ਇਹ ਸਾਰੇ ਭਾਜਪਾ ਦੇ ਆਈਟੀ ਵਿੰਗ ਨਾਲ ਜੁੜੇ ਹੋਏ ਸਨ।
ਚੇਨਈ: ਤਾਮਿਲਨਾਡੂ 'ਚ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ। ਚੇਨਈ ਪੱਛਮੀ 'ਚ ਭਾਜਪਾ ਦੇ 13 ਅਹੁਦੇਦਾਰਾਂ ਨੇ ਇਕੋ ਸਮੇਂ ਪਾਰਟੀ ਛੱਡ ਦਿੱਤੀ ਹੈ। ਇੰਨਾ ਹੀ ਨਹੀਂ ਸਾਰੇ 13 ਅਹੁਦੇਦਾਰ ਬੁੱਧਵਾਰ ਨੂੰ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ (ਏਆਈਏਡੀਐਮਕੇ) ਵਿਚ ਸ਼ਾਮਲ ਹੋ ਗਏ। ਇਹ ਸਾਰੇ ਭਾਜਪਾ ਦੇ ਆਈਟੀ ਵਿੰਗ ਨਾਲ ਜੁੜੇ ਹੋਏ ਸਨ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਅਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਦਿਹਾਂਤ, 67 ਸਾਲ ਦੀ ਉਮਰ ’ਚ ਲਏ ਆਖ਼ਰੀ ਸਾਹ
ਆਈਟੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਨਬਰਸਨ ਦਾ ਕਹਿਣਾ ਹੈ ਕਿ ਸਾਲਾਂ ਤੱਕ ਕੰਮ ਕਰਨ ਤੋਂ ਬਾਅਦ ਵੀ ਪਾਰਟੀ ਵਿਚ ਅਸਾਧਾਰਨ ਸਥਿਤੀ ਬਣੀ ਹੋਈ ਹੈ। ਇਸ ਲਈ ਅਸਤੀਫਾ ਦਿੱਤਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਭਾਜਪਾ ਦੇ ਤਾਮਿਲਨਾਡੂ ਆਈਟੀ ਵਿੰਗ ਦੇ ਮੁਖੀ ਸੀਟੀਆਰ ਨਿਰਮਲ ਕੁਮਾਰ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਕੇ ਅੰਨਾਮਾਲਾਈ 'ਤੇ ਹਮਲਾ ਬੋਲਿਆ ਸੀ।
ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (9 ਮਾਰਚ 2023)
ਆਪਣੇ ਅਸਤੀਫੇ ਦੀ ਘੋਸ਼ਣਾ ਦੇ ਕੁਝ ਘੰਟਿਆਂ ਦੇ ਅੰਦਰ, ਉਹ ਏਆਈਏਡੀਐਮਕੇ ਦੇ ਅੰਤਰਿਮ ਮੁਖੀ ਕੇ ਪਲਾਨੀਸਵਾਮੀ ਨੂੰ ਮਿਲੇ ਅਤੇ ਮੁੱਖ ਵਿਰੋਧੀ ਪਾਰਟੀ ਵਿਚ ਸ਼ਾਮਲ ਹੋ ਗਿਆ। ਆਪਣੇ ਟਵਿੱਟਰ ਅਕਾਉਂਟ 'ਤੇ ਅਪਲੋਡ ਕੀਤੇ ਇਕ ਬਿਆਨ ਵਿਚ, ਕੁਮਾਰ ਨੇ ਪਾਰਟੀ ਦੀ ਸੂਬਾਈ ਲੀਡਰਸ਼ਿਪ 'ਤੇ ਪਾਰਟੀ ਵਰਕਰਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਅਤੇ ਅੰਨਾਮਾਲਾਈ 'ਤੇ ਕਈ ਲੋਕਾਂ ਦੇ ਖਿਲਾਫ "ਨਿਗਰਾਨੀ" ਕਰਨ ਦਾ ਦੋਸ਼ ਲਗਾਇਆ।
ਹਾਲਾਂਕਿ ਕੁਮਾਰ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਅੰਨਾਮਾਲਾਈ ਦੇ ਨਜ਼ਦੀਕੀ ਸਹਿਯੋਗੀ ਅਤੇ ਤਾਮਿਲਨਾਡੂ ਭਾਜਪਾ ਦੇ ਖੇਡ ਅਤੇ ਹੁਨਰ ਵਿਕਾਸ ਸੈੱਲ ਦੇ ਪ੍ਰਧਾਨ ਅਮਰ ਪ੍ਰਸਾਦ ਰੈੱਡੀ ਨੇ "ਨਿਗਰਾਨੀ" ਦੇ ਦੋਸ਼ਾਂ ਨੂੰ "ਬੇਬੁਨਿਆਦ" ਕਰਾਰ ਦਿੱਤਾ। ਇਸ ਤੋਂ ਇਲਾਵਾ ਤਿੰਨ ਹੋਰ ਭਾਜਪਾ ਨੇਤਾ ਐਤਵਾਰ ਨੂੰ AIADMK 'ਚ ਸ਼ਾਮਲ ਹੋ ਗਏ ਸਨ।