Dalvir Singh Goldy Interview: ਸੁਖਪਾਲ ਖਹਿਰਾ ਦੀ ਹੈਂਕੜ ਕਰ ਕੇ ਛੱਡੀ ਕਾਂਗਰਸ : ਦਲਵੀਰ ਸਿੰਘ ਗੋਲਡੀ
Published : May 3, 2024, 11:33 am IST
Updated : May 3, 2024, 11:33 am IST
SHARE ARTICLE
Dalvir Singh Goldy
Dalvir Singh Goldy

ਕਿਹਾ, ਮੇਰਾ ਭਗਵੰਤ ਮਾਨ ਨਾਲ ਕੋਈ ਵੱਟ ਦਾ ਰੌਲਾ ਨਹੀਂ ਸੀ, ਮੈਂ ਪਾਰਟੀ ਲਈ ਹੀ ਉਨ੍ਹਾਂ ਵਿਰੁਧ ਲੜਿਆ

Dalvir Singh Goldy Interview: ਹਾਲ ਹੀ ਵਿਚ ਕਾਂਗਰਸ ਨੂੰ ਅਲਵਿਦਾ ਆਖ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋਏ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਦਸਿਆ ਕਿ ਉਨ੍ਹਾਂ ਨੇ ਸੁਖਪਾਲ ਖਹਿਰਾ ਦੀ ਹੈਂਕੜ ਕਰ ਕੇ ਹੀ ਕਾਂਗਰਸ ਪਾਰਟੀ ਛੱਡਣ ਦਾ ਫ਼ੈਸਲਾ ਲਿਆ ਹੈ। ਗੱਲਬਾਤ ਦੌਰਾ ਭਾਵੁਕ ਹੋਏ ਗੋਲਡੀ ਨੇ ਕਿਹਾ ਕਿ ਜਿਸ ਸੰਸਥਾ ਦੇ ਲੇਖੇ ਤੁਸੀਂ ਅਪਣੀ ਜ਼ਿੰਦਗੀ ਦੇ ਕੀਮਤੀ 18-20 ਸਾਲ ਲਗਾਏ ਹੋਣ, ਜੇਕਰ ਉਹੀ ਪਾਰਟੀ ਤੁਹਾਨੂੰ ਧੱਕੇ ਮਾਰੇ ਤਾਂ ਇਹ ਸਹਿਣਾ ਬਹੁਤ ਔਖਾ ਹੁੰਦਾ ਹੈ।

ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਾ ਮਜਬੂਰੀ ਸੀ ਜਾਂ ਕਾਂਗਰਸ ਨੂੰ ਛੱਡਣਾ ਜ਼ਰੂਰੀ ਸੀ? ਇਸ ਸਵਾਲ ਦਾ ਜਵਾਬ ਦਿੰਦਿਆਂ ਦਲਵੀਰ ਗੋਲਡੀ ਨੇ ਕਿਹਾ ਕਿ ਮੁੱਖ ਭਗਵੰਤ ਮਾਨ ਨਾਲ ਉਨ੍ਹਾਂ ਦੇ ਯੂਨੀਵਰਸਿਟੀ ਦੇ ਸਮੇਂ ਤੋਂ ਚੰਗੇ ਸਬੰਧ ਸਨ, ਉਦੋਂ ਮੁੱਖ ਮੰਤਰੀ ਸਿਆਸਤ ਵਿਚ ਨਹੀਂ ਸਨ। ਗੋਲਡੀ ਦਾ ਕਹਿਣਾ ਹੈ ਕਿ ਕਾਂਗਰਸ ਦਾ ਸਿਸਟਮ ਇਹ ਹੈ ਕਿ ਉਹ ਹਰ ਥਾਂ ਤੋਂ 4-5 ਉਮੀਦਵਾਰ ਤਿਆਰ ਕਰ ਕੇ ਰਖਦੀ ਹੈ, ਇਸ ਨਾਲ ਪਾਰਟੀ ਦਾ ਹੀ ਨੁਕਸਾਨ ਹੋ ਰਿਹਾ ਹੈ।
2022 ਦੀਆਂ ਸੰਗਰੂਰ ਜ਼ਿਮਨੀ ਚੋਣਾਂ ਬਾਰੇ ਗੱਲ ਕਰਦਿਆਂ ਗੋਲਡੀ ਨੇ ਕਿਹਾ, ‘‘ਮੈਂ ਤਾਂ ਚੋਣ ਲੜਨਾ ਨਹੀਂ ਚਾਹੁੰਦਾ ਸੀ ਪਰ ਅਚਾਨਕ ਅਜਿਹਾ ਮਾਹੌਲ ਬਣ ਗਿਆ ਕਿ ਕੋਈ ਤਿਆਰ ਨਹੀਂ ਸੀ। ਇਹੀ ਆਗੂ ਸਨ, ਜਿਨ੍ਹਾਂ ਨੇ ਮੈਨੂੰ ਚੋਣ ਲੜਨ ਲਈ ਕਿਹਾ ਅਤੇ 2024 ਲਈ ਜ਼ੁਬਾਨ ਦਿਤੀ ਸੀ ਪਰ ਉਹ ਅਪਣੇ ਬੋਲ ਪੁਗਾ ਨਹੀਂ ਸਕੇ।’’

ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਬਾਰੇ ਗੱਲ ਕਰਦਿਆਂ ਸਾਬਕਾ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦੀ ਇਹ ਚੌਥੀ-ਪੰਜਵੀਂ ਪਾਰਟੀ ਹੈ, ਉਨ੍ਹਾਂ ਦਾ ਇਹ ਵੀ ਨਹੀਂ ਪਤਾ ਕਿ 2024 ਤੋਂ ਬਾਅਦ ਉਹ ਕਿਹੜੀ ਪਾਰਟੀ ਵਿਚ ਹੋਣਗੇ। ਖਹਿਰਾ ਨੂੰ ਜਵਾਬ ਦਿੰਦਿਆਂ ਗੋਲਡੀ ਨੇ ਕਿਹਾ, ‘‘ਖਹਿਰਾ ਨੇ ਮੇਰੇ ਉਤੇ ਵਿਅੰਗ ਕੀਤਾ ਸੀ ਕਿ ਗੋਲਡੀ ਨੂੰ 80 ਹਜ਼ਾਰ ਵੋਟ ਪਈ ਪਰ ਮੇਰੀ ਤਾਂ ਪਹਿਲੀ ਚੋਣ ਸੀ ਪਰ ਉਨ੍ਹਾਂ ਨੂੰ ਬਠਿੰਡਾ ਵਿਚ ਸਿਰਫ਼ 19 ਹਜ਼ਾਰ ਵੋਟਾਂ ਪਈਆਂ ਸਨ।’’
ਦਲਵੀਰ ਗੋਲਡੀ ਨੇ ਕਿਹਾ, ‘‘ਚਾਰ ਦਿਨ ਪਹਿਲਾਂ ਖਹਿਰਾ ਇਸੇ ਗੋਲਡੀ ਦੀ ਕਾਰ ਉਤੇ ਲਾਲ ਬੱਤੀ ਲਗਾ ਰਹੇ ਸੀ, ਮੈਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਰਹੇ ਸੀ, ਅਪਣੇ ਮੁੰਡੇ ਵਰਗਾ ਦੱਸ ਰਹੇ ਸੀ ਪਰ ਮਨਾਉਣ ਦੀ ਬਜਾਏ ਅਗਲੇ ਹੀ ਪਲ ਗਾਲਾਂ ਕਢਣੀਆਂ ਸ਼ੁਰੂ ਕਰ ਦਿਤੀਆਂ।’’

ਦਲਵੀਰ ਗੋਲਡੀ ਨੇ ਕਿਹਾ ਕਿ ਉਹ ਜ਼ਿਲ੍ਹਾ ਪ੍ਰਧਾਨ ਸਨ ਪਰ ਖਹਿਰਾ ਹਲਕੇ ਵਿਚ ਪ੍ਰੋਗਰਾਮਾਂ ਸਬੰਧੀ ਉਨ੍ਹਾਂ ਨੂੰ ਫ਼ੋਨ ਤਕ ਨਹੀਂ ਕਰਦੇ ਸੀ। ਜਦੋਂ ਉਨ੍ਹਾਂ ਨੂੰ ਖਹਿਰਾ ਦੇ ਧੂਰੀ ਪ੍ਰੋਗਰਾਮ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਪੋਸਟ ਸਾਂਝੀ ਕੀਤੀ ਸੀ। ਉਨ੍ਹਾਂ ਉਮੀਦ ਜਤਾਈ ਕਿ ਕਾਂਗਰਸ ਮੁੜ ਕਿਸੇ ਆਗੂ ਨਾਲ ਅਜਿਹਾ ਸਲੂਕ ਨਹੀਂ ਕਰੇਗੀ।

ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਸਮੇਂ ਕਿਸੇ ਵਚਨਬੱਧਤਾ ਸਬੰਧੀ ਸਵਾਲ ਦੇ ਜਵਾਬ ਵਿਚ ਗੋਲਡੀ ਨੇ ਕਿਹਾ, ‘‘ਮੈਂ ਸੌਦੇਬਾਜ਼ ਆਗੂ ਨਹੀਂ ਹਾਂ। ਜੇ ਮੈਂ ਸੌਦੇਬਾਜ਼ੀ ਕਰਨੀ ਹੁੰਦੀ ਮੈਂ ਖਹਿਰਾ ਸਾਬ੍ਹ ਨਾਲ ਹੀ ਕਰ ਲੈਂਦਾ, ਮੈਂ ਉਨ੍ਹਾਂ ਨਾਲ 15 ਦਿਨ ਪ੍ਰਚਾਰ ਕੀਤਾ।’’ ਗੋਲਡੀ ਨੇ ਕਿਹਾ ਕਿ ਉਹ 5 ਦਿਨ ਐਮ.ਐਲ.ਏ. ਹੋਸਟਲ ਵਿਚ ਸਨ ਪਰ ਕਿਸੇ ਕਾਂਗਰਸੀ ਆਗੂ ਨੇ ਉਨ੍ਹਾਂ ਨੂੰ ਫ਼ੋਨ ਤਕ ਨਹੀਂ ਕੀਤਾ। ਉਨ੍ਹਾਂ ਕੋਲੋਂ ਇਹ ਨਜ਼ਰਅੰਦਾਜ਼ੀ ਬਰਦਾਸ਼ਤ ਨਹੀਂ ਹੋਈ। ਖਹਿਰਾ ਉਤੇ ਤੰਜ਼ ਕੱਸਦਿਆਂ ਦਲਵੀਰ ਗੋਲਡੀ ਦਾ ਕਹਿਣਾ ਹੈ, ‘‘ਇਸ ਬੰਦੇ ਨੇ ਲਗਾਤਾਰ ਕਿੰਨੀਆਂ ਪਾਰਟੀਆਂ ਬਦਲੀਆਂ, ਇਸ ਦੀ ਕੋਈ ਗਾਰੰਟੀ ਹੈ? ਉਨ੍ਹਾਂ ਨੂੰ ਬੋਲਣ ਦਾ ਵੀ ਨਹੀਂ ਪਤਾ।’’

ਗੋਲਡੀ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਤਕ ਹਲੀਮੀ ਵਿਚ ਰਹਿ ਕੇ ਕੰਮ ਕੀਤਾ ਪਰ ਹੁਣ ਜਿਹੜਾ ਜਿਹੋ ਜਿਹੀ ਭਾਸ਼ਾ ਵਰਤੇਗਾ, ਉਸ ਨੂੰ ਉਸੇ ਭਾਸ਼ਾ ਵਿਚ ਜਵਾਬ ਦਿਤਾ ਜਾਵੇਗਾ। ਗੋਲਡੀ ਦਾ ਕਹਿਣਾ ਹੈ ਕਿ, ‘‘ਮੇਰਾ ਹੱਕ ਮਰਿਆ ਮੈਂ ਤਾਂ ਪਾਸੇ ਹੋਇਆ। ਇਸੇ ਤਰ੍ਹਾਂ ਚੌਧਰੀ ਪਰਵਾਰ ਦਾ ਵੀ ਹੱਕ ਮਰਿਆ। ਜੇਕਰ ਚੰਨੀ ਸਾਬ੍ਹ ਜੀ ਨੂੰ ਲੜਾਉਣਾ ਸੀ ਤਾਂ ਉਨ੍ਹਾਂ ਦੇ ਅਪਣੇ ਹਲਕੇ ਵਿਚੋਂ ਲੜਾਉਂਦੇ।’’ ਦਲਵੀਰ ਗੋਲਡੀ ਨੇ ਕਿਹਾ, ‘‘ਖਹਿਰਾ ਨੇ ਸਿਮਰਨਜੀਤ ਸਿੰਘ ਮਾਨ ਨਾਲ ਸਟੇਜਾਂ ਸਾਂਝੀਆਂ ਕਰ ਕੇ ਉਨ੍ਹਾਂ ਨਾਲ ਵੀ ਧੋਖਾ ਕੀਤਾ। ਇਨ੍ਹਾਂ ਨੇ ਮੈਨੂੰ ਦੋਗਲਾ ਕਿਹਾ ਪਰ ਉਹ ਖੁਦ ਵੇਖਣ ਕਿ ਉਨ੍ਹਾਂ ਦੇ ਕੈਪਟਨ ਅਮਰਿੰਦਰ ਸਿੰਘ, ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਰਾਜਾ ਵੜਿੰਗ ਨੂੰ ਲੈ ਕੇ ਕਿਵੇਂ ਬਿਆਨ ਬਦਲੇ। ਐਨੇ ਲੋਕਾਂ ਨਾਲ ਵੈਰ ਪਾਉਣ ਦਾ ਕੀ ਫਾਇਦਾ, ਸਿਰਫ਼ ਸਿਆਸਤ ਹੀ ਸੱਭ ਕੁੱਝ ਨਹੀਂ। ਖਹਿਰਾ ਸਾਬ੍ਹ ਨੂੰ ਇਹੀ ਬੇਨਤੀ ਹੈ ਕਿ ਕੁੱਝ ਅਜਿਹਾ ਨਾ ਬੋਲ ਦਿਓ ਕਿ ਇਥੇ ਦੁਸ਼ਮਣੀ ਪੈ ਜਾਵੇ।’’

ਸਾਬਕਾ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਵੇਂ ਉਨ੍ਹਾਂ ਨੂੰ ਸਤਿਕਾਰ ਦਿਤਾ, ਉਹ ਉਮੀਦ ਤੋਂ ਪਰੇ ਸੀ। ਗੋਲਡੀ ਨੇ ਕਿਹਾ, ‘‘ਮੇਰਾ ਉਨ੍ਹਾਂ ਨਾਲ ਕੋਈ ਵੱਟ ਦਾ ਰੌਲਾ ਨਹੀਂ ਸੀ, ਮੈਂ ਪਾਰਟੀ ਲਈ ਹੀ ਉਨ੍ਹਾਂ ਵਿਰੁਧ ਲੜਿਆ ਸੀ।’’ ਦਲਵੀਰ ਗੋਲਡੀ ਨੇ ਕਿਹਾ ਕਿ ਪੰਜਾਬ ਦੇ ਵੱਡੇ ਪਰਵਾਰ ਕੁੱਝ ਵੀ ਕਰ ਸਕਦੇ ਹਨ ਪਰ ਆਮ ਵਿਅਕਤੀ ਕੁੱਝ ਨਹੀਂ ਕਰ ਸਕਦਾ। ਇਹੀ ਵੱਡੇ ਅਤੇ ਛੋਟੇ ਆਗੂ ਵਿਚ ਫਰਕ ਹੈ। ਅਖੀਰ ਵਿਚ ਦਲਵੀਰ ਗੋਲਡੀ ਨੇ ਕਿਹਾ ਕਿ ਉਹ ਪਾਰਟੀ ਬਾਰੇ ਕੁੱਝ ਨਹੀਂ ਬੋਲਣਗੇ ਕਿਉਂਕਿ ਉਨ੍ਹਾਂ ਨੇ ਇਸ ਸੰਸਥਾ ਨਾਲ 20 ਸਾਲ ਕੰਮ ਕੀਤਾ ਹੈ ਪਰ ਜਿਹੜੀ ਵਿਅਕਤੀ ਜਿਹੋ-ਜਿਹੀ ਭਾਸ਼ਾ ਵਿਚ ਗੱਲ ਕਰੇਗਾ, ਉਸ ਨੂੰ ਉਸੇ ਤਰ੍ਹਾਂ ਜਵਾਬ ਦਿਤਾ ਜਾਵੇਗਾ।

 (For more Punjabi news apart from Dalvir Singh Goldy Interview , stay tuned to Rozana Spokesman)

 

Location: India, Punjab, Sangrur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement