Lok Sabha Election Results 2024: ਕਿਸ ਦੀ ਬਣੇਗੀ ਕੇਂਦਰ ਸਰਕਾਰ? ਅੱਜ ਸਪੱਸ਼ਟ ਹੋਵੇਗੀ ਸਥਿਤੀ
Published : Jun 5, 2024, 9:06 am IST
Updated : Jun 5, 2024, 9:08 am IST
SHARE ARTICLE
Lok Sabha Election Results 2024: NDA, INDIA bloc to hold separate meetings today
Lok Sabha Election Results 2024: NDA, INDIA bloc to hold separate meetings today

NDA ਅਤੇ INDIA ਗਠਜੋੜ ਦੀਆਂ ਵੱਖ-ਵੱਖ ਮੀਟਿੰਗਾਂ ਅੱਜ

Lok Sabha Elections Results : 18ਵੀਂ ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਭਾਜਪਾ ਨੂੰ 240 ਸੀਟਾਂ ਮਿਲੀਆਂ ਹਨ, ਜੋ ਬਹੁਮਤ ਦੇ ਅੰਕੜੇ ਤੋਂ 32 ਸੀਟਾਂ ਘੱਟ ਹਨ। ਹਾਲਾਂਕਿ ਐਨਡੀਏ ਨੇ 291 ਸੀਟਾਂ ਨਾਲ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ ਐਨਡੀਏ ਨੇ ਤੀਜੀ ਵਾਰ ਸਰਕਾਰ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਐਨਡੀਏ ਅੱਜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੀ ਹੈ। ਇਸ ਤੋਂ ਪਹਿਲਾਂ ਗਠਜੋੜ ਦੀਆਂ ਭਾਈਵਾਲ ਪਾਰਟੀਆਂ ਦੀ ਮੀਟਿੰਗ ਬੁਲਾਈ ਗਈ ਹੈ। ਖ਼ਬਰਾਂ ਅਨੁਸਾਰ ਪ੍ਰਧਾਨ ਮੰਤਰੀ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਟੀਡੀਪੀ ਨੇਤਾ ਚੰਦਰਬਾਬੂ ਨਾਇਡੂ ਨੂੰ ਫੋਨ ਕਰਕੇ ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਕਿਹਾ ਹੈ।

ਚੰਦਰਬਾਬੂ ਦੀ ਟੀਡੀਪੀ 15 ਸੀਟਾਂ ਨਾਲ ਐਨਡੀਏ ਵਿਚ ਦੂਜੀ ਸੱਭ ਤੋਂ ਵੱਡੀ ਪਾਰਟੀ ਬਣ ਗਈ ਹੈ ਅਤੇ ਨਿਤੀਸ਼ ਦੀ ਜੇਡੀਯੂ 12 ਸੀਟਾਂ ਨਾਲ ਐਨਡੀਏ ਵਿਚ ਤੀਜੀ ਸੱਭ ਤੋਂ ਵੱਡੀ ਪਾਰਟੀ ਬਣ ਗਈ ਹੈ। ਭਾਜਪਾ ਲਈ ਇਸ ਸਮੇਂ ਦੋਵੇਂ ਪਾਰਟੀਆਂ ਜ਼ਰੂਰੀ ਹਨ। ਉਨ੍ਹਾਂ ਤੋਂ ਬਿਨਾਂ ਭਾਜਪਾ ਲਈ ਸਰਕਾਰ ਬਣਾਉਣਾ ਮੁਸ਼ਕਲ ਹੈ।ਮੰਗਲਵਾਰ ਸ਼ਾਮ ਨੂੰ ਚੋਣ ਨਤੀਜੇ ਸਪੱਸ਼ਟ ਹੋਣ ਤੋਂ ਬਾਅਦ ਪੀਐਮ ਮੋਦੀ ਭਾਜਪਾ ਦਫ਼ਤਰ ਪਹੁੰਚੇ ਅਤੇ ਵਰਕਰਾਂ ਨੂੰ ਸੰਬੋਧਨ ਕੀਤਾ।

ਭਾਸ਼ਣ ਦਿੰਦੇ ਸਮੇਂ ਉਨ੍ਹਾਂ ਦੇ ਬੁੱਲਾਂ 'ਤੇ ਭਾਜਪਾ ਅਤੇ ਐਨਡੀਏ ਦਾ ਨਾਮ ਜ਼ਿਆਦਾ ਸੀ। ਧੰਨਵਾਦ ਦੇ 34 ਮਿੰਟ ਦੇ ਵੋਟ ਵਿਚ, ਭਾਜਪਾ ਦੇ ਨਾਮ ਦਾ 6 ਵਾਰ ਜ਼ਿਕਰ ਕੀਤਾ ਗਿਆ ਜਦਕਿ ਐਨਡੀਏ (ਭਾਜਪਾ ਦੀ ਸਹਿਯੋਗੀ) ਦਾ ਨਾਮ 8 ਵਾਰ ਜ਼ਿਕਰ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਚੰਦਰਬਾਬੂ ਨਾਇਡੂ ਅਤੇ ਨਿਤੀਸ਼ ਕੁਮਾਰ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਸੀ। ਦੋਵਾਂ ਦੀ ਅਗਵਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਨਾਲ ਹੀ ਤੀਜੇ ਕਾਰਜਕਾਲ ਵਿਚ ਐਨਡੀਏ ਦੀ ਅਗਵਾਈ ਵਿਚ ਚੰਗਾ ਕੰਮ ਕਰਨ ਦਾ ਭਰੋਸਾ ਦਿਤਾ।

ਇਸ ਤੋਂ ਪਹਿਲਾਂ ਸਵੇਰੇ 11 ਵਜੇ ਤੋਂ ਬਾਅਦ ਮੋਦੀ ਕੈਬਨਿਟ ਦੀ ਆਖਰੀ ਮੀਟਿੰਗ ਹੋਵੇਗੀ।

ਉਧਰ ਲੋਕ ਸਭਾ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਅੱਜ ਸ਼ਾਮ ਨੂੰ ਇੰਡੀਆ ਗਠਜੋੜ ਦੀ ਵੀ ਮੀਟਿੰਗ ਹੋਵੇਗੀ। ਮੀਟਿੰਗ ਵਿੱਚ ਇਹ ਤੈਅ ਕੀਤਾ ਜਾਵੇਗਾ ਕਿ ਗਠਜੋੜ ਵਿਰੋਧੀ ਧਿਰ ਵਿਚ ਬੈਠੇਗਾ ਜਾਂ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੇਗਾ।

ਦਸਿਆ ਜਾ ਰਿਹਾ ਹੈ ਕਿ ਇਹ ਬੈਠਕ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਦੇ ਘਰ ਹੋਵੇਗੀ। ਇਸ ਮੀਟਿੰਗ ਤੋਂ ਇਲਾਵਾ ਕਾਂਗਰਸ ਪਾਰਟੀ ਦੀ ਮੀਟਿੰਗ ਵੀ ਹੋਵੇਗੀ। ਇਸ ਵਿਚ ਇਹ ਤੈਅ ਕੀਤਾ ਜਾਵੇਗਾ ਕਿ ਗਠਜੋੜ ਦੇ ਆਗੂਆਂ ਨਾਲ ਮੀਟਿੰਗ ਵਿਚ ਕੀ ਰੁਖ਼ ਅਖਤਿਆਰ ਕਰਨਾ ਹੈ। ਕਾਂਗਰਸ ਪ੍ਰਧਾਨ ਖੜਗੇ ਨੇ ਮੰਗਲਵਾਰ ਨੂੰ ਨਤੀਜਿਆਂ ਤੋਂ ਬਾਅਦ ਕਿਹਾ ਸੀ ਕਿ ਅਸੀਂ ਬੈਠਕ ਤੋਂ ਬਾਅਦ ਹੀ ਅਗਲੀ ਰਣਨੀਤੀ ਦੱਸਾਂਗੇ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਸੀ ਕਿ ਵਿਰੋਧੀ ਧਿਰ ਵਿਚ ਬੈਠਣ ਜਾਂ ਸਰਕਾਰ ਬਣਾਉਣ ਦਾ ਫੈਸਲਾ ਮੀਟਿੰਗ ਵਿਚ ਹੀ ਲਿਆ ਜਾਵੇਗਾ।

ਦਰਅਸਲ, ਨਤੀਜਿਆਂ ਵਿਚ ਗਠਜੋੜ ਨੂੰ ਕੁੱਲ 204 ਸੀਟਾਂ ਮਿਲੀਆਂ ਹਨ। ਗਠਜੋੜ ਨੂੰ ਸਰਕਾਰ ਬਣਾਉਣ ਲਈ 272 ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੈ। ਅਜਿਹੇ 'ਚ ਬਹੁਮਤ ਲਈ ਇਸ ਨੂੰ ਮੌਜੂਦਾ ਸੀਟ ਸ਼ੇਅਰਿੰਗ ਤੋਂ ਬਾਹਰ ਦੇ ਸਾਥੀ ਲੱਭਣੇ ਪੈਣਗੇ। ਮਮਤਾ ਬੈਨਰਜੀ ਦੀ ਟੀਐਮਸੀ ਦੇ 29 ਸੰਸਦ ਮੈਂਬਰਾਂ ਤੋਂ ਇਲਾਵਾ ਗਠਜੋੜ ਨੂੰ ਟੀਡੀਪੀ ਅਤੇ ਜੇਡੀਯੂ ਦੇ ਸਮਰਥਨ ਦੀ ਵੀ ਲੋੜ ਹੋਵੇਗੀ। ਖਬਰਾਂ ਮੁਤਾਬਕ ਇਨ੍ਹਾਂ ਪਾਰਟੀਆਂ ਨੂੰ ਗਠਜੋੜ 'ਚ ਸ਼ਾਮਲ ਕਰਨਾ ਹੈ ਜਾਂ ਨਹੀਂ, ਇਸ 'ਤੇ ਵੀ ਅੱਜ ਦੀ ਬੈਠਕ 'ਚ ਚਰਚਾ ਹੋਵੇਗੀ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement