
ਅਹਿਮਦਾਬਾਦ ਦੀ ਇਕ ਅਦਾਲਤ ਨੇ 13 ਜੁਲਾਈ ਨੂੰ ਪੇਸ਼ ਹੋਣ ਨੂੰ ਕਿਹਾ
ਅਹਿਮਦਾਬਾਦ: ਅਹਿਮਦਾਬਾਦ ਦੀ ਇਕ ਅਦਾਲਤ ਨੇ ਬੁਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਰਾਜ ਸਭਾ ਦੇ ਮੈਂਬਰ ਸੰਜੇ ਸਿੰਘ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਬਾਬਤ ‘ਵਿਅੰਗਮਈ’ ਅਤੇ ‘ਬੇਇੱਜ਼ਤੀ ਵਾਲੀ’ ਟਿਪਣੀ ਨੂੰ ਲੈ ਕੇ ਅਪਰਾਧਕ ਮਾਣਹਾਨੀ ਦੇ ਮਾਮਲੇ ’ਚ 13 ਜੁਲਾਈ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਨੂੰ ਕਿਹਾ ਹੈ।
ਆਮ ਆਦਮੀ ਪਾਰਟੀ (ਆਪ) ਦੇ ਦੋਹਾਂ ਆਗੂਆਂ ਨੂੰ ਇਸ ਤੋਂ ਪਹਿਲਾਂ ਮੈਟ੍ਰੋਪੋਲੀਟਨ ਅਦਾਲਤ ਨ 7 ਜੂਨ ਨੂੰ ਉਸ ਦੇ ਸਾਹਮਣੇ ਪੇਸ਼ ਹਣ ਲਈ ਸੰਮਨ ਕੀਤਾ ਸੀ। ਗੁਜਰਾਤ ਯੂਨੀਵਰਸਿਟੀ (ਜੀ.ਯੂ.) ਨੇ ਦੋਹਾਂ ਵਿਰੁਧ ਮਾਮਲਾ ਦਾਇਰ ਕਰਵਾਇਆ ਹੈ।
ਕੇਜਰੀਵਾਲ ਅਤੇ ਸੰਜੇ ਸਿੰਘ ਵਲੋਂ ਬੁਧਵਾਰ ਨੂੰ ਪੇਸ਼ ਹੋਏ ਉਨ੍ਹਾਂ ਦੇ ਵਕੀਲਾਂ ਨੇ ਵਧੀਕ ਚੀਫ਼ ਮੈਟ੍ਰੋਪੋਲੀਟਨ ਮੈਜਿਸਟ੍ਰੇਟ ਜਯੇਸ਼ ਚੋਵਟੀਆ ਦੀ ਅਦਾਲਤ ’ਚ ਅਪਣ-ਅਪਣੇ ਮੁਅੱਕਲਾਂ ਨੂੰ ਪੇਸ਼ੀ ਤੋਂ ਛੋਟ ਦੇਣ ਦੀ ਅਪੀਲ ਕਰਦਿਆਂ ਇਕ ਅਰਜ਼ੀ ਦਿਤੀ ਅਤੇ ਸ਼ਿਕਾਇਤ ਸਬੰਧੀ ਦਸਤਾਵੇਜ਼ ਦੇਣ ਦੀ ਅਪੀਲ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ’ਤੇ ਗੁਜਰਾਤ ਹਾਈ ਕੋਰਟ ਵਲੋਂ ਮੁੱਖ ਸੂਚਨਾ ਕਮਿਸ਼ਨਰ ਦੇ ਹੁਕਮ ਨੂੰ ਖ਼ਾਰਜ ਕੀਤੇ ਜਾਣ ਤੋਂ ਬਾਅਦ ਗੁਜਰਾਤ ਯੂਨੀਵਰਸਿਟੀ ਦੇ ਰਜਿਸਟਰਾਰ ਪੀਯੂਸ਼ ਪਟੇਲ ਨੇ ਦੋਹਾਂ ਆਗੂਆਂ ਦੀਆਂ ਟਿਪਣੀਆਂ ਨੂੰ ਲੈ ਕੇ ਉਨ੍ਹਾਂ ਵਿਰੁਧ ਮਾਣਹਾਨੀ ਦਾ ਮਾਮਲਾ ਦਾਇਰ ਕਰਵਾਇਆ।
ਯੂਨੀਵਰਸਿਟੀ ਅਨੁਸਾਰ ਸੰਜੇ ਸਿੰਘ ਨੇ ਕਿਹਾ, ‘‘ਗੁਜਰਾਤ ਯੂਨੀਵਰਸਿਟੀ ਪ੍ਰਧਾਨ ਮੰਤਰੀ ਦੀ ਫ਼ਰਜ਼ੀ ਡਿਗਰੀ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।’’