ਵਿਧਾਨ ਸਭਾ ਚੋਣਾਂ 2022 : ਮਾਨਸਾ ਜ਼ਿਲ੍ਹੇ ਦਾ ਲੇਖਾ ਜੋਖਾ 
Published : Feb 7, 2022, 1:12 pm IST
Updated : Feb 7, 2022, 7:51 pm IST
SHARE ARTICLE
Mansa
Mansa

ਮਾਨਸਾ ਹਲਕੇ ਤੋਂ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ਵਲੋਂ ਚੋਣ ਲੜਨ ਜਾ ਰਹੇ ਹਨ

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੀ ਤਰੀਕ ਤੈਅ ਹੋ ਚੁੱਕੀ ਹੈ ਅਤੇ ਇਸ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਮੈਦਾਨ ਭਖਾਇਆ ਹੋਇਆ ਹੈ। ਇਸ ਦੌਰਾਨ ਪੰਜਾਬ ਦਾ ਜ਼ਿਲ੍ਹਾ ਮਾਨਸਾ ਤੋਂ ਕਾਫੀ ਸਿਆਸੀ ਸਰਗਰਮੀਆਂ ਦੇਖੀਆਂ ਜਾ ਰਹੀਆਂ ਹਨ। ਹਰ ਪਾਰਟੀ ਵਲੋਂ ਆਪਣੇ ਚੁਣਿੰਦਾ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।

Sidhu Moose WalaSidhu Moose Wala

ਦੱਸ ਦੇਈਏ ਕਿ ਮਾਨਸਾ ਵਿਚ ਤਿੰਨ ਵਿਧਾਨ ਸਭ ਸੀਟਾਂ ਹਨ ਜਿਨ੍ਹਾਂ ਵਿਚ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਆਉਂਦਾ ਹੈ। ਇਨ੍ਹਾਂ ਵਿਧਾਨ ਸਭ ਸੀਟਾਂ ਵਿਚੋਂ ਮਾਨਸਾ ਹਲਕੇ 'ਤੇ ਸਾਰਿਆਂ ਦਾ ਧਿਆਨ ਕੇਂਦਰਿਤ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਥੇ ਸਭ ਤੋਂ ਵੱਡਾ ਚੋਣ ਮੁਕਾਬਲਾ ਹੋਵੇਗਾ ਕਿਉਂਕਿ ਮਾਨਸਾ ਹਲਕੇ ਤੋਂ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ਵਲੋਂ ਚੋਣ ਲੜਨ ਜਾ ਰਹੇ ਹਨ।

ਤਿੰਨ ਹਲਕਿਆਂ ਅਤੇ 5,92,838 ਰਜਿਸਟਰਡ ਵੋਟਰਾਂ ਦੇ ਨਾਲ ਲੋਕਾਂ ਦੇ ਜੀਵਨ ਦੀ ਬਿਹਤਰੀ ਲਈ ਪ੍ਰਦਰਸ਼ਨਾਂ ਵਿੱਚ ਵੱਡੇ ਪੱਧਰ 'ਤੇ ਯੋਗਦਾਨ ਪਾਉਣ ਵਾਲਾ ਇਹ ਜ਼ਿਲ੍ਹਾ ਵਿਕਾਸ ਵਿੱਚ ਕਿਤੇ ਨਾ ਕਿਤੇ ਪਛੜ ਗਿਆ ਹੈ। 

1. ਵਿਧਾਨ ਸਭਾ ਹਲਕਾ ਮਾਨਸਾ

ਚੋਣਾਂ ਵਿਚ ਵਿਧਾਨ ਸਭਾ ਦਾ ਇਹ ਹਲਕਾ ਕਾਫੀ ਅਹਿਮ ਭੂਮਿਕਾ ਨਿਭਾਏਗਾ ਅਤੇ ਇਥੋਂ ਦਾ ਸਿਆਸੀ ਦੰਗਲ ਵੀ ਕਾਫ਼ੀ ਦਿਲਚਸਪ ਰਹਿਣ ਵਾਲਾ ਹੈ। ਕਾਂਗਰਸ ਵਲੋਂ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਹਲਕੇ ਦੀ ਨੁਮਾਇੰਦਗੀ ਦਿੱਤੀ ਗਈ ਹੈ।

prem kumar aroraprem kumar arora

ਹਾਲਾਂਕਿ ਮੂਸੇਵਾਲਾ ਪਹਿਲੀ ਵਾਰ ਚੋਣ ਲੜ ਰਹੇ ਹਨ ਪਰ ਗਾਇਕੀ ਦੇ ਖੇਤਰ ਵਿਚ ਨਾਮਣਾ ਖੱਟ ਚੁੱਕਾ ਇਹ ਨਾਮ ਸਿਆਸਤ ਵਿਚ ਵੀ ਬਾਜ਼ੀ ਮਾਰ ਸਕਦਾ ਹੈ। ਇਸ ਤੋਂ ਇਲਾਵਾ ਮਾਨਸਾ ਤੋਂ ‘ਆਪ’ ਦੇ ਵਿਜੇ ਸਿੰਗਲਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਕੁਮਾਰ ਅਰੋੜਾ ਅਤੇ ਸੰਯੁਕਤ ਸਮਾਜ ਮੋਰਚਾ ਨੇ ਗੁਰਨਾਮ ਸਿੰਘ ਭੀਖੀ ਨੂੰ ਮੈਦਾਨ ਵਿਚ ਉਤਾਰਿਆ ਹੈ।

Nazar Singh ManshahiaNazar Singh Manshahia

ਜੇਕਰ ਗੱਲ ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਨਾਜ਼ਰ ਸਿੰਘ ਮਾਨਾਸ਼ਾਹੀਆ ਨੇ 70,586 ਵੋਟਾਂ ਨਾਲ ਕਾਂਗਰਸ ਦੀ ਮਨੋਜ ਬਾਲਾ ਨੂੰ ਹਰਾਇਆ ਸੀ ਜੋ 50,117 ਵੋਟਾਂ ਨਾਲ ਦੂਜੇ ਨੰਬਰ 'ਤੇ ਰਹੇ ਸਨਮੌਜੂਦਾ ਵਿਧਾਇਕ ਹਨ, ਬਾਅਦ 'ਚ ਇਹ ਜੇਤੂ ਵਿਧਾਇਕ ਮਾਨਸ਼ਾਹੀਆ ਕਾਂਗਰਸ ਦੀ ਬੇੜੀ 'ਚ ਸਵਾਰ ਹੋ ਗਏ ਸਨ। ਸਾਲ 2017 ਦੀ ਚੋਣਾਂ ਦੌਰਾਨ ਮਾਨਸਾ ਵਿਧਾਨ ਸਭਾ ਸੀਟ’ਤੇ 84.52 ਫ਼ੀਸਦੀ ਵੋਟਿੰਗ ਹੋਈ ਸੀ।

ਕੁੱਲ ਵੋਟਰ : 2,17,619
ਮਰਦ ਵੋਟਰ : 1,15,219
ਔਰਤ ਵੋਟਰ : 1,02,398
ਤੀਜਾ ਲਿੰਗ : 2

ਮੁੱਖ ਸਮੱਸਿਆਵਾਂ 
- ਅਵਾਰਾ ਪਸ਼ੂ 
- ਲੜਕੀਆਂ ਲਈ ਸਰਕਾਰੀ ਕਾਲਜ 
-ਸਿੱਖਿਆ ਅਦਾਰਿਆਂ ਵਿਚ ਰੈਗੂਲਰ ਅਧਿਆਪਕਾਂ ਦੀ ਘਾਟ 
-ਬਰਸਾਤੀ ਪਾਣੀ ਦੀ ਨਿਕਾਸੀ 
-ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ 'ਚ ICU ਬੈੱਡਾਂ ਦੀ ਕਮੀ 
-ਪਿੰਡਾਂ ਲਈ ਬੱਸ ਸਰਵਿਸ 

ਵਿਧਾਨ ਸਭਾ ਹਲਕਾ ਬੁਢਲਾਡਾ

ਬੁਢਲਾਡਾ ਮੁੱਖ ਤੌਰ 'ਤੇ ਪੇਂਡੂ ਹਲਕਾ ਹੈ। ਭਾਵੇਂ ਇਸ ਦਾ ਕੁਝ ਖੇਤਰ ਸ਼ਹਿਰੀ ਹੈ ਪਰ ਫਿਰ ਵੀ ਇਨ੍ਹਾਂ ਸ਼ਹਿਰੀ ਕਲੋਨੀਆਂ ਵਿੱਚ ਲੋਕ ਕਿਰਸਾਨੀ ਨਾਲ ਜੁੜੇ ਹੋਏ ਹਨ। ਜੇਕਰ ਗੱਲ ਸਿਆਸੀ ਪੱਖ ਤੋਂ ਕੀਤੀ ਜਾਵੇ ਤਾਂ ਇਹ ਹਲਕਾ 2012 ਤੋਂ ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਲਈ ਰਾਖਵਾਂ ਹੈ।

ranvir kaur mianranvir kaur mian

ਇਥੋਂ ਇਸ ਵਾਰ ਕਾਂਗਰਸ ਦੇ ਰਣਵੀਰ ਕੌਰ ਮੀਆਂ ਚੋਣ ਲੜ ਰਹੇ ਹਨ ਜਦਕਿ ਡਾ. ਨਿਸ਼ਾਨ ਸਿੰਘ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਨੇ ਆਪਣੇ ਮੌਜੂਦਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੂੰ ਮੈਦਾਨ ਵਿੱਚ ਉਤਾਰਿਆ ਹੈ।

principal budh ramprincipal budh ram

2017 'ਚ ਬੁਢਲਾਡਾ ਸੀਟ ’ਤੇ 87.69 ਫ਼ੀਸਦੀ ਵੋਟਿੰਗ ਹੋਈ ਸੀ ਤੇ ਆਮ ਆਦਮੀ ਪਾਰਟੀ ਦੇ ਪ੍ਰਿੰਸੀਪਲ ਬੁੱਧਰਾਮ ਨੂੰ 52,265 ਵੋਟਾਂ ਪਈਆਂ ਸਨ ਜਦਕਿ ਕਾਂਗਰਸ ਦੇ ਉਮੀਦਵਾਰ ਰਣਜੀਤ ਕੌਰ ਭੱਟੀ 50,989 ਵੋਟਾਂ ਨਾਲ ਦੂਜੇ ਨੰਬਰ 'ਤੇ ਰਹੇ ਸਨ।

ਮੁੱਖ ਸਮੱਸਿਆਵਾਂ 

-ਪੀਣਯੋਗ ਪਾਣੀ ਦੀ ਕਮੀ 
-ਬਿਹਤਰ ਸਿਹਤ ਸਹੂਲਤਾਂ 
-ਫ਼ਾਇਰ ਬ੍ਰਿਗੇਡ ਦੀ ਸਹੂਲਤ
-ਵਧੀਆ ਸਿੱਖਿਆ ਸਹੂਲਤਾਂ 
-ਸੜਕਾਂ ਦੀ ਖ਼ਸਤਾ ਹਾਲਤ 
-ਸ਼ਰਾਬ ਦੀ ਤਸਕਰੀ 'ਤੇ ਰੋਕ
-ਘੱਗਰ ਦੇ ਪਾਣੀ ਨਾਲ ਫ਼ਸਲਾਂ ਦਾ ਨੁਕਸਾਨ 

ਕੁੱਲ ਵੋਟਰ : 1,94,337
ਮਰਦ ਵੋਟਰ : 1,03,320
ਔਰਤ ਵੋਟਰ : 91,013
ਤੀਜਾ ਲਿੰਗ : 4

ਵਿਧਾਨ ਸਭਾ ਹਲਕਾ ਸਰਦੂਲਗੜ੍ਹ

ਹਰਿਆਣਾ ਦੀ ਸਰਹੱਦ 'ਤੇ ਸਥਿਤ ਇਸ ਪਛੜੇ ਇਲਾਕੇ ਨੂੰ ਕਈ ਵਾਰ ਘੱਗਰ ਦੇ ਕਹਿਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਲਕੇ ਦੇ ਵਿਧਾਇਕ ਜ਼ਿਆਦਾਤਰ ਵਿਰੋਧੀ ਪਾਰਟੀ ਦੇ ਹੀ ਰਹੇ ਹਨ। ਬਹੁਤੇ ਲੋਕ ਇਸ ਦਾ ਕਾਰਨ ਵਿਕਾਸ ਦੀ ਕਮੀ ਨੂੰ ਮੰਨਦੇ ਹਨ।

dilraj singh bhunderdilraj singh bhunder

ਇਸ ਵਾਰ ਦੇ ਸਿਆਸੀ ਅਖਾੜੇ ਵਿਚ ਕਾਂਗਰਸ ਨੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਇੰਦਰ ਸਿੰਘ ਮੋਫ਼ਰ ਦੇ ਪੁੱਤਰ ਬਿਕਰਮ ਸਿੰਘ ਮੋਫ਼ਰ ਨੂੰ ਉਮੀਦਵਾਰੀ ਦਿੱਤੀ ਹੈ ਅਤੇ ਅਕਾਲੀ ਦਲ ਨੇ ਮੌਜੂਦਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੂੰ ਉਮੀਦਵਾਰ ਬਣਾਇਆ ਹੈ ਜਦਕਿ ਗੁਰਪ੍ਰੀਤ ਸਿੰਘ ਬਣਾਂਵਾਲੀ 'ਆਪ' ਦੀ ਟਿਕਟ 'ਤੇ ਚੋਣ ਲੜ ਰਹੇ ਹਨ।

ਇਸ ਤਰ੍ਹਾਂ ਹੀ ਛੋਟਾ ਸਿੰਘ ਮੀਆਂ ਸੰਯੁਕਤ ਸਮਾਜ ਮੋਰਚਾ ਅਤੇ ਜਗਜੀਤ ਸਿੰਘ ਮਿਲਖਾ ਭਾਜਪਾ ਵਲੋਂ ਚੋਣ ਮੈਦਾਨ ਵਿਚ ਉਤਰੇ ਹਨ। ਇਸ ਵਿਧਾਨ ਸਭਾ ਸੀਟ ਦੇ ਵੋਟਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਅਤੇ ਕਾਂਗਰਸ ਦੇ ਅਜੀਤ ਇੰਦਰ ਸਿੰਘ ਮੋਫ਼ਰ ਦੇ ਪਰਿਵਾਰਾਂ ਵਿੱਚੋਂ ਚੋਣ ਕਰਦੇ ਰਹੇ ਹਨ। 1967 ਤੋਂ ਬਾਅਦ ਪਿਛਲੀਆਂ 12 ਚੋਣਾਂ ਵਿੱਚ ਭੂੰਦੜ ਪਰਿਵਾਰ ਛੇ ਵਾਰ ਅਤੇ ਮੋਫ਼ਰ ਪਰਿਵਾਰ ਨੇ ਤਿੰਨ ਵਾਰ ਸੀਟ ਜਿੱਤੀ ਹੈ।

ਮੁੱਖ ਸਮੱਸਿਆਵਾਂ 

-ਘੱਗਰ ਨੂੰ ਪ੍ਰਦੂਸ਼ਣ ਮੁਕਤ ਬਣਾਉਣਾ
-ਪਿੰਡਾਂ ਵਿੱਚ ਸਾਫ਼ ਪਾਣੀ ਦੀ ਸਪਲਾਈ
-ਬਿਹਤਰ ਸਿਹਤ ਸਹੂਲਤਾਂ
-ਸ਼ਰਾਬ ਦੀ ਤਸਕਰੀ 'ਤੇ ਰੋਕ
-ਸੀਵਰੇਜ ਦੇ ਨਿਕਾਸੀ ਅਤੇ ਬਰਸਾਤੀ ਪਾਣੀ  
-ਨਹਿਰੀ ਪਾਣੀ ਦੀ ਕਮੀ 
-ਹਸਪਤਾਲਾਂ ਵਿਚ ਮਾਹਰ ਡਾਕਟਰਾਂ ਦੀ ਘਾਟ 

ਕੁੱਲ ਵੋਟਰ : 1,80,882
ਮਰਦ ਵੋਟਰ : 95,762
ਔਰਤ ਵੋਟਰ : 85,117
ਤੀਜਾ ਲਿੰਗ : 3

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement