Rahul Gandhi: ਕਿਹਾ-2 ਵਿੱਚੋਂ 1 ਨੂੰ ਮੇਰਾ ਚੱਕਰਵਿਊ ਭਾਸ਼ਣ ਪਸੰਦ ਨਹੀਂ ਆਇਆ
'ED is preparing to raid me Rahul Gandhi News: ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਸੰਸਦ 'ਚ ਉਨ੍ਹਾਂ ਦੇ 'ਚਕ੍ਰਵਿਊ' ਭਾਸ਼ਣ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਉਨ੍ਹਾਂ 'ਤੇ ਛਾਪੇਮਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਕਾਂਗਰਸੀ ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਈਡੀ ਦੇ 'ਅੰਦਰੂਨੀ ਲੋਕਾਂ' ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਰਾਹੁਲ ਗਾਂਧੀ ਨੇ ਟਵਿੱਟਰ 'ਤੇ ਇੱਕ ਪੋਸਟ ਵਿੱਚ ਕਿਹਾ, "ਜ਼ਾਹਰ ਤੌਰ 'ਤੇ, 2 ਵਿੱਚੋਂ 1 ਨੂੰ ਮੇਰਾ ਚੱਕਰਵਿਊ ਭਾਸ਼ਣ ਪਸੰਦ ਨਹੀਂ ਆਇਆ। ਈਡੀ ਦੇ 'ਅੰਦਰੂਨੀ ਲੋਕਾਂ' ਨੇ ਮੈਨੂੰ ਦੱਸਿਆ ਕਿ ਛਾਪੇਮਾਰੀ ਦੀ ਯੋਜਨਾ ਬਣਾਈ ਜਾ ਰਹੀ ਹੈ। ਖੁੱਲ੍ਹੇਆਮ ਈਡੀ ਦਾ ਇੰਤਜ਼ਾਰ ਕਰ ਰਿਹਾ ਹਾਂ। ਮੇਰੇ ਵਲੋਂ ਚਾਹ ਅਤੇ ਬਿਸਕੁਟ।
ਦਰਅਸਲ 29 ਜੁਲਾਈ ਨੂੰ ਲੋਕ ਸਭਾ 'ਚ ਕੇਂਦਰੀ ਬਜਟ 2024 'ਤੇ ਬੋਲਦੇ ਹੋਏ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ, ਮਜ਼ਦੂਰ ਅਤੇ ਨੌਜਵਾਨ ਡਰੇ ਹੋਏ ਹਨ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੀ ਕਮਲ ਦੇ ਪ੍ਰਤੀਕ ਨੂੰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਨ ਲਈ ਆਲੋਚਨਾ ਕੀਤੀ ਅਤੇ ਦਾਅਵਾ ਕੀਤਾ ਕਿ 21ਵੀਂ ਸਦੀ ਵਿੱਚ ਇੱਕ ਨਵਾਂ 'ਚੱਕਰਵਿਊ' ਸਿਰਜਿਆ ਗਿਆ ਹੈ।
ਰਾਹੁਲ ਨੇ 'ਚੱਕਰਵਿਊ' ਨੂੰ ਲੈ ਕੇ ਸੰਸਦ 'ਚ ਦਿੱਤਾ ਸੀ ਭਾਸ਼ਣ
ਰਾਹੁਲ ਗਾਂਧੀ ਨੇ ਕਿਹਾ, 'ਚੱਕਰਵਿਊ' ਜੋ ਬਣਾਇਆ ਗਿਆ ਹੈ। ਇਸ ਕਾਰਨ ਲੋਕਾਂ ਦਾ ਕਰੋੜਾਂ ਦਾ ਨੁਕਸਾਨ ਹੋਇਆ ਹੈ। ਅਸੀਂ ਇਸ ਟਚੱਕਰਵਿਊ' ਨੂੰ ਤੋੜਾਂਗੇ। ਇਸ ਨੂੰ ਤੋੜਨ ਦਾ ਸਭ ਤੋਂ ਵੱਡਾ ਤਰੀਕਾ ਜਾਤੀ ਜਨਗਣਨਾ ਹੈ। ਜਿਸ ਤੋਂ ਤੁਸੀਂ ਸਾਰੇ ਡਰਦੇ ਹੋ। I.N.D.I.A ਇਸ ਸਦਨ ਵਿੱਚ ਗਾਰੰਟੀਸ਼ੁਦਾ ਕਾਨੂੰਨੀ MSP ਪਾਸ ਕਰੇਗਾ। ਅਸੀਂ ਇਸ ਸਦਨ ਵਿੱਚ ਜਾਤੀ ਜਨਗਣਨਾ ਪਾਸ ਕਰਕੇ ਤੁਹਾਨੂੰ ਦਿਖਾਵਾਂਗੇ।