Assembly Election 2023: ਚੋਣਾਂ ਵਿਚ 'ਆਪ' ਦੇ ਸਾਰੇ 53 ਉਮੀਦਵਾਰ ਹਾਰ ਗਏ ਸਨ
Published : Dec 6, 2023, 6:29 pm IST
Updated : Dec 6, 2023, 6:29 pm IST
SHARE ARTICLE
File Photo
File Photo

2018 'ਚ ਪਾਰਟੀ ਦੇ ਸਾਰੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ

Raipur: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਨੂੰ ਛੱਤੀਸਗੜ੍ਹ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 'ਆਪ' ਦੇ ਸਾਰੇ 53 ਉਮੀਦਵਾਰ ਵੱਡੇ ਫ਼ਰਕ ਨਾਲ ਚੋਣ ਹਾਰ ਗਏ। ਛੱਤੀਸਗੜ੍ਹ 'ਚ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਦੂਜੀ ਵਾਰ ਆਪਣੀ ਕਿਸਮਤ ਅਜ਼ਮਾਈ ਹੈ।

ਇਸ ਵਿਧਾਨ ਸਭਾ ਚੋਣ 'ਚ 'ਆਪ' ਨੇ 53 ਸੀਟਾਂ 'ਤੇ ਚੋਣ ਲੜੀ ਅਤੇ 0.93 ਫ਼ੀ ਸਦੀ ਵੋਟਾਂ ਹਾਸਲ ਕੀਤੀਆਂ। 2018 ਦੀਆਂ ਚੋਣਾਂ 'ਚ 'ਆਪ' ਨੇ 85 ਸੀਟਾਂ 'ਤੇ ਚੋਣ ਲੜੀ ਅਤੇ 0.87 ਫ਼ੀ ਸਦੀ ਵੋਟਾਂ ਹਾਸਲ ਕੀਤੀਆਂ। 2018 'ਚ ਪਾਰਟੀ ਦੇ ਸਾਰੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਇਸ ਚੋਣ ਵਿਚ ਪਾਰਟੀ ਦੇ 53 ਉਮੀਦਵਾਰਾਂ ਵਿਚੋਂ ਸਿਰਫ਼ ਪੰਜ ਉਮੀਦਵਾਰਾਂ ਨੂੰ ਹੀ ਪੰਜ ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ ਹਨ। ਇਸ ਚੋਣ ਵਿਚ ਕਿੰਨੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ, ਇਸ ਦਾ ਅੰਕੜਾ ਅਜੇ ਤੱਕ ਚੋਣ ਕਮਿਸ਼ਨ ਵਲੋਂ ਸਾਂਝਾ ਨਹੀਂ ਕੀਤਾ ਗਿਆ ਹੈ।

'ਆਪ' ਦੀ ਸੂਬਾ ਇਕਾਈ ਦੀ ਮੁਖੀ ਕੋਮਲ ਹੁਪੈਂਡੀ 15,255 ਵੋਟਾਂ ਲੈ ਕੇ ਤੀਜੇ ਸਥਾਨ 'ਤੇ ਰਹੀ, ਭਾਨੂਪ੍ਰਤਾਪਪੁਰ ਸੀਟ ਤੋਂ ਲਗਾਤਾਰ ਦੂਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜ ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਬਾਕੀ ਚਾਰ ਉਮੀਦਵਾਰਾਂ ਵਿਚ ਸੰਤਰਾਮ ਸਲਾਮ (ਅੰਤਾਗੜ੍ਹ), ਬਾਲੂ ਰਾਮ ਭਵਾਨੀ (ਦੰਤੇਵਾੜਾ), ਖੜਗਰਾਜ ਸਿੰਘ (ਕਵਾਰਧਾ) ਅਤੇ ਜਸਵੀਰ ਸਿੰਘ (ਬਿੱਲ੍ਹਾ) ਸ਼ਾਮਲ ਹਨ।

53 ਉਮੀਦਵਾਰਾਂ ਵਿਚੋਂ 9 ਨੂੰ NOTA (ਉਪਰੋਕਤ ਵਿਚੋਂ ਕੋਈ ਨਹੀਂ) ਨਾਲੋਂ ਘੱਟ ਵੋਟਾਂ ਮਿਲੀਆਂ। ਇਨ੍ਹਾਂ ਸੀਟਾਂ 'ਚ ਚਿਤਰਕੋਟ, ਜਗਦਲਪੁਰ, ਬਸਤਰ, ਕੇਸ਼ਕਲ, ਸਾਜਾ, ਅਰੰਗ, ਰਾਮਾਨੁਜਗੰਜ, ਲੁੰਦਰਾ ਅਤੇ ਕੁੰਕੁਰੀ ਸੀਟਾਂ ਸ਼ਾਮਲ ਹਨ। ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਹਾਰ ਦੇ ਸਬੰਧ 'ਚ ਪਾਰਟੀ ਦੇ ਸੂਬਾ ਬੁਲਾਰੇ ਅਮਿੱਤਮ ਸ਼ੁਕਲਾ ਨੇ ਬੁੱਧਵਾਰ ਨੂੰ ਕਿਹਾ, 'ਪਾਰਟੀ ਨੂੰ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਬਸਤਰ ਖੇਤਰ 'ਚ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ, "ਜਿੱਥੇ ਸਾਡੀ ਪਾਰਟੀ ਦੇ ਉਮੀਦਵਾਰਾਂ ਨੂੰ ਪੰਜ ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ ਹਨ, ਉਨ੍ਹਾਂ ਵਿਚੋਂ ਤਿੰਨ (ਭਾਨੂਪ੍ਰਤਾਪੁਰ, ਅੰਤਾਗੜ੍ਹ ਅਤੇ ਦਾਂਤੇਵਾੜਾ) ਬਸਤਰ ਖੇਤਰ ਦੀਆਂ ਹਨ।"

ਸ਼ੁਕਲਾ ਨੇ ਕਿਹਾ, “ਨਤੀਜੇ ਸਾਡੀਆਂ ਉਮੀਦਾਂ ਮੁਤਾਬਕ ਨਹੀਂ ਰਹੇ ਕਿਉਂਕਿ ਅਸੀਂ ਬਿਹਤਰ ਪ੍ਰਦਰਸ਼ਨ ਕਰ ਸਕਦੇ ਸੀ। ਅਸੀਂ ਅਜਿਹੇ ਪ੍ਰਦਰਸ਼ਨ ਦੇ ਕਾਰਨਾਂ 'ਤੇ ਵਿਚਾਰ ਕਰਾਂਗੇ। ਉਸ ਨੇ ਕਿਹਾ, “ਨਤੀਜੇ ਸਭ ਤੋਂ ਵੱਧ ਹੈਰਾਨੀਜਨਕ ਸਨ ਕਿਉਂਕਿ ਸਾਰੇ ਚੋਣ ਸਰਵੇਖਣਾਂ ਅਤੇ ਟਿੱਪਣੀਕਾਰਾਂ ਨੇ ਰਾਜ ਵਿਚ ਕਾਂਗਰਸ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ।" ਅਸੀਂ ਕੁਝ ਸੀਟਾਂ 'ਤੇ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਕਰ ਰਹੇ ਸੀ ਪਰ ਅਜਿਹਾ ਨਹੀਂ ਹੋਇਆ। ਸ਼ੁਕਲਾ ਨੇ ਕਿਹਾ ਕਿ ਪਾਰਟੀ ਅਗਲੀ ਵਾਰ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗੀ।

ਛੱਤੀਸਗੜ੍ਹ 'ਚ ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਨੇ ਸੂਬੇ 'ਚ ਸਰਕਾਰ ਬਣਨ 'ਤੇ ਮੁਫ਼ਤ ਬਿਜਲੀ, ਔਰਤਾਂ ਲਈ ਮਾਸਿਕ 'ਸਮਾਨ ਰਾਸ਼ੀ' ਅਤੇ ਬੇਰੁਜ਼ਗਾਰਾਂ ਲਈ 3000 ਰੁਪਏ ਮਹੀਨਾ ਭੱਤਾ ਸਮੇਤ 10 ਗਾਰੰਟੀਆਂ ਦਾ ਵਾਅਦਾ ਕੀਤਾ ਸੀ। ਭਾਜਪਾ ਨੇ ਛੱਤੀਸਗੜ੍ਹ 'ਚ 90 ਮੈਂਬਰੀ ਵਿਧਾਨ ਸਭਾ 'ਚ 54 ਸੀਟਾਂ ਜਿੱਤ ਕੇ ਪੰਜ ਸਾਲ ਦੇ ਵਕਫ਼ੇ ਬਾਅਦ ਸ਼ਾਨਦਾਰ ਵਾਪਸੀ ਕੀਤੀ ਹੈ। ਕਾਂਗਰਸ 35 ਸੀਟਾਂ 'ਤੇ ਸਿਮਟ ਗਈ ਹੈ ਅਤੇ ਗੋਂਡਵਾਨਾ ਰਿਪਬਲਿਕ ਪਾਰਟੀ ਨੇ ਇਕ ਸੀਟ ਜਿੱਤੀ ਹੈ।

(For more news apart from All Aap candidate lost in election, stay tuned to Rozana Spokesman)

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement