ਪੰਜਾਬ ਸਕੂਲ ਸਿੱਖਿਆ ਬੋਰਡ ਨੇ ਏਆਈ ਪੜ੍ਹਾਉਣ ਦੀ ਤਿਆਰੀ ਕੀਤੀ ਸ਼ੁਰੂ, ਤਜਰਬੇਕਾਰ ਸੰਸਥਾਵਾਂ ਤੋਂ ਮੰਗੇ ਸੁਝਾਅ
Published : Sep 30, 2025, 1:01 pm IST
Updated : Sep 30, 2025, 1:01 pm IST
SHARE ARTICLE
Punjab School Education Board starts preparations for AI teaching, seeks suggestions from experienced institutions
Punjab School Education Board starts preparations for AI teaching, seeks suggestions from experienced institutions

6ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਏਆਈ ਦੀ ਟ੍ਰੇਨਿੰਗ

ਲੁਧਿਆਣਾ : ਪੰਜਾਬ ਸਕੂਲ ਸਿੱਖਆ ਬੋਰਡ (ਪੀਐਸਈਬੀ) ਨੇ ਸਕੂਲਾਂ ’ਚ 6ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸੀ (ਏਆਈ) ਪੜ੍ਹਾਉਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਸਿੱਖਿਆ ਵਿਭਾਗ ਅਤੇ ਪੀਸੀਈਬੀ ’ਚ ਚਰਚਾਵਾਂ ਦਾ ਦੌਰ ਜਾਰੀ ਹੈ। ਉਥੇ ਹੀ ਤਜਰਬੇਕਾਰ ਸੰਸਥਾਵਾਂ ਤੋਂ ਸਿੱਖਿਆ ਪੰਜਾਬ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੁਝਾਅ ਵੀ ਮੰਗੇ ਹਨ। ਏਆਈ ਕੋਰਸ ਦੇ ਤਹਿਤ ਵਿਦਿਆਰਥੀ ਨੂੰ ਐਥਿਕਸ, ਵਿਕਾਸ ਟੀਚਾ ਹੀ ਨਹੀਂ ਸਗੋਂ ਕੋਡਿੰਗ, ਹੈਕਥਾਨ, ਰੋਬੋਟਿਕਸ, ਡਾਟਾ ਲਿਟਰੇਸੀ ਦੇ ਬਾਰੇ ’ਚ ਦੱਸਿਆ ਜਾਵੇਗਾ। ਇਹ ਕਰੀਕੁਲਮ 6ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਤਿਆਰ ਕੀਤਾ ਜਾਵੇਗਾ। ਪੀਐਸਈਬੀ ਨੇ ਵਿਦਿਆਰਥੀਆਂ ਦੇ ਲਈ ਟੈਕਸਬੁੱਕ, ਵਰਕਬੁੱਕ, ਪ੍ਰੋਜੈਕਟ ਆਧਾਰਿਤ ਗਤੀਵਿਧੀਆਂ, ਡਿਜੀਟਲ ਲਰਨਿੰਗ ਦੇ ਲਈ ਇੰਟਰੈਕਟਿਵ ਸੈਸ਼ਨ ਪਲਾਨ ਕੀਤੇ ਹਨ, ਜੋ ਸਿਰਫ਼ ਇੰਗਲਿਸ਼ ਹੀ ਨਹੀਂ, ਬਲਕਿ ਪੰਜਾਬੀ ’ਚ ਵੀ ਹੋਣਗੇ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਵਿਦਿਆਰਥੀਆਂ ਦੀ ਪ੍ਰੀਖਿਆ ਦੇ ਲਈ ਟੂਲ ਵੀ ਤਿਆਰ ਕੀਤੇ ਜਾਣਗੇ। ਹਾਲਾਂਕਿ ਬੋਰਡ ਨੇ ਪ੍ਰੋਜੈਕਟ ਦੇ ਲਈ ਸੋਸ਼ਲ ਅਤੇ ਸੀਐਸਆਰ ਫੰਡਿੰਗ ਦੇ ਤਹਿਤ ਐਨਜੀਓ ਅਤੇ ਕੰਪਨੀਆਂ ਨੂੰ ਕੋਰਸ ਦਾ ਪੂਰਾ ਜਾਂ ਕੁੱਝ ਹਿੱਸਾ ਖਰਚ ਕਰਨ ਦੇ ਲਈ ਯੋਗਦਾਨ ਦੇਣ ਦੀ ਗੱਲ ਰੱਖੀ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਏਆਈ ਵਰਤਮਾਨ ਸਮੇਂ ਦੀ ਮੰਗ ਹੈ। ਅਜਿਹੇ ’ਚ ਵਿਦਿਆਰਥੀਆਂ ਨੂੰ ਭਵਿੱਖ ਦੇ ਲਈ ਤਿਆਰ ਕਰਨਾ ਜ਼ਰੂਰੀ ਹੈ। ਇਸ ਦੇ ਲਈ ਸਾਰਾ ਸਿਸਟਮ ਤਿਆਰ ਕਰਨ ’ਚ ਸਮਾਂ ਲੱਗੇਗਾ। ਪਰ ਵਿਦਿਆਰਥੀਆਂ ਨੂੰ ਜ਼ਿਆਦਾ ਮਦਦ ਮਿਲੇਗੀ। ਅਧਿਆਪਕਾਂ ਅਨੁਸਾਰ ਏਆਈ ਕੋਰਸ ਨੂੰ ਲਿਆਂਦਾ ਜਾਣਾ ਇਕ ਚੰਗਾ ਫੈਲਾ ਹੋਵੇਗਾ ਪਰ ਸਰਕਾਰੀ ਸਕੂਲਾਂ ’ਚ ਏਆਈ ਸਿਸਟਮ ਨੂੰ ਲਾਗੂੂ ਕਰਨ ਲਈ ਵਿਭਾਗ ਨੂੰ ਪਹਿਲਾਂ ਇਨਫਰਾਸਟਰੱਕਚਰ ਪੂਰਾ ਕਰਨ ਤੋਂ ਬਾਅਦ ਅਧਿਆਪਕਾਂ ਨੂੰ ਤਿਆਰ ਕਰਨਾ ਹੋਵੇਗਾ ਤਾਂਕਿ ਕੋਰਸ ਦੇ ਸ਼ੁਰੂ ਹੋਣ ’ਤੇ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਏਆਈ ਦੇ ਕਰੀਕੁਲਮ ਨੂੰ ਚੁਣੇ ਗਏ ਸਕੂਲਾਂ ’ਚ 3 ਸਾਲ ਦੇ ਲਈ ਲਾਗੂ ਕੀਤਾ ਜਾਵੇਗਾ। ਇਸ ’ਚ ਵਿਦਿਆਰਥੀਆਂ ਨੂੰ ਆਨਲਾਈਨ ਅਤੇ ਆਫ਼ਲਾਈਨ ਪੜ੍ਹਾਇਆ ਜਾਵੇਗਾ। ਪ੍ਰੈਕਟੀਕਲ  ਦੇ ਲਈ ਵਿਦਿਆਰਥੀ ਏਆਈ ਦਾ ਇਸਤੇਮਾਲ ਕਰਕੇ ਪ੍ਰੋਜੈਕਟ ਬਣਾਉਣਗੇ ਅਤੇ ਐਕਸਪੈਰੀਮੈਂਟਸ ਵੀ ਕਰਨਗੇ। ਵਿਦਿਆਰਥੀਆਂ ਨੂੰ ਪ੍ਰੈਕਟੀਕਲ ਜਾਣਕਾਰੀ ਜ਼ਿਆਦਾ ਤੋਂ ਜ਼ਿਆਦਾ ਮਿਲੇ, ਇਸ ਦੇ ਲਈ ਏਆਈ ਹੈਕਥਾਨ, ਕੋਡਿੰਗ ਕੰਪੀਟੀਸ਼ਨ ਅਤੇ ਸਾਇੰਸ ਮੇਲੇ ਕਰਵਾਏ ਜਾਣਗੇ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement