
ਕਿਹਾ, ਪੰਜਾਬੀਆਂ ਦੇ ਟੈਕਸ ਦੇ ਪੈਸੇ ਅਤੇ ਪੰਜਾਬ ਪੁਲਿਸ ਦੀ ਬੇਇੱਜ਼ਤੀ ਨਾ ਕਰੋ
ਨਵੀਂ ਦਿੱਲੀ : ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਨੇ ਵੀ ਪ੍ਰਤੀਕਿਰਿਆ ਦਿਤੀ ਹੈ। ਉਨ੍ਹਾਂ ਨੇ ਟਵਿੱਟਰ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ। ਕੁਮਾਰ ਵਿਸ਼ਵਾਸ ਨੇ ਇਸ ਬਾਰੇ ਟਵੀਟ ਕਰਦਿਆਂ ਲਿਖਿਆ, ''ਪਿਆਰੇ ਛੋਟੇ ਭਰਾ ਭਗਵੰਤ ਮਾਨ, ਖ਼ੁੱਦਾਰ ਪੰਜਾਬ ਨੇ 300 ਸਾਲਾਂ ਵਿੱਚ ਦਿੱਲੀ ਦੇ ਕਿਸੇ ਵੀ ਅਸੁਰੱਖਿਅਤ ਤਾਨਾਸ਼ਾਹ ਨੂੰ ਆਪਣੀ ਤਾਕਤ ਨਾਲ ਖੇਡਣ ਨਹੀਂ ਦਿੱਤਾ ਹੈ।
tweet
ਪੰਜਾਬ ਨੇ ਕਿਸੇ ਦੁਰਯੋਧਨ ਨੂੰ ਨਹੀਂ ਸਗੋਂ ਤੁਹਾਡੀ ਪੱਗ ਨੂੰ ਤਾਜ ਸੌਂਪਿਆ ਹੈ। ਪੰਜਾਬੀਆਂ ਦੇ ਟੈਕਸ ਦੇ ਪੈਸੇ ਅਤੇ ਪੰਜਾਬ ਪੁਲਿਸ ਦੀ ਬੇਇੱਜ਼ਤੀ ਨਾ ਕਰੋ।'' ਪੱਗੜੀ ਸੰਭਾਲ ਜੱਟਾ।''
Bhagwant Mann
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵੀ ਕੁਮਾਰ ਵਿਸ਼ਵਾਸ ਖਿਲਾਫ ਮਾਮਲਾ ਦਰਜ ਕਰ ਚੁੱਕੀ ਹੈ। ਇਹ ਮਾਮਲਾ ਰੋਪੜ ਥਾਣਾ ਸਦਰ ਵਿੱਚ ਦਰਜ ਹੋਇਆ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਕੁਮਾਰ ਵਿਸ਼ਵਾਸ ਨੇ ਇੰਟਰਵਿਊ ਵਿੱਚ ਆਮ ਆਦਮੀ ਪਾਰਟੀ ਅਤੇ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਦੇ ਗਰਮਖਿਆਲੀਆਂ ਨਾਲ ਸਬੰਧਾਂ ਬਾਰੇ ਗੱਲ ਕੀਤੀ ਸੀ।
Tajinder Pal Singh Bagga, Arvind Kejriwal
ਹਾਲਾਂਕਿ ਕੁਮਾਰ ਨੇ ਇਸ ਦੇ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਕੁਮਾਰ ਨੂੰ ਅੰਤਰਿਮ ਰਾਹਤ ਦਿੰਦਿਆਂ ਹਾਈ ਕੋਰਟ ਨੇ ਉਸ ਦੀ ਗ੍ਰਿਫ਼ਤਾਰੀ ’ਤੇ ਰੋਕ ਲਗਾ ਦਿੱਤੀ ਹੈ।
Kumar Vishwas
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਸੰਮਨ ਲੈਣ ਕੁਮਾਰ ਵਿਸ਼ਵਾਸ ਦੇ ਗਾਜ਼ੀਆਬਾਦ ਦੇ ਘਰ ਪਹੁੰਚੀ ਸੀ। ਕੁਮਾਰ ਨੇ ਆਪਣੀ ਫੋਟੋ ਟਵੀਟ ਕਰਕੇ ਸੀਐਮ ਭਗਵੰਤ ਮਾਨ ਨੂੰ ਸਲਾਹ ਦਿੱਤੀ ਸੀ। ਕੁਮਾਰ ਨੇ ਲਿਖਿਆ ਸੀ- 'ਸਵੇਰੇ ਪੰਜਾਬ ਪੁਲਿਸ ਦਰਵਾਜ਼ੇ 'ਤੇ ਆ ਗਈ ਹੈ। ਭਗਵੰਤ ਮਾਨ ਨੂੰ ਇੱਕ ਸਮੇਂ ਮੈਂ ਹੀ ਪਾਰਟੀ ਵਿਚ ਸ਼ਾਮਲ ਕਰਵਾਇਆ ਸੀ ਅਤੇ ਹੁਣ ਮੈਂ ਚਿਤਾਵਨੀ ਦੇ ਰਿਹਾ ਹਾਂ ਕਿ ਦਿੱਲੀ ਵਿੱਚ ਬੈਠੇ ਜਿਸ ਸ਼ਖ਼ਸ ਨੂੰ ਤੁਸੀਂ ਪੰਜਾਬ ਦੇ ਲੋਕਾਂ ਵੱਲੋਂ ਦਿੱਤੀ ਤਾਕਤ ਨਾਲ ਖਿਲਵਾੜ ਕਰਨ ਦੇ ਰਹੇ ਹੋ, ਉਹ ਇੱਕ ਦਿਨ ਤੁਹਾਨੂੰ ਅਤੇ ਪੰਜਾਬ ਨੂੰ ਧੋਖਾ ਦੇਵੇਗਾ। ਪੂਰੇ ਦੇਸ਼ ਨੂੰ ਮੇਰੀ ਚਿਤਾਵਨੀ ਯਾਦ ਰੱਖਣੀ ਚਾਹੀਦੀ ਹੈ।