PM Modi News: ਪ੍ਰਧਾਨ ਮੰਤਰੀ ਮੋਦੀ ਦਾ ਤੰਜ਼, ‘ਗੁਆਂਢੀ ਮੁਲਕ ਦੇ ਆਗੂ ਰਾਹੁਲ ਗਾਂਧੀ ਨੂੰ PM ਬਣਾਉਣ ਲਈ ਕਾਹਲੇ’
Published : May 2, 2024, 1:53 pm IST
Updated : May 2, 2024, 1:53 pm IST
SHARE ARTICLE
PM Modi Says Pak Wants To Make Rahul Gandhi India's PM
PM Modi Says Pak Wants To Make Rahul Gandhi India's PM

ਕਿਹਾ, ਕਾਂਗਰਸ ਇਥੇ ਮਰ ਰਹੀ ਹੈ ਅਤੇ ਪਾਕਿਸਤਾਨ ਉੱਥੇ ਰੋ ਰਿਹਾ ਹੈ

PM Modi News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਾਂਗਰਸ ਨੂੰ 'ਪਾਕਿਸਤਾਨ ਦਾ ਮੁਰੀਦ' ਦਸਿਆ ਅਤੇ ਇਲਜ਼ਾਮ ਲਾਇਆ ਕਿ ਜਦੋਂ ਭਾਰਤ ਦੀ ਸੱਭ ਤੋਂ ਪੁਰਾਣੀ ਪਾਰਟੀ ਅੱਜ ਮਰ ਰਹੀ ਹੈ ਤਾਂ ਗੁਆਂਢੀ ਦੇਸ਼ ਦੇ ਨੇਤਾ ਇਸ ਲਈ ਦੁਆਵਾਂ ਕਰ ਰਹੇ ਹਨ ਅਤੇ 'ਸ਼ਹਿਜ਼ਾਦੇ' ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਕਾਹਲੇ ਹਨ।

ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਉਨ੍ਹਾਂ ਰਿਪੋਰਟਾਂ ਦੇ ਵਿਚਕਾਰ ਆਈ ਹੈ ਕਿ ਪਾਕਿਸਤਾਨ ਵਿਚ ਇਮਰਾਨ ਖਾਨ ਦੀ ਕੈਬਨਿਟ ਦੇ ਸਾਬਕਾ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਅਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਕਾਂਗਰਸ ਆਗੂ ਰਾਹੁਲ ਗਾਂਧੀ ਦਾ ਇਕ ਵੀਡੀਉ ਸਾਂਝਾ ਕੀਤਾ ਅਤੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।

ਆਨੰਦ ਅਤੇ ਖੇੜਾ ਲੋਕ ਸਭਾ ਸੀਟਾਂ ਲਈ ਭਾਜਪਾ ਉਮੀਦਵਾਰਾਂ ਦੇ ਸਮਰਥਨ 'ਚ ਮੱਧ ਗੁਜਰਾਤ ਦੇ ਆਨੰਦ ਕਸਬੇ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਵਿਅੰਗਾਤਮਕ ਢੰਗ ਨਾਲ ਕਿਹਾ, 'ਇਤਫਾਕ ਦੇਖੋ, ਅੱਜ ਭਾਰਤ 'ਚ ਕਾਂਗਰਸ ਕਮਜ਼ੋਰ ਹੁੰਦੀ ਜਾ ਰਹੀ ਹੈ। ਮਜ਼ਾ ਇਹ ਹੈ ਕਿ ਕਾਂਗਰਸ ਇਥੇ ਮਰ ਰਹੀ ਹੈ ਅਤੇ ਪਾਕਿਸਤਾਨ ਉੱਥੇ ਰੋ ਰਿਹਾ ਹੈ। ਹੁਣ ਪਾਕਿਸਤਾਨੀ ਨੇਤਾ ਕਾਂਗਰਸ ਲਈ ਦੁਆਵਾਂ ਕਰ ਰਹੇ ਹਨ। ਪਾਕਿਸਤਾਨ ਸ਼ਹਿਜ਼ਾਦੇ (ਰਾਹੁਲ) ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਕਾਹਲਾ ਹੈ। ’’

ਉਨ੍ਹਾਂ ਕਿਹਾ, “ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਕਾਂਗਰਸ ਪਾਕਿਸਤਾਨ ਦੀ ਮੁਰੀਦ ਹੈ। ਪਾਕਿਸਤਾਨ ਅਤੇ ਕਾਂਗਰਸ ਵਿਚਾਲੇ ਭਾਈਵਾਲੀ ਦਾ ਪਰਦਾਫਾਸ਼ ਹੋ ਗਿਆ ਹੈ। ਇਹ ਦਰਸਾਉਂਦਾ ਹੈ ਕਿ ਦੇਸ਼ ਦੇ ਦੁਸ਼ਮਣ ਭਾਰਤ ਵਿਚ ਕਮਜ਼ੋਰ ਸਰਕਾਰ ਚਾਹੁੰਦੇ ਹਨ, ਮਜ਼ਬੂਤ ਨਹੀਂ। ’’ ਮੋਦੀ ਨੇ ਵਿਰੋਧੀ ਧਿਰ ਦੇ ਨੇਤਾ ਸਲਮਾਨ ਖੁਰਸ਼ੀਦ ਦੀ ਭਤੀਜੀ ਮਾਰੀਆ ਆਲਮ ਦੇ 'ਵੋਟ ਜੇਹਾਦ' ਦੇ ਸੱਦੇ ਨੂੰ ਲੈ ਕੇ ਵੀ ਕਾਂਗਰਸ 'ਤੇ ਹਮਲਾ ਕੀਤਾ।

ਉਨ੍ਹਾਂ ਕਿਹਾ, “ਹੁਣ ਇੰਡੀਆ ਗੱਠਜੋੜ ਵੋਟ ਜੇਹਾਦ ਦਾ ਸੱਦਾ ਦੇ ਰਿਹਾ ਹੈ। ਅਸੀਂ ਹੁਣ ਤਕ 'ਲਵ ਜੇਹਾਦ' ਅਤੇ 'ਲੈਂਡ ਜੇਹਾਦ' ਬਾਰੇ ਸੁਣਿਆ ਹੈ। ਇਹ (ਵੋਟ ਜੇਹਾਦ) ਕਿਸੇ ਪੜ੍ਹੇ-ਲਿਖੇ ਮੁਸਲਿਮ ਪਰਿਵਾਰ ਨਾਲ ਸਬੰਧਤ ਕਿਸੇ ਵਿਅਕਤੀ ਦੁਆਰਾ ਕਿਹਾ ਜਾਂਦਾ ਹੈ ਨਾ ਕਿ ਕਿਸੇ ਮਦਰੱਸੇ ਵਿਚ ਪੜ੍ਹਨ ਵਾਲੇ ਕਿਸੇ ਵਿਅਕਤੀ ਦੁਆਰਾ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਜੇਹਾਦ ਦਾ ਮਤਲਬ ਕੀ ਹੈ। ਇਹ ਲੋਕਤੰਤਰ ਦਾ ਅਪਮਾਨ ਹੈ ਅਤੇ ਕਿਸੇ ਵੀ ਕਾਂਗਰਸੀ ਨੇਤਾ ਨੇ ਇਸ ਦੀ ਨਿੰਦਾ ਨਹੀਂ ਕੀਤੀ। ’’ ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੇਸ਼ ਦੇ ਸੰਵਿਧਾਨ ਨੂੰ ਬਦਲ ਕੇ ਮੁਸਲਮਾਨਾਂ ਨੂੰ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਹੋਰ ਪੱਛੜੇ ਵਰਗ (ਓਬੀਸੀ) ਭਾਈਚਾਰਿਆਂ ਦਾ ਰਾਖਵਾਂਕਰਨ ਦੇਣਾ ਚਾਹੁੰਦੀ ਹੈ।

 (For more Punjabi news apart from PM Modi Says Pak Wants To Make Rahul Gandhi India's PM, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement