ਆਮਦਨ ਦੇ ਮਾਮਲੇ ’ਚ ਪਹਿਲੇ ਨੰਬਰ ’ਤੇ BJP: 8 ਸਿਆਸੀ ਪਾਰਟੀਆਂ ਦੀ ਕੁੱਲ ਆਮਦਨ ’ਚੋਂ ਅੱਧੀ ਕਮਾਈ ਭਾਜਪਾ ਦੀ
Published : Mar 2, 2023, 10:46 am IST
Updated : Mar 2, 2023, 10:46 am IST
SHARE ARTICLE
BJP declares highest income for 2021-22
BJP declares highest income for 2021-22

ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ ਨੇ ਪੇਸ਼ ਕੀਤੇ ਅੰਕੜੇ

 

ਨਵੀਂ ਦਿੱਲੀ: ਦੇਸ਼ ਦੀਆਂ ਮਾਨਤਾ ਪ੍ਰਾਪਤ 8 ਰਾਸ਼ਟਰੀ ਰਾਜਨੀਤਿਕ ਪਾਰਟੀਆਂ ਨੇ ਵਿੱਤੀ ਸਾਲ 2021-22 ਵਿਚ ਕੁੱਲ 3289.34 ਕਰੋੜ ਰੁਪਏ ਦੀ ਆਮਦਨ ਦਾ ਐਲਾਨ ਕੀਤਾ ਹੈ, ਜਿਸ ਵਿਚ ਅੱਧੇ ਤੋਂ ਵੱਧ ਹਿੱਸਾ ਭਾਜਪਾ ਦਾ ਹੈ। ਚੋਣ ਸੁਧਾਰਾਂ ਲਈ ਕੰਮ ਕਰ ਰਹੇ ਪ੍ਰਮੁੱਖ ਗੈਰ-ਸਰਕਾਰੀ ਸੰਗਠਨ (ਐਨ.ਜੀ.ਓ.) ਨੇ ਇਹ ਜਾਣਕਾਰੀ ਦਿੱਤੀ ਹੈ। ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ ਨੇ ਇਹ ਅੰਕੜਾ ਪਾਰਟੀਆਂ ਵੱਲੋਂ ਚੋਣ ਕਮਿਸ਼ਨ ਨਾਲ ਸਾਂਝੇ ਕੀਤੇ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਪੇਸ਼ ਕੀਤਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ GST ਕੁਲੈਕਸ਼ਨ ’ਚ 12% ਦਾ ਵਾਧਾ: ਫਰਵਰੀ 2023 ਵਿਚ ਹਾਸਲ ਕੀਤਾ 1651 ਕਰੋੜ ਰੁਪਏ GST ਮਾਲੀਆ

ਇਸ ਮੁਤਾਬਕ ਤ੍ਰਿਣਮੂਲ ਕਾਂਗਰਸ ਨੇ 545.745 ਕਰੋੜ ਰੁਪਏ ਦੀ ਆਮਦਨ ਦਾ ਐਲਾਨ ਕੀਤਾ ਹੈ, ਜੋ ਅੱਠ ਰਾਸ਼ਟਰੀ ਪਾਰਟੀਆਂ ਦੀ ਕੁੱਲ ਆਮਦਨ ਦਾ 16.59 ਫੀਸਦੀ ਹੈ। ਇਸ ਤਰ੍ਹਾਂ ਇਸ ਮਾਮਲੇ 'ਚ ਟੀਐਮਸੀ ਦੂਜੇ ਨੰਬਰ 'ਤੇ ਹੈ। ਭਾਜਪਾ ਨੇ 2021-22 ਦੌਰਾਨ 1917.12 ਕਰੋੜ ਰੁਪਏ ਦੀ ਆਮਦਨ ਦਾ ਐਲਾਨ ਕੀਤਾ ਹੈ, ਜਿਸ ਵਿਚੋਂ 854.467 ਕਰੋੜ ਰੁਪਏ ਜਾਂ 44.57 ਫੀਸਦੀ ਖਰਚ ਕੀਤੇ ਗਏ ਹਨ। ਕਾਂਗਰਸ ਦੀ ਕੁੱਲ ਆਮਦਨ 541.275 ਕਰੋੜ ਰੁਪਏ ਰਹੀ, ਜਦਕਿ ਖਰਚਾ 400.414 ਕਰੋੜ ਰੁਪਏ ਜਾਂ 73.98 ਫੀਸਦੀ ਰਿਹਾ।

ਇਹ ਵੀ ਪੜ੍ਹੋ: ਤੜਕਸਾਰ ਵਾਪਰਿਆ ਹਾਦਸਾ: ਟਰੱਕ ਅਤੇ ਵੈਨ ਦੀ ਟੱਕਰ ਕਾਰਨ 4 ਦੀ ਮੌਤ ਅਤੇ 3 ਲੋਕ ਜ਼ਖ਼ਮੀ 

ਚੋਣ ਕਮਿਸ਼ਨ ਵੱਲੋਂ ਜਿਨ੍ਹਾਂ 8 ਪਾਰਟੀਆਂ ਨੂੰ ਰਾਸ਼ਟਰੀ ਦਰਜਾ ਦਿੱਤਾ ਗਿਆ ਹੈ, ਉਹਨਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ), ਇੰਡੀਅਨ ਨੈਸ਼ਨਲ ਕਾਂਗਰਸ, ਬਹੁਜਨ ਸਮਾਜ ਪਾਰਟੀ (ਬੀਐਸਪੀ), ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ), ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ), ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ), ਆਲ ਇੰਡੀਆ ਤ੍ਰਿਣਮੂਲ ਕਾਂਗਰਸ (AITC) ਅਤੇ ਨੈਸ਼ਨਲ ਪੀਪਲਜ਼ ਪਾਰਟੀ (NPEP) ਸ਼ਾਮਲ ਹਨ।

ਇਹ ਵੀ ਪੜ੍ਹੋ: ਚੰਡੀਗੜ੍ਹ ’ਚ ਨਵੀਂ ਆਬਕਾਰੀ ਨੀਤੀ ਨੂੰ ਹਰੀ ਝੰਡੀ: ਠੇਕੇ ਰਾਤ 12 ਵਜੇ ਤੱਕ ਅਤੇ ਬਾਰ 3 ਵਜੇ ਤੱਕ ਰਹਿਣਗੇ ਖੁੱਲ੍ਹੇ

ਏਡੀਆਰ ਦੀ ਰਿਪੋਰਟ ਦੇ ਅਨੁਸਾਰ ਟੀਐਮਸੀ ਨੇ 268.337 ਕਰੋੜ ਰੁਪਏ ਖਰਚ ਕੀਤੇ, ਜੋ ਕਿ ਉਸ ਦੀ ਕੁੱਲ ਆਮਦਨ ਦਾ 49.17 ਪ੍ਰਤੀਸ਼ਤ ਸੀ। ਵਿੱਤੀ ਸਾਲ 2021-22 ਲਈ 8 ਵਿਚੋਂ 4 ਰਾਸ਼ਟਰੀ ਪਾਰਟੀਆਂ (ਭਾਜਪਾ, ਟੀਐਮਸੀ, ਕਾਂਗਰਸ ਅਤੇ ਐਨਸੀਪੀ) ਨੇ ਆਪਣੀ ਕੁੱਲ ਆਮਦਨ ਦਾ 55.09% ਜਾਂ 1811.9425 ਕਰੋੜ ਰੁਪਏ ਚੋਣ ਬਾਂਡਾਂ ਰਾਹੀਂ ਦਾਨ ਤੋਂ ਪ੍ਰਾਪਤ ਕੀਤੇ। ਭਾਜਪਾ ਨੂੰ 1033.70 ਕਰੋੜ ਰੁਪਏ, ਟੀਐਮਸੀ ਨੂੰ 528.143 ਕਰੋੜ ਰੁਪਏ, ਕਾਂਗਰਸ ਨੂੰ 236.0995 ਕਰੋੜ ਰੁਪਏ ਅਤੇ ਐਨਸੀਪੀ ਨੂੰ 14 ਕਰੋੜ ਰੁਪਏ ਚੋਣ ਬਾਂਡਾਂ ਰਾਹੀਂ ਦਾਨ ਵਜੋਂ ਮਿਲੇ।

ਇਹ ਵੀ ਪੜ੍ਹੋ: ਬੁਢਾਪਾ ਪੈਨਸ਼ਨ ਨੂੰ ਲੈ ਕੇ ਸਖ਼ਤੀ: 3 ਮਹੀਨਿਆਂ ਤੱਕ ਬੈਂਕ ’ਚੋਂ ਪੈਨਸ਼ਨ ਨਹੀਂ ਕਢਵਾਈ ਤਾਂ ਹੋਵੇਗੀ ਵਾਪਸ

ਏਡੀਆਰ ਦੀ ਆਰਟੀਆਈ ਅਰਜ਼ੀ ਦੇ ਜਵਾਬ ਵਿਚ ਐਸਬੀਆਈ ਦੁਆਰਾ ਅੰਕੜੇ ਸਾਂਝੇ ਕੀਤੇ ਗਏ ਹਨ। ਇਸ ਮੁਤਾਬਕ 2021-22 ਵਿਚ ਪਾਰਟੀਆਂ ਨੂੰ 2673.0525 ਕਰੋੜ ਰੁਪਏ ਦੇ ਚੋਣ ਬਾਂਡ ਮਿਲੇ ਸਨ, ਜਿਨ੍ਹਾਂ ਵਿਚੋਂ 67.79 ਫੀਸਦੀ ਰਾਸ਼ਟਰੀ ਪਾਰਟੀਆਂ ਨੂੰ ਮਿਲੇ ਸਨ। ADR ਅਨੁਸਾਰ ਇਹ ਦੇਖਿਆ ਗਿਆ ਹੈ ਕਿ ਚੋਣ ਬਾਂਡ 2020-21 ਲਈ ਵੀ ਰਾਸ਼ਟਰੀ ਰਾਜਨੀਤਿਕ ਪਾਰਟੀਆਂ ਨੂੰ ਦਾਨ ਦੇਣ ਦਾ ਸਭ ਤੋਂ ਪ੍ਰਸਿੱਧ ਢੰਗ ਬਣ ਗਿਆ ਹੈ। ਜੇਕਰ ਅਸੀਂ ਭਾਜਪਾ ਦੀ ਗੱਲ ਕਰੀਏ ਤਾਂ ਇਸ ਦੀ ਆਮਦਨ 2020-21 ਦੇ 752.337 ਕਰੋੜ ਰੁਪਏ ਤੋਂ 154.82 ਪ੍ਰਤੀਸ਼ਤ ਜਾਂ 1164.783 ਕਰੋੜ ਰੁਪਏ ਵਧ ਕੇ 2021-22 ਵਿਚ 1917.12 ਕਰੋੜ ਰੁਪਏ ਹੋ ਗਈ।

Tags: bjp, congress, income

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement