
ਮੰਡੀ ਡੱਬਵਾਲੀ, 28 ਜੁਲਾਈ (ਨਛੱਤਰ ਸਿੰਘ ਬੋਸ): ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਚੋਰਮਾਰ ਵਿਖੇ ਸਕਾਊਟ ਐਂਡ ਗਾਇਡ ਦਾ ਤੀਜੇ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ।
ਮੰਡੀ ਡੱਬਵਾਲੀ, 28 ਜੁਲਾਈ (ਨਛੱਤਰ ਸਿੰਘ ਬੋਸ): ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਚੋਰਮਾਰ ਵਿਖੇ ਸਕਾਊਟ ਐਂਡ ਗਾਇਡ ਦਾ ਤੀਜੇ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਆਰਗਨਾਇਸ ਕਮਿਸ਼ਨਰ ਕਮਲਜੀਤ ਸ਼ਰਮਾ ਅਤੇ ਸਹਿਯੋਗੀ ਜਸਪਾਲ ਸਿੰਘ ਦੀ ਅਗਵਾਹੀ ਹੇਠ 206 ਸਕਾਊਟ ਐਂਡ ਗਾਇਡ ਦੇ ਵਾਲੰਟੀਅਰਾਂ ਨੇ ਗੁਰਬਾਣੀ ਸ਼ਬਦ ਗਾਇਣ ਅਤੇ ਸਵਾਗਤ ਗੀਤ ਨਾਲ ਮਹਿਮਾਨਾਂ ਦਾ ਸਵਾਗਤ ਅਤੇ ਝੰਡਾ ਲਹਿਰਾਇਆ।
ਕੈਂਪ ਦੌਰਾਨ ਕਮਿਸ਼ਨਰ ਕਮਲਜੀਤ ਸ਼ਰਮਾਂ ਨੇ ਸਕਾਊਟ ਐਂਡ ਗਾਇਡ ਨੂੰ ਪ੍ਰਾਰਥਨਾ, ਝੰਡਾ ਗੀਤ ਨਿਯਮ, ਪ੍ਰਤਿਗਿਆ ਮਰਿਆਦਾ ਉਦੇਸ਼ ਅਤੇ ਯੂਨੀਫਾਰਮ ਇਤਿਹਾਸ, ਝੰਡਾ ਵਿਧੀ, ਸੁਸਾਇਟੀ ਕਰਨਾ ਅਤੇ ਵੱਖ ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਯੋਗ ਕਰਵਾਏ। ਪੈਟਰੋਲਿੰਗ ਨਿਰੀਖਣ ਆਰੰਭ ਤੋਂ ਲੈ ਕੇ ਰਾਸ਼ਟਰਪਤੀ ਤੱਕ ਦਾ ਸਲੇਬਸ ਕਰਵਾਇਆ।
ਮੁੱਢਲੀ ਸਹਾਇਤਾ ਦੀ ਜਾਣਕਾਰੀ ਦੇ ਤਹਿਤ ਵੱਖ ਵੱਖ ਤਰ੍ਹਾਂ ਦੇ ਢੰਗ ਵਿਸ਼ਥਾਰ ਨਾਲ ਦੱਸੇ। ਕੈਂਪ ਦੌਰਾਨ ਬੱਚਿਆਂ 'ਚ ਭਾਰੀ ਉਤਸਾਹ ਨੂੰ ਮੁੱਖ ਰੱਖਦਿਆਂ ਹੋਇਆ ਉਨ੍ਹਾਂ ਨੇ ਕਿਹਾ ਹੈ ਕਿ ਇਸ ਕੈਂਪ ਨਾਲ ਬੱਚਿਆ ਦੇ ਜੀਵਨ 'ਚ ਬਹੁਤ ਤਬਦੀਲੀ ਆਵੇਗੀ। ਸਕੂਲ ਦੇ ਪ੍ਰੰਬਧਕਾਂ ਬਾਬਾ ਕਰਮ ਸਿੰਘ, ਹੈਡ ਗ੍ਰੰਥੀ ਭਾਈ ਗੁਰਪਾਲ ਸਿੰਘ ਨੇ ਬੱਚਿਆਂ ਨੂੰ ਆਸ਼ੀਰਵਾਦ ਦਿਤਾ ਤੇ ਕਿਹਾ ਹੈ ਕਿ ਇਹੋ ਜਿਹੇ ਕੈਂਪ ਲਾਉਣੇ ਸਮੇਂ ਦੀ ਮੁੱਖ ਲੋੜ ਹੈ। ਇਹੋ ਜਿਹੇ ਕੈਂਪ ਬੱਚਿਆਂ ਨੂੰ ਰਾਹ ਦਸੇਰਾ ਸਾਬਤ ਹੁੰਦੇ ਹਨ। ਇਹ ਕੈਂਪ ਲਾਉਣ ਦੀ ਉਨ੍ਹਾਂ ਨੇ ਵਧਾਈ ਦਿਤੀ।