
ਸਿਆਸਤਦਾਨਾਂ ਨੇ ਰਾਜਨੀਤੀ ਨੂੰ ਆਪਣੀ ਜਾਗੀਰ ਬਣਾ ਲਿਆ ਸੀ ਪਰ ਹੁਣ ਆਮ ਲੋਕਾਂ ਨੂੰ ਮੌਕਾ ਮਿਲੇਗਾ - CM ਭਗਵੰਤ ਮਾਨ
ਝਾੜੂ ਸਿਆਸਤ ਦੀ ਗੰਦਗੀ ਸਾਫ਼ ਕਰੇਗਾ - ਭਗਵੰਤ ਮਾਨ
ਸਾਨੂੰ ਰਾਜਨੀਤੀ ਨਹੀਂ ਆਉਂਦੀ ਪਰ ਦੇਸ਼ ਭਗਤੀ ਆਉਂਦੀ ਹੈ- ਅਰਵਿੰਦ ਕੇਜਰੀਵਾਲ
ਮੰਡੀ : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਦੇ ਗ੍ਰਹਿ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਦਾ ਰੋਡ ਸ਼ੋਅ ਕੱਢਿਆ ਗਿਆ। ਰੋਡ ਸ਼ੋਅ 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ।
ਦੱਸ ਦੇਈਏ ਕਿ ਹਿਮਾਚਲ ਵਿੱਚ ਇਸ ਸਾਲ ਦੇ ਅੰਤ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਰੋਡ ਸ਼ੋਅ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਪਹਿਲਾਂ ਦਿੱਲੀ ਅਤੇ ਫਿਰ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕੀਤਾ ਹੈ ਤੇ ਹੁਣ ਹਿਮਾਚਲ ਪ੍ਰਦੇਸ਼ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਦਾ ਸਮਾਂ ਹੈ।
AAP road show in himachal
ਅਰਵਿੰਦ ਕੇਜਰੀਵਾਲ ਨੇ ਕਿਹਾ, ਬਹੁਤ ਚੰਗਾ ਲੱਗਾ, ਜਿਵੇਂ ਤੁਸੀਂ ਸੁਆਗਤ ਕੀਤਾ ਹੈ। ਮੈਨੂੰ ਅਤੇ ਭਗਵੰਤ ਮਾਨ ਨੂੰ ਰਾਜਨੀਤੀ ਨਹੀਂ ਕਰਨਾ ਆਉਂਦੀ , ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਜਾਣਦੇ ਹਾਂ, ਪਹਿਲਾਂ ਦਿੱਲੀ ਵਿੱਚ ਕੀਤਾ, ਫਿਰ ਪੰਜਾਬ ਵਿੱਚ ਅਤੇ ਹੁਣ ਹਿਮਾਚਲ ਵਿੱਚ ਵੀ ਕਰਨਾ ਹੈ।
Kejriwal
ਇੱਥੇ ਕਾਂਗਰਸ ਅਤੇ ਭਾਜਪਾ ਨੇ 17 ਸਾਲ ਰਾਜ ਕੀਤਾ ਪਰ ਕੁਝ ਨਹੀਂ ਹੋਇਆ। ਤੁਸੀਂ ਸਾਨੂੰ ਇੱਕ ਮੌਕਾ ਦਿਓ, ਤੁਸੀਂ ਸਾਰੀਆਂ ਪਾਰਟੀਆਂ ਨੂੰ ਜਾਣਦੇ ਹੋ, ਅਸੀਂ ਰਾਜਨੀਤੀ ਕਰਨਾ ਨਹੀਂ ਜਾਣਦੇ ਸਗੋਂ ਸਾਨੂੰ ਸਕੂਲ ਅਤੇ ਹਸਪਤਾਲ ਬਣਾਉਣੇ ਆਉਂਦੇ ਹਨ।
Bhagwant Mann
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਜਨਤਾ ਤੋਂ ਇੱਕ ਮੌਕਾ ਮੰਗਦੇ ਹਾਂ ਪਰ ਜਿਥੇ 'ਆਪ' ਸਰਕਾਰ ਬਣਦੀ ਹੈ ਤਾਂ ਫਿਰ ਕਿਸੇ ਹੋਰ ਪਾਰਟੀ ਨੂੰ ਮੌਕਾ ਨਹੀਂ ਮਿਲਦਾ। ਵਿਰੋਧੀ ਪਾਰਟੀਆਂ ਸਿਰਫ਼ ਆਪਣੇ ਰਿਸ਼ਤੇਦਾਰਾਂ ਨੂੰ ਅੱਗੇ ਲਿਆਉਣ ਦਾ ਸੋਚਦਿਆਂ ਹਨ। ਇਸ ਲਈ ਭਾਵੇਂ ਇਨ੍ਹਾਂ ਨੂੰ ਬੱਚਾ ਗੋਦ ਕਿਉਂ ਨਾ ਲੈਣਾ ਪਵੇ ਪਰ ਮੌਕਾ ਸਿਰਫ਼ ਆਪਣੇ ਪਰਿਵਾਰ ਨੂੰ ਹੀ ਦਿੰਦੇ ਹਨ।
AAP road show in himachal
'ਆਪ' ਅਜਿਹੀ ਪਾਰਟੀ ਹੈ ਜੋ ਆਮ ਲੋਕਾਂ ਨੂੰ ਵਿਧਾਨ ਸਭਾ ਅਤੇ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਾਉਂਦੀ ਹੈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਸਿਆਸੀ ਗੰਦਗੀ ਦੀ ਸਫ਼ਾਈ ਕਰਨ ਲਈ ਪਰਮਾਤਮਾ ਨੇ ਆਪਣਾ ਝਾੜੂ ਭੇਜਿਆ ਹੈ। ਆਓ ਇਕੱਠੇ ਹੋ ਕੇ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਵੋਟ ਦੇਈਏ।
AAP road show in himachal
ਪੰਜਾਬ ਵਿਚ 'ਆਪ' ਸਰਕਾਰ ਬਣਨ ਮਗਰੋਂ ਕਾਂਗਰਸ ਤੇ BJP ਹਿਮਾਚਲ ਤੋਂ ਬਿਆਨ ਦਿੰਦੇ ਹਨ ਕਿ ਇਥੇ ਤੀਜੀ ਪਾਰਟੀ ਨਹੀਂ ਆਵੇਗੀ ਜਿਸ ਦਾ ਮਤਲਬ ਹੈ ਕਿ ਇਥੇ ਵੀ 'ਆਪ' ਸਰਕਾਰ ਬਣੇਗੀ ਕਿਉਂਕਿ ਲੋਕ ਉਹ ਹੀ ਬੋਲਦੇ ਹਨ ਜਿਸ ਦਾ ਉਨ੍ਹਾਂ ਨੂੰ ਡਰ ਹੋਵੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਤੁਹਾਡੇ ਰਿਸ਼ਤੇਦਾਰ ਹਨ। ਸਾਨੂੰ ਸਹੁੰ ਚੁੱਕੀ ਨੂੰ ਅਜੇ 20 ਦਿਨ ਹੀ ਹੋਏ ਹਨ, ਤੁਸੀਂ ਪੁੱਛੋ ਕਿ ਭ੍ਰਿਸ਼ਟਾਚਾਰ ਕਿਵੇਂ ਘਟਿਆ ਹੈ।