
ਜੰਮੂ-ਕਸ਼ਮੀਰ ਵਿਚ ਨਵਾਂ ਬਣੇ ਹਾਲਤਾ ਦੇ ਮੱਦੇਨਜ਼ਰ ਕਈ ਤਰ੍ਹਾਂ ਦੇ ਅਨੁਮਾਨ ਲੱਗ ਰਹੇ ਹਨ...
ਸ਼੍ਰੀਨਗਰ: ਜੰਮੂ-ਕਸ਼ਮੀਰ ਵਿਚ ਨਵਾਂ ਬਣੇ ਹਾਲਤਾ ਦੇ ਮੱਦੇਨਜ਼ਰ ਕਈ ਤਰ੍ਹਾਂ ਦੇ ਅਨੁਮਾਨ ਲੱਗ ਰਹੇ ਹਨ। ਪਹਿਲਾਂ ਫ਼ੌਜ ਦੀ ਪ੍ਰੈਸ ਕਾਂਨਫੰਰਸ ਵਿਚ ਅਮਰਨਾਥ ਯਾਤਰਾ ਉਤੇ ਖ਼ਤਰੇ ਦਾ ਖ਼ਦਸ਼ਾ ਅਤੇ ਅਤਿਵਾਦੀਆਂ ਦੀ ਸਾਜ਼ਸ਼ ਦਾ ਖੁਲਾਸਾ ਕੀਤਾ ਗਿਆ ਹੈ। ਉਸ ਤੋਂ ਬਾਅਦ ਸੂਬੇ ਦੇ ਗ੍ਰਹਿ ਵਿਭਾਗ ਨੇ ਐਡਵਾਈਜ਼ਰੀ ਜਾਰੀ ਕਰ ਕੇ ਕਿਹਾ ਕਿ ਜੰਮੂ-ਕਸ਼ਮੀਰ ਦੇ ਸਾਰੇ ਸੈਲਾਨੀ ਅਤੇ ਅਮਰਨਾਥ ਯਾਤਰੀ ਜਲਦੀ ਤੋਂ ਜਲਦੀ ਪਰ ਆਉਣ। ਜੰਮੂ-ਕਸ਼ਮੀਰ 'ਚ ਵੱਡੀ ਗਿਣਤੀ 'ਚ ਵਾਧੂ ਸੁਰੱਖਿਆ ਬਲਾਂ ਦੀ ਤਾਇਨਾਤੀ ਤੋਂ ਬਾਅਦ ਹਲਚਲ ਮਚ ਗਈ ਹੈ।
Congress MPs Adhir Ranjan Chowdhury, K Suresh and Manish
— ANI (@ANI) August 5, 2019
Tewari have given Adjournment Motion notice in Lok Sabha, over Kashmir issue. (file pics) pic.twitter.com/ny51FSlwNN
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਨੂੰ ਉਨ੍ਹਾਂ ਦੇ ਘਰਾਂ 'ਚ ਨਜ਼ਰਬੰਦ ਕਰ ਲਿਆ ਗਿਆ ਹੈ। ਕਈ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਘਾਟੀ 'ਚ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੇ ਨਾਲ ਜੰਮੂ ਤੇ ਸ੍ਰੀਨਗਰ 'ਚ ਧਾਰਾ-144 ਲਾਗੂ ਕਰ ਦਿੱਤੀ ਗਈ ਹੈ। ਜੰਮੂ 'ਚ ਸਾਰੇ ਸਕੂਲ ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਘਾਟੀ 'ਚ ਮਹੱਤਵਰਪੂਰਨ ਸਥਾਨਾਂ ਤੇ ਸੰਵੇਦਨਸ਼ੀਲ ਇਲਾਕਿਆਂ ਦੀ ਚੌਕਸੀ ਵਧਾ ਦਿੱਤੀ ਗਈ ਹੈ। ਜਗ੍ਹਾ-ਜਗ੍ਹਾ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਇਸ 'ਚ ਵਾਦੀ 'ਤੇ ਵੱਡਾ ਫ਼ੈਸਲਾ ਹੋਣ ਦੀ ਉਮੀਦ ਹੈ। ਕਾਂਗਰਸ ਸੰਸਦ ਮੈਂਬਰ ਗ਼ੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ ਤੇ ਅੰਬਿਕਾ ਸੋਨੀ ਨੇ ਕਸ਼ਮੀਰ ਮੁੱਦੇ 'ਤੇ ਰਾਜ ਸਭਾ 'ਚ Adjournment Motion ਦਾ ਨੋਟਿਸ ਦਿੱਤਾ ਹੈ।ਕਾਂਗਰਸ ਆਗੂ ਅਧੀਰ ਚੌਧਰੀ, ਕੇ ਸੁਰੇਸ਼ ਤੇ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਕਸ਼ਮੀਰ ਮੁੱਦੇ 'ਤੇ Adjournment Motion ਦਾ ਨੋਟਿਸ ਦਿੱਤਾ ਹੈ। ਦੂਸਰੇ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੀਐੱਮ ਮੋਦੀ ਨੂੰ ਮਿਲਣ ਤੋਂ ਪਹਿਲਾਂ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨਾਲ ਵੀ ਮੁਲਾਕਾਤ ਕੀਤੀ ਜਿਸ ਨਾਲ ਕਿਆਸਅਰਾਈਆਂ ਤੇਜ਼ ਹੋ ਗਈਆਂ ਹਨ।