ਪ੍ਰਧਾਨ ਮੰਤਰੀ ਦਾ ਦੋਸ਼, ਜਾਤ ਦੇ ਆਧਾਰ ’ਤੇ ਸਮਾਜ ਨੂੰ ਵੰਡ ਰਹੇ ਨੇ ਵਿਰੋਧੀ
Published : Oct 2, 2023, 9:53 pm IST
Updated : Oct 2, 2023, 9:53 pm IST
SHARE ARTICLE
PM Modi
PM Modi

ਅਪਣੇ 60 ਸਾਲ ਦੇ ਰਾਜ ਦੌਰਾਨ ਵੀ ਕਾਂਗਰਸ ਜਾਤ-ਪਾਤ ਦੇ ਨਾਂ ’ਤੇ ਸਮਾਜ ਨੂੰ ਵੰਡਦੀ ਸੀ, ਅੱਜ ਵੀ ਉਹੀ ਪਾਪ ਕਰ ਰਹੇ ਹਨ : ਪ੍ਰਧਾਨ ਮੰਤਰੀ ਮੋਦੀ

ਗਵਾਲੀਅਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਾਂਗਰਸ ਦਾ ਨਾਂ ਲਏ ਬਿਨਾਂ ਉਸ ’ਤੇ ਤਿੱਖਾ ਹਮਲਾ ਕੀਤਾ ਅਤੇ ਦੋਸ਼ ਲਾਇਆ ਕਿ ਵਿਰੋਧੀ ਪਾਰਟੀ ਨੇ ਗਰੀਬਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਅਤੇ ਛੇ ਦਹਾਕਿਆਂ ਤੋਂ ਦੇਸ਼ ਨੂੰ ਜਾਤ ਦੇ ਆਧਾਰ ’ਤੇ ਵੰਡਿਆ ਹੈ। ਉਹ ਅਜੇ ਵੀ ਇਹ ‘ਪਾਪ’ ਕਰ ਰਹੀ ਹੈ। ਪ੍ਰਧਾਨ ਮੰਤਰੀ ਦਾ ਇਹ ਬਿਆਨ ਬਿਹਾਰ ’ਚ ਨਿਤੀਸ਼ ਕੁਮਾਰ ਸਰਕਾਰ ਵਲੋਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਮਹੀਨੇ ਪਹਿਲਾਂ ਜਾਤ ਸਰਵੇਖਣ ਦੇ ਨਤੀਜੇ ਜਾਰੀ ਕੀਤੇ ਜਾਣ ਤੋਂ ਕੁਝ ਘੰਟੇ ਬਾਅਦ ਆਇਆ ਹੈ, ਜਿਸ ’ਚ ਵਿਖਾਇਆ ਗਿਆ ਹੈ ਕਿ ਓ.ਬੀ.ਸੀ. ਅਤੇ ਈ.ਬੀ.ਸੀ. ਸੂਬੇ ਦੀ ਕੁਲ ਆਬਾਦੀ ਦਾ 63 ਫ਼ੀ ਸਦੀ ਬਣਦੇ ਹਨ।

ਕਾਂਗਰਸ ਬਿਹਾਰ ’ਚ ਸੱਤਾਧਾਰੀ ਮਹਾਗਠਜੋੜ ਦਾ ਇਕ ਹਿੱਸਾ ਹੈ ਅਤੇ ਉਸ ਨੇ ਕੇਂਦਰ ’ਚ ਸੱਤਾ ’ਚ ਆਉਣ ’ਤੇ ਦੇਸ਼ ਅੰਦਰ ਜਾਤ ਅਧਾਰਤ ਮਰਦਮਸ਼ੁਮਰੀ ਦਾ ਵਾਅਦਾ ਕੀਤਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੋ ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਜ਼ਿਲੇ ’ਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਪਾਰਟੀ ਕੇਂਦਰ ’ਚ ਸੱਤਾ ’ਚ ਆਉਂਦੀ ਹੈ ਤਾਂ ਉਹ ਦੇਸ਼ ਦੇ ਸਮਾਜ ਦੇ ਸਾਰੇ ਵਰਗਾਂ ਖਾਸ ਕਰ ਕੇ ਹੋਰ ਪਛੜੇ ਵਰਗਾਂ (ਓ.ਬੀ.ਸੀ.) ਨੂੰ ਫਾਇਦਾ ਪਹੁੰਚਾਉਣ ਲਈ ਜਾਤੀ ਅਧਾਰਤ ਮਰਦਮਸ਼ੁਮਾਰੀ ਕਰਵਾਈ ਜਾਵੇਗੀ।

ਕਾਂਗਰਸ ਦਾ ਨਾਂ ਲਏ ਬਿਨਾਂ ਮੋਦੀ ਨੇ ਸਵਾਲ ਕੀਤਾ, ‘‘ਦੇਸ਼ ਨੇ ਵਿਕਾਸ ਵਿਰੋਧੀ ਲੋਕਾਂ ਨੂੰ 6 ਦਹਾਕੇ ਦਿਤੇ, 60 ਸਾਲ ਕੋਈ ਛੋਟਾ ਸਮਾਂ ਨਹੀਂ ਹੈ। ਜੇ ਨੌਂ ਸਾਲਾਂ ਵਿਚ ਇੰਨਾ ਕੰਮ ਹੋ ਸਕਦਾ ਹੈ, ਤਾਂ 60 ਸਾਲਾਂ ’ਚ ਕਿੰਨਾ ਕੰਮ ਹੋ ਸਕਦਾ ਹੈ?’’ ਇਸ ਨੂੰ ਕਾਂਗਰਸ ਦੀ ਅਸਫਲਤਾ ਦਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਉਦੋਂ ਵੀ ਉਹ ਗਰੀਬਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਸਨ ਅਤੇ ਅੱਜ ਵੀ ਉਹੀ ਖੇਡ ਖੇਡ ਰਹੇ ਹਨ। ਉਦੋਂ ਵੀ ਉਹ ਜਾਤ-ਪਾਤ ਦੇ ਨਾਂ ’ਤੇ ਸਮਾਜ ਨੂੰ ਵੰਡਦੇ ਸਨ, ਅੱਜ ਵੀ ਉਹੀ ਪਾਪ ਕਰ ਰਹੇ ਹਨ।’’

ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ, ‘‘ਪਹਿਲਾਂ ਵੀ ਉਹ ਇਕ ਹੀ ਪਰਿਵਾਰ ਦਾ ਗੁਣਗਾਨ ਕਰਦੇ ਸਨ, ਅੱਜ ਵੀ ਉਨ੍ਹਾਂ ਨੂੰ ਅਜਿਹਾ ਕਰਨ 'ਚ ਅਪਣਾ ਭਵਿੱਖ ਨਜ਼ਰ ਆਉਂਦਾ ਹੈ। ਇਸ ਲਈ ਉਨ੍ਹਾਂ ਨੂੰ ਦੇਸ਼ ਦਾ ਗੌਰਵ ਗੀਤ ਪਸੰਦ ਨਹੀਂ ਹੈ।’’ ਪ੍ਰਧਾਨ ਮੰਤਰੀ ਰਾਜ ਮੱਧ ਪ੍ਰਦੇਸ਼ ਦੇ ਗਵਾਲੀਅਰ ’ਚ 19,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਜਾਂ ਉਦਘਾਟਨ ਕਰਨ ਤੋਂ ਬਾਅਦ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement