Chhattisgarh Polls 2023 : ਛੱਤੀਸਗੜ੍ਹ ਵਿਧਾਨ ਸਭਾ ਚੋਣ ਪ੍ਰਚਾਰ ’ਚ ਛਾਇਆ ਸੱਟੇਬਾਜ਼ੀ ਐਪ ਦਾ ਮੁੱਦਾ
Published : Nov 4, 2023, 8:58 pm IST
Updated : Nov 4, 2023, 9:03 pm IST
SHARE ARTICLE
PM Modi in Chhattisgarh Polls 2023 Campaign
PM Modi in Chhattisgarh Polls 2023 Campaign

ਮੁੱਖ ਮੰਤਰੀ ਛੱਤੀਸਗੜ੍ਹ ਦੇ ਲੋਕਾਂ ਨੂੰ ਦੱਸਣ ਕਿ ਉਨ੍ਹਾਂ ਦਾ ਦੁਬਈ ’ਚ ਬੈਠੇ ਘਪਲੇ ਦੇ ਦੋਸ਼ੀਆਂ ਨਾਲ ਕੀ ਸਬੰਧ ਹੈ? : ਪ੍ਰਧਾਨ ਮੰਤਰੀ ਮੋਦੀ

In Chhattisgarh Polls 2023 Campaign PM Modi accuses Chhattisgarh govt of corruption : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਛੱਤੀਸਗੜ੍ਹ ਦੇ ਮੁੱਖ ਮੰਤਰੀ ਨੂੰ ਸੂਬੇ ਦੇ ਲੋਕਾਂ ਨੂੰ ਦਸਣਾ ਚਾਹੀਦਾ ਹੈ ਕਿ ਦੁਬਈ ਵਿਚ ਬੈਠੇ ਘਪਲੇ (ਮਹਾਦੇਵ ਸੱਟੇਬਾਜ਼ੀ ਐਪ) ਦੇ ਦੋਸ਼ੀਆਂ ਨਾਲ ਉਨ੍ਹਾਂ ਦੇ ਕੀ ਸਬੰਧ ਹਨ।

ਦੁਰਗ ਜ਼ਿਲ੍ਹੇ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਪਿੱਛੇ ਜਿਹੇ ਮਾਰੇ ਗਏ ਛਾਪਿਆਂ ਬਾਰੇ ਸੂਬਾ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ, ‘‘ਛੱਤੀਸਗੜ੍ਹ ਦੀ ਕਾਂਗਰਸ ਸਰਕਾਰ ਤੁਹਾਨੂੰ (ਛੱਤੀਸਗੜ੍ਹ) ਨੂੰ ਲੁੱਟਣ ਦਾ ਕੋਈ ਮੌਕਾ ਨਹੀਂ ਛੱਡ ਰਹੀ ਹੈ। ਉਨ੍ਹਾਂ ਨੇ ਮਹਾਦੇਵ (ਮਹਾਦੇਵ ਸੱਟੇਬਾਜ਼ੀ ਐਪ ਬਾਰੇ) ਦਾ ਨਾਂ ਵੀ ਨਹੀਂ ਛਡਿਆ ਹੈ। ਦੋ ਦਿਨ ਪਹਿਲਾਂ ਹੀ ਰਾਏਪੁਰ ’ਚ ਵੱਡੀ ਕਾਰਵਾਈ ਹੋਈ ਹੈ। ਉੱਥੇ ਪੈਸਿਆਂ ਦਾ ਵੱਡਾ ਢੇਰ ਲੱਗਾ ਸੀ। ਲੋਕ ਕਹਿ ਰਹੇ ਹਨ ਕਿ ਇਹ ਪੈਸਾ ਸੱਟੇਬਾਜ਼ਾਂ ਅਤੇ ਜੂਏਬਾਜ਼ਾਂ ਦਾ ਹੈ, ਜੋ ਉਨ੍ਹਾਂ ਨੇ ਛੱਤੀਸਗੜ੍ਹ ਦੇ ਗਰੀਬਾਂ ਅਤੇ ਨੌਜਵਾਨਾਂ ਨੂੰ ਲੁੱਟ ਕੇ ਇਕੱਠਾ ਕੀਤਾ ਸੀ। ਇਸ ਲੁੱਟ ਦੇ ਪੈਸੇ ਨਾਲ ਕਾਂਗਰਸੀ ਆਗੂ ਅਪਣੇ ਘਰ ਭਰ ਰਹੇ ਹਨ।’’

ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ, ‘‘ਇੱਥੇ ਦੀ ਕਾਂਗਰਸ ਪਾਰਟੀ, ਇੱਥੋਂ ਦੀ ਸਰਕਾਰ, ਇੱਥੋਂ ਦੇ ਮੁੱਖ ਮੰਤਰੀ ਨੂੰ ਛੱਤੀਸਗੜ੍ਹ ਦੇ ਲੋਕਾਂ ਨੂੰ ਦਸਣਾ ਚਾਹੀਦਾ ਹੈ ਕਿ ਦੁਬਈ ’ਚ ਬੈਠੇ ਇਸ ਘਪਲੇ ਦੇ ਦੋਸ਼ੀਆਂ ਨਾਲ ਉਨ੍ਹਾਂ ਦੇ ਕੀ ਸਬੰਧ ਹਨ।’’ ਉਨ੍ਹਾਂ ਸਵਾਲ ਕੀਤਾ, ‘‘ਇਹ ਪੈਸਾ ਜ਼ਬਤ ਹੋਣ ਤੋਂ ਬਾਅਦ ਇੱਥੇ ਮੁੱਖ ਮੰਤਰੀ ਇੰਨੇ ਪ੍ਰੇਸ਼ਾਨ ਕਿਉਂ ਹਨ? ਮੈਦਾਨ ਵਿਚ ਉਤਰ ਆਏ ਹਨ।’’

ਕਾਂਗਰਸ ਛੱਤੀਸਗੜ੍ਹ ’ਚ ਚੋਣ ਪ੍ਰਚਾਰ ਲਈ ਸੱਟੇਬਾਜ਼ਾਂ ਦੇ ਨਾਜਾਇਜ਼ ਪੈਸੇ ਦੀ ਵਰਤੋਂ ਕਰ ਰਹੀ ਹੈ: ਭਾਜਪਾ

ਜੇ ਪਾਸੇ ਨਵੀਂ ਦਿੱਲੀ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ’ਤੇ ਗੈਰ-ਕਾਨੂੰਨੀ ਰੂਪ ’ਚ ਸੰਚਾਲਿਤ ਮਹਾਦੇਵ ਸੱਟੇਬਾਜ਼ੀ ਐਪ ਦੇ ਪ੍ਰਮੋਟਰਾਂ ਤੋਂ 500 ਕਰੋੜ ਰੁਪਏ ਤੋਂ ਵੱਧ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਨੂੰ ਲੈ ਕੇ ਨਿਸ਼ਾਨਾ ਲਾਇਆ ਹੈ ਕਿ ਕਾਂਗਰਸ ਨੇ ਸੂਬੇ ’ਚ ਅਪਣੀ ਚੋਣ ਮੁਹਿੰਮ ’ਚ ਪੈਸੇ ਲਾਉਣ ਲਈ ਇਸ ਐਪ ਦੇ ਹਵਾਲਾ ਧਨ ਦਾ ਪ੍ਰਯੋਗ ਕੀਤਾ।  ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਪਹਿਲਾਂ ਕਦੇ ਅਜਿਹਾ ਕੋਈ ਸਬੂਤ ਸਾਹਮਣੇ ਨਹੀਂ ਆਇਆ, ਜੋ ਇਸ ਤੱਥ ਵਲ ਸਪੱਸ਼ਟ ਤੌਰ ’ਤੇ ਇਸ਼ਾਰਾ ਕਰਦਾ ਹੋਵੇ ਕਿ ਕਾਂਗਰਸ ਲੀਡਰਸ਼ਿਪ ਨੇ ਹਵਾਲਾ ਗਤੀਵਿਧੀਆਂ ’ਚ ਸ਼ਾਮਲ ਲੋਕਾਂ ਦੀਆਂ ਹਦਾਇਤਾਂ ’ਤੇ ਅਤੇ ਗ਼ਰੀਬਾਂ ਨੂੰ ਲੁੱਟ ਕੇ ਦੁਬਈ ਤੋਂ ਆਏ ਪੈਸੇ ਦੀ ਵਰਤੋਂ ਚੋਣਾਂ ਲੜਨ ਲਈ ਕੀਤੀ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ਬਘੇਲ ਨੇ ਭ੍ਰਿਸ਼ਟਾਚਾਰ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ। ਸਮ੍ਰਿਤੀ ਇਰਾਨੀ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਸੂਬਿਆਂ ਤੋਂ ਵੀ ਸਬੂਤ ਮਿਲੇ ਹਨ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ ਅਤੇ ਇਨ੍ਹਾਂ ਸਬੂਤਾਂ ਨੇ ਕਾਂਗਰਸ ਲੀਡਰਸ਼ਿਪ ਨੂੰ ਵੀ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਬਘੇਲ ਲੋਕਾਂ ਦੇ ਸਹਿਯੋਗ ਨਾਲ ਨਹੀਂ ਸਗੋਂ ਹਵਾਲਾ ਅਤੇ ਸੱਟੇਬਾਜ਼ੀ ’ਚ ਸ਼ਾਮਲ ਲੋਕਾਂ ਦੀ ਮਦਦ ਨਾਲ ਚੋਣ ਲੜ ਰਹੇ ਹਨ।

ਓ.ਬੀ.ਸੀ. ਮੁੱਖ ਮੰਤਰੀ ਦੇ ਅਕਸ ਨੂੰ ਖਰਾਬ ਕਰਨ ਦੀ ‘ਸਾਜ਼ਸ਼’ ਹੈ ਈ.ਡੀ. ਦੇ ਦੋਸ਼ : ਕਾਂਗਰਸ

ਉਧਰ ਕਾਂਗਰਸ ਨੇ ਵੀ ਭੁਪੇਸ਼ ਬਘੇਲ ਵਿਰੁਧ ਈ.ਡੀ. ਦੇ ਦੋਸ਼ਾਂ ਨੂੰ ਭਾਰਤੀ ਜਨਤਾ ਪਾਰਟੀ ਵਲੋਂ ਛੱਤੀਸਗੜ੍ਹ ਦੇ ਮੁੱਖ ਮੰਤਰੀ, ਜੋ ਕਿ ਹੋਰ ਪਿਛੜੇ ਭਾਈਚਾਰੇ (ਓ.ਬੀ.ਸੀ.) ਵਰਗ ਨਾਲ ਸਬੰਧਤ ਹਨ, ਦੇ ਅਕਸ ਨੂੰ ਖਰਾਬ ਕਰਨ ਦੀ ‘ਸਾਜ਼ਸ਼’ ਕਰਾਰ ਦਿਤਾ ਅਤੇ ਕਿਹਾ ਕਿ ਸੂਬੇ ਦੇ ਲੋਕ ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਕਰਾਰਾ ਜਵਾਬ ਦੇਣਗੇ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਈ.ਡੀ. ਅਤੇ ਉਸ ਦੇ ‘ਮਾਲਕਾਂ’ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਬਘੇਲ ਤਕ ਪਹੁੰਚਣ ਲਈ ਉਸ ਦੇ ਸਾਥੀਆਂ ਨੂੰ ‘ਪਾਗਲ ਕੁੱਤਿਆਂ’ ਵਾਂਗ ਘੇਰ ਲਿਆ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਭਾਜਪਾ ਦੀ ਹਾਰ ਯਕੀਨੀ ਵੇਖਦਿਆਂ ਈ.ਡੀ. ਦੀ ਵੱਡੇ ਪੱਧਰ ’ਤੇ ਦੁਰਵਰਤੋਂ ਸ਼ੁਰੂ ਕਰ ਦਿਤੀ ਹੈ।  ਈ.ਡੀ. ਦੀ ਟੀਮ ਨੇ ਦੋ ਦਿਨ ਪਹਿਲਾਂ ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ’ਚ ਛਾਪਾ ਮਾਰ ਕੇ ਕਰੀਬ 5 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ। ਈ.ਡੀ. ਨੇ ਸ਼ੁਕਰਵਾਰ ਨੂੰ ਦਾਅਵਾ ਕੀਤਾ ਕਿ ਫੋਰੈਂਸਿਕ ਜਾਂਚ ਅਤੇ ‘ਕੈਸ਼ ਕੋਰੀਅਰ’ ਵਲੋਂ ਦਿਤੇ ਗਏ ਬਿਆਨ ’ਚ ਹੈਰਾਨ ਕਰਨ ਵਾਲੇ ਦੋਸ਼ਾਂ ਦਾ ਪ੍ਰਗਟਾਵਾ ਹੋਇਆ ਹੈ ਕਿ ਮਹਾਦੇਵ ਸੱਟੇਬਾਜ਼ੀ ਐਪ ਦੇ ਪ੍ਰਮੋਟਰਾਂ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਹੁਣ ਤਕ ਲਗਭਗ 508 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਇਹ ਜਾਂਚ ਦਾ ਵਿਸ਼ਾ ਹੈ।

 (For more news apart from Chhattisgarh Polls 2023, stay tuned to Rozana Spokesman)

SHARE ARTICLE

ਏਜੰਸੀ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement