ਕਿਹਾ- ਡਬਲ ਇੰਜਣ ਨੂੰ ਲੱਗ ਚੁੱਕਾ ਜੰਗਾਲ, ਇਹ ਪੁਰਾਣਾ ਤੇ ਨਕਾਰਾ ਹੋ ਚੁੱਕਾ ਹੈ
ਗੁਜਰਾਤ : ਗੁਜਰਾਤ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਸਾਰੀਆਂ ਪਾਰਟੀਆਂ ਪੱਬਾਂ ਭਾਰ ਹਨ ਅਤੇ ਜਿੱਤ ਪੱਕੀ ਕਰਨ ਲਈ ਹਰ ਹੀਲਾ ਅਪਣਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਵੀ ਗੁਜਰਾਤ ਵਿਚ ਰੈਲੀਆਂ ਦਾ ਦੌਰ ਚਲ ਰਿਹਾ ਹੈ। ਇਕ ਰੋਡਸ਼ੋਅ ਦੌਰਾਨ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਕਰਦੇ ਹੱਥੀਂ ਲਿਆ।
ਬੀਤੇ ਦਿਨੀਂ ਵਾਪਰੇ ਮੋਰਬੀ ਪੁਲ ਹਾਦਸੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਕਈ ਸਵਾਲ ਵੀ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੋਰਬੀ ਪੁਲ ਹਾਦਸੇ 'ਚ ਮਾਰੇ ਗਏ ਕਰੀਬ 150 ਲੋਕਾਂ 'ਚੋਂ 55 ਬੱਚੇ ਸਨ। ਇਸ ਮਾਮਲੇ 'ਚ FIR ਤਾਂ ਦਰਜ ਕੀਤੀ ਗਈ ਪਰ ਇਸ ਵਿਚ ਪੁਲ ਬਣਾਉਣ ਵਾਲੀ ਕੰਪਨੀ ਜਾਂ ਕੰਪਨੀ ਦੇ ਮਾਲਕ ਦਾ ਨਾਮ ਕਿਉਂ ਨਹੀਂ ਹੈ? ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨਾਲ ਕੋਈ ਤਾਂ ਰਿਸ਼ਤਾ ਹੈ ਜੋ ਇਨ੍ਹਾਂ ਨੂੰ ਬਚਾਇਆ ਜਾ ਰਿਹਾ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਡਬਲ ਇੰਜਣ ਨੂੰ ਜੰਗਾਲ ਲੱਗ ਗਿਆ ਹੈ ਅਤੇ ਉਹ ਹੁਣ ਪੁਰਾਣਾ ਤੇ ਨਕਾਰਾ ਹੋ ਚੁੱਕਾ ਹੈ। ਹੁਣ ਸੂਬੇ ਵਿਚ ਡਬਲ ਇੰਜਣ ਨਹੀਂ ਸਗੋਂ ਨਵਾਂ ਇੰਜਣ ਲਿਆਉਣ ਦੀ ਜ਼ਰੂਰਤ ਹੈ। ਕੇਜਰੀਵਾਲ ਨੇ ਕਿਹਾ ਕਿ ਹੁਣ ਨਵਾਂ ਇੰਜਣ ਲਿਆਓ, ਸ਼ਾਨਦਾਰ ਮੋਰਬੀ ਪੁਲ ਬਣਵਾਇਆ ਜਾਵੇਗਾ