
ਪੰਜਾਬ ਦੀ ਨਵੀਂ ਸਰਕਾਰ ਨੇ ਅਪਣੇ ਪਹਿਲੇ ਬਜਟ ਇਜਲਾਸ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ।
ਚੰਡੀਗੜ੍ਹ: ਪੰਜਾਬ ਦੀ ਨਵੀਂ ਸਰਕਾਰ ਨੇ ਅਪਣੇ ਪਹਿਲੇ ਬਜਟ ਇਜਲਾਸ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਤਰਾਜ਼ ਜਤਾਇਆ ਹੈ। ਉਹਨਾਂ ਨੇ ਬਜਟ ਸੈਸ਼ਨ ਦੀ ਮਿਆਦ ਨੂੰ ਲੈ ਕੇ ਟਵੀਟ ਵੀ ਕੀਤਾ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਲਿਖਿਆ, “ਭਗਵੰਤ ਮਾਨ ਜੀ, ਵਿਧਾਨ ਸਭਾ ਦੇ ਬਜਟ ਸੈਸ਼ਨ ਨੂੰ ਸਿਰਫ਼ 5 ਕੰਮਕਾਜੀ ਦਿਨਾਂ ਲਈ ਤੈਅ ਕਰਕੇ ਤੁਸੀਂ ਨਾ ਸਿਰਫ਼ ਚਰਚਾ ਤੋਂ ਭੱਜ ਰਹੇ ਹੋ, ਸਗੋਂ ਲੰਬੇ ਵਿਧਾਨ ਸਭਾ ਸੈਸ਼ਨਾਂ ਦੇ ਆਪਣੇ ਵਾਅਦਿਆਂ ਤੋਂ ਵੀ ਮੁਕਰ ਰਹੇ ਹੋ!”
ਜ਼ਿਕਰਯੋਗ ਹੈ ਕਿ ਬਜਟ ਸੈਸ਼ਨ 24 ਤੋਂ 30 ਜੂਨ ਤੱਕ ਚੱਲੇਗਾ। ਮਾਨ ਸਰਕਾਰ 27 ਜੂਨ ਨੂੰ ਆਪਣਾ ਪਹਿਲਾ ਬਜਟ ਪੇਸ਼ ਕਰੇਗੀ। ਸੂਬੇ 'ਚ ਪਹਿਲੀ ਵਾਰ ਜਨਤਾ ਦੀ ਰਾਏ ਦੇ ਆਧਾਰ 'ਤੇ ਬਜਟ ਬਣਾਇਆ ਗਿਆ ਹੈ। ਇਸ ਦੀ ਜਾਣਕਾਰੀ ਖੁਦ ਸੀਐਮ ਮਾਨ ਨੇ ਟਵੀਟ ਕਰਕੇ ਦਿੱਤੀ ਹੈ।