
ਸਮ੍ਰਿਤੀ ਇਰਾਨੀ ਨੇ ਕਿਹਾ, ''ਜੇਕਰ ਉਨ੍ਹਾਂ ਨੂੰ ਲੱਗਦਾ ਸੀ ਕਿ ਇਥੇ ਜਿੱਤ ਦੀ ਸੰਭਾਵਨਾ ਹੈ ਤਾਂ ਉਹ (ਰਾਹੁਲ ਗਾਂਧੀ) ਇਥੋਂ ਚੋਣ ਲੜਦੇ"।
Lok Sabha Elections: ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ਦੀ ਥਾਂ ਅਮੇਠੀ ਤੋਂ ਕਿਸ਼ੋਰੀ ਲਾਲ ਸ਼ਰਮਾ ਦੇ ਚੋਣ ਲੜਨ 'ਤੇ ਪ੍ਰਤੀਕਿਰਿਆ ਦਿਤੀ ਹੈ।
ਸਮਾਚਾਰ ਏਜੰਸੀ ਨਾਲ ਗੱਲ ਕਰਦਿਆਂ ਸਮ੍ਰਿਤੀ ਇਰਾਨੀ ਨੇ ਕਿਹਾ, “ਮਹਿਮਾਨਾਂ ਦਾ ਸੁਆਗਤ ਹੈ। ਅਸੀਂ ਮਹਿਮਾਨਾਂ ਦਾ ਸੁਆਗਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਗਾਂਧੀ ਪਰਿਵਾਰ ਵਲੋਂ ਅਮੇਠੀ ਤੋਂ ਚੋਣ ਨਾ ਲੜਨਾ ਇਸ ਗੱਲ ਦਾ ਸੰਕੇਤ ਹੈ ਕਿ ਕਾਂਗਰਸ ਪਾਰਟੀ ਨੇ ਚੋਣਾਂ ਵਿਚ ਇਕ ਵੀ ਵੋਟ ਪੈਣ ਤੋਂ ਪਹਿਲਾਂ ਹੀ ਅਮੇਠੀ ਤੋਂ ਅਪਣੀ ਹਾਰ ਸਵੀਕਾਰ ਕਰ ਲਈ ਹੈ।"
ਸਮ੍ਰਿਤੀ ਇਰਾਨੀ ਨੇ ਕਿਹਾ, ''ਜੇਕਰ ਉਨ੍ਹਾਂ ਨੂੰ ਲੱਗਦਾ ਸੀ ਕਿ ਇਥੇ ਜਿੱਤ ਦੀ ਸੰਭਾਵਨਾ ਹੈ ਤਾਂ ਉਹ (ਰਾਹੁਲ ਗਾਂਧੀ) ਇਥੋਂ ਚੋਣ ਲੜਦੇ"।
ਕਾਂਗਰਸ ਨੇਤਾ ਰਾਹੁਲ ਗਾਂਧੀ 2004 ਤੋਂ 2019 ਤਕ ਅਮੇਠੀ ਤੋਂ ਸੰਸਦ ਮੈਂਬਰ ਰਹੇ ਹਨ। ਰਾਹੁਲ ਗਾਂਧੀ ਨੂੰ 2019 ਵਿਚ ਅਮੇਠੀ ਤੋਂ ਸਮ੍ਰਿਤੀ ਇਰਾਨੀ ਨੇ ਹਰਾਇਆ ਸੀ। ਕਾਂਗਰਸ ਨੇ ਹੁਣ ਕਿਸ਼ੋਰੀ ਲਾਲ ਸ਼ਰਮਾ ਨੂੰ ਅਮੇਠੀ ਤੋਂ ਅਪਣਾ ਉਮੀਦਵਾਰ ਬਣਾਇਆ ਹੈ। ਇਸ ਵਾਰ ਰਾਹੁਲ ਗਾਂਧੀ ਨੇ ਪਹਿਲੀ ਵਾਰ ਰਾਏ ਬਰੇਲੀ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ।
(For more Punjabi news apart from "Congress has conceded defeat in Amethi" says Smriti Irani, stay tuned to Rozana Spokesman)