
ਅਮਿਤ ਸ਼ਾਹ ਪੂਰੀ ਵਿਰੋਧੀ ਧਿਰ ਨੂੰ ਜਾਨਵਰ ਕਹਿ ਰਹੇ ਹਨ ਅਤੇ ਭਾਜਪਾ-ਆਰ.ਐਸ.ਐਸ. ਦਾ ਬੁਨਿਆਦੀ ਦ੍ਰਿਸ਼ਟੀਕੋਣ ਹੈ ਕਿ ਇਸ ਦੇਸ਼ 'ਚ ਸਿਰਫ਼ ਦੋ ਗ਼ੈਰ-ਜਾਨਵਰ ਹਨ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵਿਰੋਧੀ ਧਿਰ ਦੀ ਤੁਲਨਾ ਜਾਨਵਰਾਂ ਨਾਲ ਕਰਨ ਬਾਬਤ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਅਮਿਤ ਸ਼ਾਹ ਦੇ ਬਿਆਨ ਦੀ ਅੱਜ ਨਿੰਦਾ ਕਰਦਿਆਂ ਦੋਸ਼ ਲਾਇਆ ਕਿ ਇਸ 'ਬੇਇੱਜ਼ਤੀ ਵਾਲਾ ਬਿਆਨ' ਨਾਲ ਉਨ੍ਹਾਂ ਦੀ 'ਮਾਨਸਿਕਤਾ' ਦਾ ਪਤਾ ਲਗਦਾ ਹੈ ਜਿਸ 'ਚ ਦਲਿਤਾਂ, ਆਦਿਵਾਸੀਆਂ, ਘੱਟਗਿਣਤੀਆਂ ਅਤੇ ਇਥੋਂ ਤਕ ਕਿ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੂੰ 'ਵਿਅਰਥ' ਸਮਝਿਆ ਗਿਆ ਹੈ।ਉਨ੍ਹਾਂ ਕਿਹਾ, ''ਅਮਿਤ ਸ਼ਾਹ ਪੂਰੀ ਵਿਰੋਧੀ ਧਿਰ ਨੂੰ ਜਾਨਵਰ ਕਹਿ ਰਹੇ ਹਨ ਅਤੇ ਭਾਜਪਾ-ਆਰ.ਐਸ.ਐਸ. ਦਾ ਬੁਨਿਆਦੀ ਦ੍ਰਿਸ਼ਟੀਕੋਣ ਹੈ ਕਿ ਇਸ ਦੇਸ਼ 'ਚ ਸਿਰਫ਼ ਦੋ ਗ਼ੈਰ-ਜਾਨਵਰ ਹਨ। ਇਕ ਸ੍ਰੀ ਨਰਿੰਦਰ ਮੋਦੀ ਅਤੇ ਦੂਜੇ ਸ੍ਰੀ ਅਮਿਤ ਸ਼ਾਹ।'' ਉਨ੍ਹਾਂ ਕਿਹਾ ਕਿ ਇਹ ਬਹੁਤ ਬੇਇੱਜ਼ਤੀ ਵਾਲਾ ਬਿਆਨ ਹੈ ਅਤੇ ਉਹ ਇਸ ਬਿਆਨ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈਂਦੇ।
Amit shah
ਜ਼ਿਕਰਯੋਗ ਹੈ ਕਿ ਅਮਿਤ ਸ਼ਾਹ ਨੇ ਅਪਣੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਮੁੰਬਈ 'ਚ ਇਕ ਰੈਲੀ 'ਚ ਕਿਹਾ ਸੀ ਕਿ 2019 ਦੀਆਂ ਚੋਣਾਂ ਲਈ ਵਿਰੋਧੀ ਪਾਰਟੀਆਂ ਵਲੋਂ ਇਕਜੁਟਤਾ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਕਿਹਾ ਸੀ, ''ਜਦੋਂ ਹੜ੍ਹ ਆਉਂਦਾ ਹੈ ਤਾਂ ਸੱਭ ਕੁੱਝ ਕਹਿ ਜਾਂਦਾ ਹੈ। ਸਿਰਫ਼ ਇਕ ਪਿੱਪਲ ਦਾ ਦਰੱਖ਼ਤ ਬਚਦਾ ਹੈ ਅਤੇ ਵਧਦੇ ਪਾਣੀ ਤੋਂ ਖ਼ੁਦ ਨੂੰ ਬਚਾਉਣ ਲਈ ਸੱਪ, ਨਿਉਲੇ, ਕੁੱਤੇ ਅਤੇ ਬਿੱਲੀਆਂ ਹੋਰ ਜਾਨਵਰ ਇਕੱਠੇ ਹੋ ਜਾਂਦੇ ਹਨ।'' ਉਨ੍ਹਾਂ ਕਿਹਾ ਸੀ ਕਿ ਮੋਦੀ ਹੜ੍ਹ ਕਰ ਕੇ ਸਾਰੇ ਬਿੱਲੀਆਂ-ਕੁੱਤੇ, ਸੱਪ ਲਿਉਲੇ ਮੁਕਾਬਲਾ ਕਰਨ ਲਈ ਹੱਥ ਮਿਲਾ ਰਹੇ ਹਨ। (ਪੀਟੀਆਈ)