Punjab News: ਬਾਦਲ ਦਲ ਦੇ ਅੰਦਰੂਨੀ ਕਲੇਸ਼ ਕਾਰਨ ਅਕਾਲੀ ਧੜਿਆਂ ਵਿਚਕਾਰ ਸੁਲਾਹ
Published : Jul 1, 2024, 7:13 am IST
Updated : Jul 1, 2024, 7:24 am IST
SHARE ARTICLE
Reconciliation between Akali factions due to internal conflict of Badal Dal
Reconciliation between Akali factions due to internal conflict of Badal Dal

Punjab News: ਇਸ ਵਾਰ ਬਾਗੀ ਅਕਾਲੀ ਆਗੂ ਖੁਲ੍ਹ ਕੇ ਲਾ ਰਹੇ ਹਨ ਅਕਾਲੀ ਪ੍ਰਵਾਰ 'ਤੇ ਸੰਗੀਨ ਦੋਸ਼

Reconciliation between Akali factions due to internal conflict of Badal Dal: ਭਾਵੇਂ 1984 ਦੇ ਜੂਨ ਅਤੇ ਨਵੰਬਰ ਵਿਚ ਵਾਪਰੇ ਦੋ ਘੱਲੂਘਾਰਿਆਂ ਤੋਂ ਬਾਅਦ ਅਕਾਲੀ ਸਿਆਸਤ ਦੇ ਸਮੀਕਰਨ ਤਬਦੀਲ ਹੋ ਗਏ ਤੇ ਇੰਝ ਜਾਪਦਾ ਸੀ ਕਿ ਜਿਵੇਂ ਹੁਣ ਸਾਰੇ ਅਕਾਲੀ ਆਗੂ ਇਕੱਠੇ ਹੋ ਕੇ ਅਰਥਾਤ ਪੰਥਕ ਏਕਤਾ ਦਾ ਸਬੂਤ ਦਿੰਦਿਆਂ ਜੂਨ 84 ਦੇ ਘੱਲੂਘਾਰੇ ਅਤੇ ਨਵੰਬਰ 84 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਗੇ।

ਇਹ ਵੀ ਪੜ੍ਹੋ: New Criminal Laws: ਬਿ੍ਰਟਿਸ਼ ਕਾਲ ਤੋਂ ਚਲੇ ਆ ਰਹੇ ਕਾਨੂੰਨ ਖ਼ਤਮ ਹੋਣਗੇ, ਨਵੇਂ ਅਪਰਾਧਕ ਕਾਨੂੰਨ ਅੱਜ ਤੋਂ ਲਾਗੂ ਹੋਣਗੇ

ਪਰ ਅਕਾਲੀ ਆਗੂਆਂ ਹੱਥ ਕਾਂਗਰਸ ਨੂੰ ਉਕਤ ਦੋਨੋਂ ਘੱਲੂਘਾਰਿਆਂ ਦਾ ਦੋਸ਼ੀ ਠਹਿਰਾ ਕੇ ਸੱਤਾ ਦਾ ਆਨੰਦ ਮਾਣਨ ਦੀ ਜਿਵੇਂ ਗਿੱਦੜਸਿੰਗੀ ਆ ਗਈ ਹੋਵੇ, ਅਕਾਲੀ ਆਗੂਆਂ ਨੇ ਉਕਤ ਘੱਲੂਘਾਰਿਆਂ ਦੇ ਮੁੱਦਿਆਂ ’ਤੇ ਖੂਬ ਸਿਆਸੀ ਰੋਟੀਆਂ ਸੇਕੀਆਂ, ਸੱਤਾ ਦਾ ਆਨੰਦ ਮਾਣਿਆਂ ਪਰ ਨਾ ਤਾਂ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਜ਼ਰੂਰਤ ਸਮਝੀ ਤੇ ਨਾ ਹੀ ਪੰਜਾਬ ਜਾਂ ਪੰਥ ਦੀਆਂ ਮੰਗਾਂ ਵੱਲ ਧਿਆਨ ਦਿਤਾ।

ਇਹ ਵੀ ਪੜ੍ਹੋ: Panthak News: ਬਾਗ਼ੀ ਅਕਾਲੀ ਅੱਜ ਅਕਾਲ ਤਖ਼ਤ ’ਤੇ ਭੁੱਲਾਂ ਦੀ ਮਾਫ਼ੀ ਮੰਗਣਗੇ

ਹੁਣ ਅਕਾਲੀ ਦਲ ਦਾ ਅੰਦਰੂਨੀ ਕਲੇਸ਼ ਬਹੁਤ ਕੁਝ ਵੱਖਰਾ ਵੱਖਰਾ ਉਜਾਗਰ ਕਰ ਰਿਹਾ ਹੈ, ਕਿਉਂਕਿ ਹੁਣ ਅਕਾਲੀ ਆਗੂ ਅੰਦਰੂਨੀ ਕਲੇਸ਼ ਕਾਰਨ ਇਕ ਦੂਜੇ ਖ਼ਿਲਾਫ਼ ਖੁਲ੍ਹ ਕੇ ਬੋਲਣ ਲੱਗੇ ਹਨ। ਸਾਲ 1985 ਵਿਚ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਿਚ ਅਕਾਲੀ ਸਰਕਾਰ ਦਾ ਗਠਨ ਹੋਇਆ ਤਾਂ ਬਾਦਲ ਧੜੇ ਨੇ ਵਿਰੋਧ ਕਰ ਦਿਤਾ ਤੇ ਬਰਨਾਲਾ ਸਰਕਾਰ ਅਪਣੀ ਮਿਆਦ ਪੁਗਾਉਣ ਤੋਂ ਪਹਿਲਾਂ ਹੀ ਟੁੱਟ ਗਈ, ਲੰਮਾ ਸਮਾਂ ਬਰਨਾਲਾ ਧੜੇ ਨੇ ਕਾਬਲ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਈ ਰਖਿਆ ਤੇ ਦੂਜੇ ਪਾਸੇ ਬਾਦਲ ਦਲ ਦੀਆਂ ਵੱਖਰੀਆਂ ਸਰਗਰਮੀਆਂ ਜਾਰੀ ਰਹੀਆਂ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਦੋਂ ਸਾਲ 1995 ਵਿਚ ਬਾਦਲ ਦਲ ਨੇ ਅਕਾਲੀ ਦਲ ਦੀ 75ਵੀਂ ਵਰੇਗੰਢ ਮਨਾਉਣ ਮੌਕੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਐਲਾਨ ਦਿਤਾ ਅਤੇ ਉਸ ਤੋਂ ਬਾਅਦ ਸਾਲ 1997 ਵਿਚ ਬਾਦਲ ਦਲ ਨੇ ਭਾਜਪਾ ਨਾਲ ਭਾਈਵਾਲੀ ਪਾ ਲਈ ਤਾਂ ਪੰਜਾਬ ਅਤੇ ਪੰਥ ਦੇ ਸਾਰੇ ਮੁੱਦੇ ਵਿਸਾਰ ਦਿਤੇ। ਸੂਤਰਾਂ ਮੁਤਾਬਕ ਹੁਣ ਬਾਗੀ ਧੜੇ ਨੇ ਉਕਤ ਸਾਰਾ ਡਾਟਾ ਤਿਆਰ ਕਰ ਕੇ ਬਾਦਲ ਦਲ ਦੀਆਂ ਪੰਥ ਅਤੇ ਪੰਜਾਬ ਵਿਰੋਧੀ ਗਤੀਵਿਧੀਆਂ ਤੇ ਸਾਜ਼ਸ਼ਾਂ ਦਾ ਨਿਤਾਰਾ ਕਰਨ ਦਾ ਫ਼ੈਸਲਾ ਕੀਤਾ ਹੈ।

(For more news apart from Reconciliation between Akali factions due to internal conflict of Badal Dal,  stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement