
ਸੂਤਰਾਂ ਅਨੁਸਾਰ ਮਨਪ੍ਰੀਤ ਬਾਦਲ ਦਿੱਲੀ ਵਿਚ ਕਿਸੇ ਭਾਜਪਾ ਆਗੂ ਘਰ ਲੁਕੇ ਹੋਏ ਹਨ।
ਚੰਡੀਗੜ੍ਹ: ਬਠਿੰਡਾ ਦੇ ਪਲਾਟ ਖਰੀਦ ਘੁਟਾਲਾ ਮਾਮਲੇ ਵਿਚ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦਾ ਅਜੇ ਵੀ ਵਿਜੀਲੈਂਸ ਨੂੰ ਕੋਈ ਸੁਰਾਗ ਨਹੀਂ ਮਿਲਿਆ ਹੈ। ਸੂਤਰਾਂ ਅਨੁਸਾਰ ਮਨਪ੍ਰੀਤ ਬਾਦਲ ਦਿੱਲੀ ਵਿਚ ਕਿਸੇ ਭਾਜਪਾ ਆਗੂ ਘਰ ਲੁਕੇ ਹੋਏ ਹਨ। ਇਸ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੀਪਕ ਬਾਲੀ ਨੇ ਮਨਪ੍ਰੀਤ ਬਾਦਲ ’ਤੇ ਤੰਜ਼ ਕੱਸਿਆ ਹੈ।
ਇਹ ਵੀ ਪੜ੍ਹੋ: ਜ਼ਿੰਬਾਬਵੇ: ਜਹਾਜ਼ ਹਾਦਸੇ ’ਚ ਅਰਬਪਤੀ ਭਾਰਤੀ ਕਾਰੋਬਾਰੀ ਅਤੇ ਪੁੱਤਰ ਸਣੇ ਛੇ ਦੀ ਮੌਤ
ਦੀਪਕ ਬਾਲੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ, “ਦਲੇਰਾਨਾ ਤਬੀਅਤ ਦੇ ਮਾਲਕ ਈਮਾਨਦਾਰੀ ਤੇ ਸਾਦਗੀ ਦੇ ਫਰਜ਼ੀ ਮੁਜੱਸਮੇ ਅਤੇ ਪੰਜਾਬ ਦੇ ਨਕਲੀ ਗ਼ਾਲਿਬ ਮਨਪ੍ਰੀਤ ਸਿੰਘ ਬਾਦਲ ਕਿੱਥੇ ਲੁਕੇ ਹਨ?” ਇਸ ਦੇ ਨਾਲ ਹੀ ਉਨ੍ਹਾਂ ਮਨਪ੍ਰੀਤ ਬਾਦਲ ਨੂੰ ਸਵਾਲ ਕਰਦਿਆਂ ਪੁਛਿਆ ਕਿ ਉਨ੍ਹਾਂ ਦੀ ਹੁਣ ਉਹ ਦਲੇਰੀ ਕਿਥੇ ਗਈ ਹੈ ਜਿਹੜੀ ਉਨ੍ਹਾਂ ਨੇ ਪ੍ਰੈੱਸ ਕਾਨਫ਼ਰੰਸ ਵਿਚ ਦਿਖਾਈ ਸੀ।