 'ਤੇ ਨਿਸ਼ਾਨਾ ਸਾਧਿਆ। ਪੀਐਮ ਮੋਦੀ ਦੇ ਭਾਸ਼ਣਾਂ ਦਾ ਜ਼ਿਕਰ ਕਰਦਿਆਂ ਖੜਗੇ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ, ਇਸੇ ਲਈ ਪੀਐਮ ਮੋਦੀ ਆਪਣੇ ਭਾਸ਼ਣਾਂ ਵਿੱਚ ਮੰਗਲਸੂਤਰ ਅਤੇ ਮੁਸਲਮਾਨਾਂ ਦਾ ਜ਼ਿਕਰ ਕਰ ਰਹੇ ਹਨ।

ਇਹ ਵੀ ਪੜ੍ਹੋ: LPG Price News: ਆਮ ਆਦਮੀ ਨੂੰ ਮਈ ਦੇ ਪਹਿਲੇ ਦਿਨ ਸੁੱਖ ਦਾ ਸਾਹ, ਸਸਤਾ ਹੋਇਆ LPG ਸਿਲੰਡਰ 

ਰਾਜਸਥਾਨ ਦੇ ਬਾਂਸਵਾੜਾ ਵਿਚ ਪੀਐਮ ਮੋਦੀ ਦੇ ਭਾਸ਼ਣ ਦਾ ਹਵਾਲਾ ਦਿੰਦੇ ਹੋਏ ਖੜਗੇ ਨੇ ਕਿਹਾ ਕਿ ਪੀਐਮ ਕਹਿ ਰਹੇ ਹਨ ਕਿ ਅਸੀਂ ਸਾਰਿਆਂ ਦੀ ਦੌਲਤ ਚੋਰੀ ਕਰ ਲਵਾਂਗੇ ਅਤੇ ਉਨ੍ਹਾਂ ਵਿੱਚ ਵੰਡ ਦੇਵਾਂਗੇ ਜਿਨ੍ਹਾਂ ਦੇ ਜ਼ਿਆਦਾ ਬੱਚੇ ਹਨ। ਅਸਲ ਵਿੱਚ ਗਰੀਬਾਂ ਦੇ ਹਮੇਸ਼ਾ ਬੱਚੇ ਜ਼ਿਆਦਾ ਹੁੰਦੇ ਹਨ, ਕੀ ਸਿਰਫ ਮੁਸਲਮਾਨਾਂ ਦੇ ਬੱਚੇ ਹਨ, ਮੇਰੇ ਵੀ ਪੰਜ ਬੱਚੇ ਹਨ।

ਇਹ ਵੀ ਪੜ੍ਹੋ: Balwinder Singh Khalsa: ਕਰਤਾਰ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਬਲਵਿੰਦਰ ਸਿੰਘ ਖਾਲਸਾ ਦਾ ਕਤਲ  

ਤੁਸੀਂ ਸਿਰਫ਼ ਮੁਸਲਮਾਨਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਉਂਦੇ ਹੋ?
ਸੰਬੋਧਨ ਦੌਰਾਨ ਖੜਗੇ ਨੇ ਆਪਣੀ ਮਾਂ ਅਤੇ ਚਾਚੇ ਦੀ ਮੌਤ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਮੌਤ 1948 'ਚ ਉਨ੍ਹਾਂ ਦੇ ਘਰ ਨੂੰ ਲੱਗੀ ਅੱਗ ਦੌਰਾਨ ਹੋਈ ਸੀ। ਮੈਂ ਇਕਲੌਤਾ ਪੁੱਤਰ ਸੀ, ਮੇਰਾ ਘਰ ਸੜ ਗਿਆ ਅਤੇ ਸਾਰੇ ਮਰ ਗਏ, ਮੇਰੇ ਪਿਤਾ ਨੇ ਕਿਹਾ ਕਿ ਮੈਂ ਆਪਣੇ ਬੱਚਿਆਂ ਨੂੰ ਵੇਖਣ ਲਈ ਹੀ ਜ਼ਿੰਦਾ ਹਾਂ।
ਇਸ ਲਈ ਜਿਨ੍ਹਾਂ ਗਰੀਬਾਂ ਕੋਲ ਪੈਸੇ ਨਹੀਂ ਹਨ ਉਨ੍ਹਾਂ ਦੇ ਬੱਚੇ ਹਨ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਸਿਰਫ਼ ਮੁਸਲਮਾਨਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਉਂਦੇ ਹੋ। ਉਹ ਆਪਣੇ ਦੇਸ਼ ਵਿੱਚ ਹਨ, ਉਹ ਭਾਰਤੀ ਹਨ। ਮੈਂ ਕਹਿ ਰਿਹਾ ਹਾਂ ਕਿ ਭਰਾਵੋ, ਇਨ੍ਹਾਂ ਦੇ ਭੁਲੇਖੇ ਵਿਚ ਨਾ ਪਓ ਅਤੇ ਮਿਲ ਕੇ ਦੇਸ਼ ਦੀ ਉਸਾਰੀ ਕਰੋ...ਇਸ ਦੇਸ਼ ਨੂੰ ਨਾ ਤੋੜੋ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Do only Muslims have more children? I also have five sons Mallikarjun Kharge News , stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement