ਸ਼ਿਵ ਸੈਨਾ ਸੰਸਦ ਮੈਂਬਰ ਨੇ ਹਸਪਤਾਲ ਦੇ ਡੀਨ ਤੋਂ ਕਰਵਾਈ ਪਖਾਨੇ ਦੀ ਸਫਾਈ, ਐਫ਼.ਆਈ.ਆਰ. ਦਰਜ
Published : Oct 4, 2023, 10:31 pm IST
Updated : Oct 4, 2023, 10:31 pm IST
SHARE ARTICLE
Shiv Sena MP Hemant Patil at the Dr Shankarrao Chavan Government Medical College and Hospital in Nanded on October 3.(PTI)
Shiv Sena MP Hemant Patil at the Dr Shankarrao Chavan Government Medical College and Hospital in Nanded on October 3.(PTI)

ਡਾਕਟਰਾਂ ਨੇ ਦਿਤੀ ਵਿਰੋਧ ਪ੍ਰਦਰਸ਼ਨ ਦੀ ਧਮਕੀ

ਠਾਣੇ, 4 ਅਕਤੂਬਰ: ਸ਼ਿਵ ਸੈਨਾ ਦੇ ਇਕ ਸੰਸਦ ਮੈਂਬਰ ਨੂੰ ਨਾਂਦੇੜ ਦੇ ਇਕ ਸਰਕਾਰੀ ਹਸਪਤਾਲ ਦੇ ਕਾਰਜਕਾਰੀ ਡੀਨ ਨੂੰ ਪਖਾਨੇ ਦੀ ਸਫਾਈ ਲਈ ਮਜਬੂਰ ਕਰਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਡਾਕਟਰਾਂ ਦੇ ਇਕ ਸੰਗਠਨ ਨੇ ਚਿਤਾਵਨੀ ਦਿਤੀ ਹੈ ਕਿ ਜੇਕਰ ਮਹਾਰਾਸ਼ਟਰ ਸਰਕਾਰ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਕੀਤੀ ਤਾਂ ਜੇ. ਕਾਰਵਾਈ ਨਾ ਕੀਤੀ ਗਈ ਤਾਂ ਅੰਦੋਲਨ ਸ਼ੁਰੂ ਕਰਨਗੇ।

ਇਹ ਉਸੇ ਹਸਪਤਾਲ ਦਾ ਹੈ ਜਿੱਥੇ 48 ਘੰਟਿਆਂ ’ਚ 31 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਮੌਤਾਂ ’ਤੇ ਗੁੱਸੇ ਦੇ ਵਿਚਕਾਰ, ਹਿੰਗੋਲੀ ਤੋਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਹੇਮੰਤ ਪਾਟਿਲ ਨੇ ਮੰਗਲਵਾਰ ਨੂੰ ਡਾਕਟਰ ਸ਼ੰਕਰ ਰਾਓ ਚਵਾਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਦੌਰਾ ਕੀਤਾ ਅਤੇ ਕਾਰਜਕਾਰੀ ਡੀਨ ਐਸ.ਆਰ. ਵਾਕੋਡੇ ਨੂੰ ਗੰਦੇ ਟਾਇਲਟ ਦੀ ਸਫਾਈ ਕਰਨ ਲਈ ਮਜਬੂਰ ਕੀਤਾ ਗਿਆ।

ਵਾਕੋਡੇ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਬੁਧਵਾਰ ਨੂੰ ਪਾਟਿਲ ਵਿਰੁਧ ਸਰਕਾਰੀ ਕਰਮਚਾਰੀ ਦਾ ਅਪਮਾਨ ਕਰਨ ਅਤੇ ਕੰਮ ’ਚ ਰੁਕਾਵਟ ਪਾਉਣ ਦੇ ਦੋਸ਼ 'ਚ ਐੱਫ.ਆਈ.ਆਰ. ਦਰਜ ਕੀਤੀ ਹੈ। 

ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਦੀ ਮਹਾਰਾਸ਼ਟਰ ਇਕਾਈ ਨੇ ਇਕ ਬਿਆਨ ’ਚ ਕਿਹਾ ਕਿ ਉਸ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਇਕ ਮੰਗ ਪੱਤਰ ਸੌਂਪਿਆ ਹੈ ਜਿਸ ’ਚ ਕਾਰਜਕਾਰੀ ਡੀਨ ਨੂੰ ਮਿਲੇ ਇਲਾਜ ਬਾਰੇ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਆਈ.ਐਮ.ਏ. (ਮਹਾਰਾਸ਼ਟਰ) ਦੇ ਪ੍ਰਧਾਨ ਡਾਕਟਰ ਰਵਿੰਦਰ ਕੁਟੇ ਨੇ ਕਿਹਾ ਕਿ ਡਾਕਟਰਾਂ ਦਾ ਭਾਈਚਾਰਾ ਵੀ ਨਾਂਦੇੜ ਹਸਪਤਾਲ ’ਚ ਹੋਈਆਂ ਮੌਤਾਂ ਦੀ ਸਹੀ ਜਾਂਚ ਚਾਹੁੰਦਾ ਹੈ। ਰੀਲੀਜ਼ ’ਚ ਕਿਹਾ ਗਿਆ ਹੈ, ­‘ਇਨ੍ਹਾਂ ਸਾਰੇ ਮਰੀਜ਼ਾਂ ਨੂੰ ਗੰਭੀਰ ਹਾਲਤ ਵਿੱਚ ਨਾਂਦੇੜ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਅਸੀਂ ਸਹੀ ਜਾਂਚ ਦੀ ਮੰਗ ਕਰਦੇ ਹਾਂ। ਪਰ ਮੈਡੀਕਲ ਕਾਲਜ ਦੇ ਡੀਨ ਅਤੇ ਵਿਭਾਗ ਦੇ ਮੁਖੀ ਨਾਲ ਸਥਾਨਕ ਆਗੂ ਅਤੇ ਸੰਸਦ ਮੈਂਬਰ ਦਾ ਵਤੀਰਾ ਵੀ ਜਾਇਜ਼ ਨਹੀਂ ਹੈ।’’

ਆਈ.ਐਮ.ਏ. ਨੇ ਦਾਅਵਾ ਕੀਤਾ ਕਿ ਮਰੀਜ਼ਾਂ ਦੀ ਗਿਣਤੀ ਦੇ ਮੱਦੇਨਜ਼ਰ ਹਸਪਤਾਲ ’ਚ ਸਟਾਫ਼ ਦੀ ਗਿਣਤੀ ਨਾਕਾਫ਼ੀ ਹੈ। ਮੰਗ ਪੱਤਰ ’ਚ ਕਿਹਾ ਗਿਆ ਹੈ ਕਿ ਜੇਕਰ ਇਸ ਮਾਮਲੇ ਵਿੱਚ ਲੋੜੀਂਦੀ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਸੂਬਾ ਵਿਆਪੀ ਅੰਦੋਲਨ ਵਿੱਢਣ ਲਈ ਮਜਬੂਰ ਹੋਵਾਂਗੇ।


ਹਸਪਤਾਲਾਂ ’ਚ ਮੌਤ: ਅਦਾਲਤ ਨੇ ਲਿਆ ਨੋਟਿਸ, ਕਿਹਾ ਬੈੱਡਾਂ ਦੀ ਕਮੀ, ਦਵਾਈਆਂ ਵਰਗੇ ਕਾਰਨ ਮਨਜ਼ੂਰ ਨਹੀਂ
ਮੁੰਬਈ: ਬੰਬਈ ਹਾਈ ਕੋਰਟ ਨੇ ਬੁਧਵਾਰ ਨੂੰ ਨਾਂਦੇੜ ਅਤੇ ਛਤਰਪਤੀ ਸੰਭਾਜੀਨਗਰ ਦੇ ਸਰਕਾਰੀ ਹਸਪਤਾਲਾਂ ਵਿਚ ਹੋਈਆਂ ਮੌਤਾਂ ਦਾ ਖੁਦ ਨੋਟਿਸ ਲੈਂਦਿਆਂ ਕਿਹਾ ਕਿ ਬੈੱਡਾਂ, ਕਰਮਚਾਰੀਆਂ ਅਤੇ ਦਵਾਈਆਂ ਦੀ ਕਮੀ ਵਰਗੇ ਕਾਰਨ ਸਵੀਕਾਰਯੋਗ ਨਹੀਂ ਹਨ। ਅਦਾਲਤ ਨੇ ਮਹਾਰਾਸ਼ਟਰ ਸਰਕਾਰ ਤੋਂ ਵਿਸਤ੍ਰਿਤ ਰੀਪੋਰਟ ਵੀ ਮੰਗੀ ਹੈ। ਚੀਫ਼ ਜਸਟਿਸ ਡੀ.ਕੇ. ਉਪਾਧਿਆਏ ਅਤੇ ਜਸਟਿਸ ਆਰਿਫ਼ ਡਾਕਟਰ ਦੀ ਬੈਂਚ ਨੇ ਸੂਬਾ ਸਰਕਾਰ ਵਲੋਂ ਪੇਸ਼ ਹੋਏ ਐਡਵੋਕੇਟ ਜਨਰਲ ਬੀਰੇਂਦਰ ਸਰਾਫ਼ ਨੂੰ ਸ਼ੁਕਰਵਾਰ ਨੂੰ ਸਿਹਤ ਖ਼ਰਚਿਆਂ ਲਈ ਬਜਟ ’ਚ ਅਲਾਟ ਕੀਤੀ ਗਈ ਰਕਮ ਬਾਰੇ ਵਿਸਥਾਰਤ ਜਾਣਕਾਰੀ ਪੇਸ਼ ਕਰਨ ਲਈ ਕਿਹਾ। ਇਸ ਤੋਂ ਪਹਿਲਾਂ ਦਿਨ ਵਿਚ ਵਕੀਲ ਮੋਹਿਤ ਖੰਨਾ ਨੇ ਬੈਂਚ ਨੂੰ ਸਰਕਾਰੀ ਹਸਪਤਾਲਾਂ ਵਿਚ ਹੋਈਆਂ ਮੌਤਾਂ ਦਾ ਖੁਦ ਨੋਟਿਸ ਲੈਣ ਦੀ ਬੇਨਤੀ ਕੀਤੀ ਸੀ। ਖੰਨਾ ਨੇ ਆਪਣੀ ਪਟੀਸ਼ਨ 'ਚ ਕਿਹਾ ਕਿ ਨਾਂਦੇੜ ਦੇ ਡਾ: ਸ਼ੰਕਰ ਰਾਓ ਚਵਾਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ 'ਚ 48 ਘੰਟਿਆਂ 'ਚ ਨਵਜੰਮੇ ਬੱਚਿਆਂ ਸਮੇਤ ਕੁੱਲ 31 ਲੋਕਾਂ ਦੀ ਮੌਤ ਹੋ ਗਈ ਹੈ।

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement