
ਦਿੱਲੀ ਵਿਧਾਨ ਸਭਾ ਚੋਣਾਂ 2020 ਲਈ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ .........
ਨਵੀਂ ਦਿੱਲੀ - ਅਗਲੇ ਪੰਜ ਸਾਲਾਂ ਲਈ ਦਿੱਲੀ ਤੇ ਕਿਸ ਪਾਰਟੀ ਦਾ ਰਾਜ ਹੋਵੇਗਾ ਇਸ ਦਾ ਫ਼ੈਸਲਾ ਅੱਜ ਦਿੱਲੀ ਦੀ ਜਨਤਾ ਨੇ ਵੋਟਾਂ ਰਾਹੀ ਸ਼ੁਰੂ ਕਰ ਦਿੱਤਾ ਹੈ। ਦਿੱਲੀ ਵਿਧਾਨ ਸਭਾ ਚੋਣਾਂ 2020 ਲਈ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈਆ ਹਨ। ਦਿੱਲੀ ਪੁਲਿਸ ਨੇ ਸਾਵਧਾਨੀ ਦੇ ਉਪਾਅ ਵਜੋਂ ਦਿੱਲੀ ਚੋਣਾਂ ਵਿਚ ਭਾਰੀ ਫੌਜ ਤਾਇਨਾਤ ਕਰ ਦਿੱਤੀ ਹੈ। ਆਸ ਪਾਸ ਦੀਆਂ ਲੱਗਦੀਆਂ ਸਰਹੱਦਾਂ ਉੱਤਰ ਪ੍ਰਦੇਸ਼ ਤੇ ਹਰਿਆਣਾ ਵਿਚ ਵੀ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ।
Union Health Minister JP Nadda
ਦਿੱਲੀ ਦੇ ਲੋਕਾਂ ਨੂੰ ,ਖ਼ਾਸ ਕਰਕੇ ਮੇਰੇ ਨੌਜਵਾਨ ਭਰਾਵਾਂ ਨੂੰ ਰਿਕਾਰਡ ਤੋੜ ਵੋਟਾਂ ਲਈ ਅਪੀਲ ਕੀਤੀ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਨੇ ਵੀ ਟਵੀਟ ਕਰਕੇ ਦਿੱਲੀ ਦੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਦਿੱਲੀ ਦੇ ਭੱਵਿਖ ਦਾ ਫ਼ੈਸਲਾ ਕਰਨ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰ ਕੇ ਦਿੱਲੀ ਵਾਸੀਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ "
Manish Singh Sisodia
ਵੋਟ ਪਾਉਣ ਜ਼ਰੂਰ ਜਾਉ, ਖ਼ਾਸ ਕਰਕੇ ਦਿੱਲੀ ਦੀਆਂ ਔਰਤਾਂ ਨੂੰ ਕਿਹਾ ਕਿ ਜਿਸ ਤਰ੍ਹਾਂ ਤੁਸੀ ਘਰ ਦੀ ਜ਼ਿੰਮੇਵਾਰੀ ਚੁੱਕਦੀਆਂ ਹੋ ਉਸੇ ਤਰ੍ਹਾਂ ਦੇਸ਼ ਅਤੇ ਦਿੱਲੀ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਹੈ। ਤੁਸੀ ਵੋਟ ਪਾਉਣ ਜ਼ਰੂਰ ਜਾਉ ਤੇ ਘਰ ਦੇ ਮਰਦਾਂ ਨੂੰ ਵੀ ਨਾਲ ਲੈ ਕੇ ਜਾਉ। ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਿੱਲੀ ਦੀ ਜਨਤਾ ਨੂੰ ਵੀ ਇਸ ਲੋਕਤੰਤਰੀ ਤਿਉਹਾਰ ਤੇ ਮੁਬਾਰਕਾਂ ਦਿੱਤੀਆਂ।