Supreme Court : VVPAT ਮਾਮਲੇ 'ਤੇ ਅਗਲੇ ਹਫ਼ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ ,ਜਾਣੋ ਕੀ ਹੈ ਮਾਮਲਾ
Published : Apr 3, 2024, 2:23 pm IST
Updated : Apr 3, 2024, 2:30 pm IST
SHARE ARTICLE
File image
File image

ਸੁਪਰੀਮ ਕੋਰਟ ਅਗਲੇ ਹਫ਼ਤੇ VVPAT ਮਾਮਲੇ 'ਤੇ ਕਰੇਗਾ ਸੁਣਵਾਈ

Supreme Court : ਸੁਪਰੀਮ ਕੋਰਟ ਈਵੀਐਮ ਦੇ ਨਾਲ VVPAT ਮਸ਼ੀਨ ਦੀਆਂ ਪਰਚੀਆਂ ਨੂੰ ਮਿਲਾਉਣ ਦੇ ਮਾਮਲੇ 'ਤੇ ਅਗਲੇ ਹਫ਼ਤੇ ਸੁਣਵਾਈ ਕਰਨ ਲਈ ਤਿਆਰ ਹੋ ਗਿਆ ਹੈ। ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਏਡੀਆਰ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਅਗਲੇ ਹਫ਼ਤੇ ਮੰਗਲਵਾਰ ਜਾਂ ਬੁੱਧਵਾਰ ਨੂੰ ਸੂਚੀਬੱਧ ਕੀਤੀ ਜਾਵੇਗੀ। ਪਟੀਸ਼ਨਕਰਤਾ ਸੰਗਠਨ ਏਡੀਆਰ ਦੀ ਤਰਫੋਂ ਸੁਪਰੀਮ ਕੋਰਟ 'ਚ ਪੇਸ਼ ਹੋਏ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਮੰਗ ਕੀਤੀ ਕਿ ਪਟੀਸ਼ਨ 'ਤੇ ਜਲਦ ਸੁਣਵਾਈ ਕੀਤੀ ਜਾਵੇ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਚੋਣ ਕਮਿਸ਼ਨ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਭੇਜ ਕੇ VVPAT ਦੇ ਮੁੱਦੇ 'ਤੇ ਦਾਇਰ ਇਕ ਹੋਰ ਪਟੀਸ਼ਨ 'ਤੇ ਜਵਾਬ ਮੰਗਿਆ ਸੀ।

 

ਅਗਲੇ ਹਫ਼ਤੇ ਮੰਗਲਵਾਰ ਜਾਂ ਬੁੱਧਵਾਰ ਨੂੰ ਹੋ ਸਕਦੀ ਹੈ ਸੁਣਵਾਈ 


ਇਸ ਮਾਮਲੇ ਵਿੱਚ ਸੀਨੀਅਰ ਵਕੀਲ ਗੋਪਾਲ ਸ਼ੰਕਰ ਨਰਾਇਣਨ ਵੀ ਇਸ ਮਾਮਲੇ 'ਚ ਅਦਾਲਤ ਵਿੱਚ ਪੇਸ਼ ਹੋਏ ਅਤੇ ਕਿਹਾ ਕਿ ਚੋਣਾਂ ਨੇੜੇ ਹਨ ਅਤੇ ਜੇਕਰ ਇਸ ਮਾਮਲੇ ਦੀ ਸੁਣਵਾਈ ਨਾ ਹੋਈ ਤਾਂ ਇਹ ਪਟੀਸ਼ਨ ਬੇਅਰਥ ਹੋ ਜਾਵੇਗੀ। ਬੈਂਚ ਵਿੱਚ ਜਸਟਿਸ ਖੰਨਾ ਦੇ ਨਾਲ ਜਸਟਿਸ ਐਮਐਮ ਸੁੰਦਰੇਸ਼ ਅਤੇ ਜਸਟਿਸ ਬੇਲਾ ਐਮ ਤ੍ਰਿਵੇਦੀ ਵੀ ਸ਼ਾਮਲ ਸਨ। ਬੈਂਚ ਨੇ ਕਿਹਾ ਕਿ 'ਉਹ ਸਥਿਤੀ ਤੋਂ ਜਾਣੂ ਹਨ ਅਤੇ ਅਗਲੇ ਹਫ਼ਤੇ ਮਾਮਲੇ ਦੀ ਸੁਣਵਾਈ ਕਰਨਗੇ।' ਪਿਛਲੇ ਸਾਲ 17 ਜੁਲਾਈ ਨੂੰ ਸੁਪਰੀਮ ਕੋਰਟ ਨੇ ਏਡੀਆਰ ਦੀ ਪਟੀਸ਼ਨ 'ਤੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ ਸੀ। ਆਪਣੀ ਪਟੀਸ਼ਨ ਵਿੱਚ ਐਨਜੀਓ ਨੇ ਮੰਗ ਕੀਤੀ ਹੈ ਕਿ ਚੋਣ ਕਮਿਸ਼ਨ ਅਤੇ ਕੇਂਦਰ ਸਰਕਾਰ ਇਹ ਯਕੀਨੀ ਬਣਾਉਣ ਕਿ ਵੋਟਰ  VVPAT ਮਸ਼ੀਨ ਰਾਹੀਂ ਆਪਣੀ ਵੋਟ ਦੀ ਪੁਸ਼ਟੀ ਕਰ ਸਕਣ।

 

VVPAT ਸਲਿੱਪਾਂ ਨਾਲ ਵੋਟਾਂ ਨੂੰ ਮਿਲਾਉਣ ਦੀ ਮੰਗ


ਸੁਪਰੀਮ ਕੋਰਟ ਵਿੱਚ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮ (ADR) ਨੇ ਇੱਕ ਪਟੀਸ਼ਨ ਦਾਇਰ ਕਰਕੇ ਈਵੀਐਮ ਮਸ਼ੀਨਾਂ ਨਾਲ ਵੀਵੀਪੀਏਟੀ (ਵੋਟਰ ਵੈਰੀਫਾਈਡ ਪੇਪਰ ਆਡਿਟ ਟ੍ਰੇਲ  (VVPAT) ਦੀਆਂ ਪਰਚੀਆਂ ਨੂੰ ਮਿਲਾਉਣ ਦੀ ਮੰਗ ਕੀਤੀ ਸੀ। VVPAT ਇੱਕ ਸੁਤੰਤਰ ਵੋਟ ਵੈਰੀਫਿਕੇਸ਼ਨ ਮਸ਼ੀਨ ਹੈ, ਜੋ ਦਰਸਾਉਂਦੀ ਹੈ ਕਿ ਵੋਟਰ ਦੁਆਰਾ ਪਾਈ ਗਈ ਵੋਟ ਸਹੀ ਢੰਗ ਨਾਲ ਪਾਈ ਗਈ ਹੈ ਜਾਂ ਨਹੀਂ। ਵਰਤਮਾਨ ਵਿੱਚ, VVPAT ਸਲਿੱਪਾਂ ਰਾਹੀਂ ਸਿਰਫ਼ ਪੰਜ ਚੁਣੀਆਂ ਗਈਆਂ ਈਵੀਐਮ ਦੀ ਤਸਦੀਕ ਕਰਨ ਦਾ ਅਭਿਆਸ ਹੈ। ਸੁਪਰੀਮ ਕੋਰਟ ਦੇ ਵਕੀਲ ਅਤੇ ਸਮਾਜਿਕ ਕਾਰਕੁਨ ਅਰੁਣ ਕੁਮਾਰ ਅਗਰਵਾਲ ਨੇ ਵੀਵੀਪੀਏਟੀ ਸਲਿੱਪਾਂ ਦੀ ਪੂਰੀ ਗਿਣਤੀ ਕਰਨ ਅਤੇ ਈਵੀਐਮ ਨਾਲ ਮਿਲਾਉਣ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ।

 

Location: India, Delhi, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement