
ਕਿਹਾ-''ਹਮਲੇ ਦੌਰਾਨ ਅੰਮ੍ਰਿਤਸਰ 'ਚ ਸੀ ਬ੍ਰਿਟਿਸ਼ ਫ਼ੌਜ ਦੇ ਅਧਿਕਾਰੀ''
BJP MP Nishikant Dubey News Indira Gandhi statement news : ਝਾਰਖੰਡ ਤੋਂ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਆਪ੍ਰੇਸ਼ਨ ਬਲੂ ਸਟਾਰ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਬੀਜੇਪੀ ਸਾਂਸਦ ਨਿਸ਼ੀਕਾਂਤ ਦੂਬੇ ਨੇ ਕਿਹਾ ਕਿ 1984 ਵਿੱਚ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੋਏ ਆਪ੍ਰੇਸ਼ਨ ਬਲੂ ਸਟਾਰ ਨੂੰ ਇਕੱਲੇ ਭਾਰਤ ਨੇ ਨਹੀਂ ਸਗੋਂ ਬ੍ਰਿਟੇਨ ਦੀ ਮਦਦ ਨਾਲ ਅੰਜਾਮ ਦਿੱਤਾ ਸੀ।
ਉਨ੍ਹਾਂ ਕਾਂਗਰਸ 'ਤੇ ਦੋਸ਼ ਲਗਾਉਂਦਿਆ ਕਿਹਾ ਕਿ ਕਾਂਗਰਸ ਨੇ ਇਸ ਕਾਰਵਾਈ ਦੀ ਯੋਜਨਾ ਛੇ ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ ਅਤੇ ਬ੍ਰਿਟੇਨ ਤੋਂ ਤਕਨੀਕੀ ਅਤੇ ਭੌਤਿਕ ਮਦਦ ਵੀ ਮੰਗੀ ਗਈ ਸੀ। ਇੱਕ ਗੁਪਤ ਬ੍ਰਿਟਿਸ਼ ਦਸਤਾਵੇਜ਼ ਦਾ ਹਵਾਲਾ ਦਿੰਦੇ ਹੋਏ, ਦੂਬੇ ਨੇ ਕਿਹਾ ਕਿ ਫ਼ਰਵਰੀ 1984 ਵਿੱਚ, ਯੂਕੇ ਦੇ ਵਿਦੇਸ਼ ਮੰਤਰਾਲੇ ਨੇ ਇੱਕ ਪੱਤਰ ਵਿੱਚ ਜ਼ਿਕਰ ਕੀਤਾ ਸੀ ਕਿ ਭਾਰਤ ਸਰਕਾਰ ਨੇ ਅਤਿਵਾਦੀਆਂ ਨੂੰ ਖ਼ਤਮ ਕਰਨ ਵਿੱਚ ਸਹਾਇਤਾ ਮੰਗੀ ਸੀ।
ਇਸ ਸਬੰਧ ਵਿੱਚ, ਬ੍ਰਿਟਿਸ਼ ਸਪੈਸ਼ਲ ਫੋਰਸ SAS (ਸਪੈਸ਼ਲ ਏਅਰ ਸਰਵਿਸ) ਦੇ ਇੱਕ ਅਧਿਕਾਰੀ ਨੂੰ ਭਾਰਤ ਭੇਜਿਆ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਖ਼ੁਦ ਇਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ।
ਨਿਸ਼ੀਕਾਂਤ ਦੂਬੇ ਨੇ ਟਵੀਟ ਕਰਦਿਆਂ ਲਿਖਿਆ ਕਿ 1984 ਵਿਚ ਇੰਦਰਾ ਗਾਂਧੀ ਨੇ ਬ੍ਰਿਟੇਨ ਨਾਲ ਮਿਲ ਕੇ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ। ਉਸ ਸਮੇਂ ਬ੍ਰਿਟਿਸ਼ ਫ਼ੌਜ ਦੇ ਅਧਿਕਾਰੀ ਅੰਮ੍ਰਿਤਸਰ ਵਿਚ ਮੌਜੂਦ ਸਨ। ਸਿੱਖ ਕਾਂਗਰਸ ਲਈ ਸਿਰਫ਼ ਖਿਡੌਣੇ ਹਨ। ਉਨ੍ਹਾਂ ਅੱਗੇ ਲਿਖਿਆ ਕਿ ਕਰਤਾਰਪੁਰ ਸਾਹਿਬ ਨੂੰ ਆਖ਼ਰਕਾਰ 1960 ਵਿੱਚ ਪਾਕਿਸਤਾਨ ਨੂੰ ਦੇ ਦਿੱਤਾ ਗਿਆ, ਸਮਝੌਤੇ 'ਤੇ ਸਰਦਾਰ ਸਵਰਨ ਸਿੰਘ ਨੇ ਦਸਤਖ਼ਤ ਕੀਤੇ ਸਨ।
1984 ਵਿੱਚ ਹਰਿਮੰਦਰ ਸਾਹਿਬ 'ਤੇ ਹਮਲੇ ਅਤੇ ਮਾਸੂਮ ਸ਼ਰਧਾਲੂਆਂ ਦੇ ਕਤਲੇਆਮ ਸਮੇਂ ਗਿਆਨੀ ਜ਼ੈਲ ਸਿੰਘ ਨੂੰ ਰਾਸ਼ਟਰਪਤੀ ਬਣਾਇਆ ਗਿਆ ਸੀ। ਨਿਸ਼ੀਕਾਂਤ ਦੂਬੇ ਨੇ ਕਿਹਾ ਕਿ 1984 ਵਿਚ ਸਿੱਖਾਂ ਦੇ ਕਤਲੇਆਮ ਨੂੰ ਲੁਕਾਉਣ ਲਈ ਅਤੇ ਸੀਨੀਅਰ ਆਗੂਆਂ ਐਚਕੇਐਲ ਭਗਤ, ਜਗਦੀਸ਼ ਟਾਈਟਲਰ, ਸੱਜਣ ਕੁਮਾਰ ਨੂੰ ਬਚਾਉਣ ਲਈ 2004 ਵਿਚ ਮਨਮੋਹਨ ਸਿੰਘ ਨੂੰ ਕਠਪੁਤਲੀ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ। ਦੇਸ਼ ਨੂੰ ਵੇਚਣ ਅਤੇ ਵਿਦੇਸ਼ੀਆਂ ਅੱਗੇ ਆਤਮ ਸਮਰਪਣ ਕਰਨ ਦੀ ਕਹਾਣੀ ਜਾਰੀ ਹੈ। ਦੂਬੇ ਦੇ ਇਨ੍ਹਾਂ ਦਾਅਵਿਆਂ ਨੇ ਰਾਜਨੀਤਿਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ, ਜਦੋਂ ਕਿ ਕਾਂਗਰਸ ਵੱਲੋਂ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
(For more news apart from “BJP MP Nishikant Dubey News Indira Gandhi statement news, ” stay tuned to Rozana Spokesman.)