ਅਹਿਮਦਾਬਾਦ ਸੈਸ਼ਨ ’ਚ ਕਾਂਗਰਸ ਵਰਕਰਾਂ ਨੂੰ ਕਰਾਰਾ ਸੰਦੇਸ਼, ‘ਪ੍ਰਦਰਸ਼ਨ ਕਰੋ ਜਾਂ ਨਸ਼ਟ ਹੋ ਜਾਓ’
Published : Apr 9, 2025, 11:05 pm IST
Updated : Apr 9, 2025, 11:05 pm IST
SHARE ARTICLE
Rahul Gandhi & Mallikarjun Kharge
Rahul Gandhi & Mallikarjun Kharge

ਕਾਂਗਰਸ ਨੇ ਇਜਲਾਸ ’ਚ ਤਿੰਨ ਮਤੇ ਪਾਸ ਕੀਤੇ

ਅਹਿਮਦਾਬਾਦ : ਦੋ ਦਿਨਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਕਾਂਗਰਸ ਨੇ ਬੁਧਵਾਰ ਨੂੰ ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਦੀ ਧਰਤੀ ਤੋਂ ਪਾਰਟੀ ਵਰਕਰਾਂ ਨੂੰ ਸਖ਼ਤ ਸੰਦੇਸ਼ ਦਿਤਾ ਕਿ ਉਹ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਅਪਣੀ ਵਿਚਾਰਧਾਰਕ ਤਾਕਤ ਦੇ ਆਧਾਰ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਚੋਣਾਂ ’ਚ ਮੁਕਾਬਲਾ ਕਰਨ।

ਸਾਬਰਮਤੀ ਨਦੀ ਦੇ ਕੰਢੇ ਕਰਵਾਏ ਏ.ਆਈ.ਸੀ.ਸੀ. ਸੈਸ਼ਨ ’ਚ ਘੰਟਿਆਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਪਾਰਟੀ ਨੇ ਰਾਸ਼ਟਰਵਾਦ ਦੇ ਮੁੱਦੇ ’ਤੇ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਾਂਗਰਸ ਲੋਕਾਂ ਨੂੰ ਇਕੱਠੇ ਜੋੜਦੀ ਹੈ, ਜਦਕਿ ਭਗਵਾ ਪਾਰਟੀ ਵੰਡਣਾ ਚਾਹੁੰਦੀ ਹੈ। 

ਕਾਂਗਰਸ ਨੇ ਇਜਲਾਸ ’ਚ ਤਿੰਨ ਮਤੇ ਪਾਸ ਕੀਤੇ, ਜਿਨ੍ਹਾਂ ’ਚ ‘ਨਿਆਂਪਥ’ ਵੀ ਸ਼ਾਮਲ ਹੈ, ਜਿਸ ’ਚ ਰਾਸ਼ਟਰਵਾਦ ਨੂੰ ਲੈ ਕੇ ਭਾਜਪਾ ਨੂੰ ਚੁਨੌਤੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ‘ਖ਼ੁਦ’ ਨੂੰ ਸੰਵਿਧਾਨ ਦੇ ਰੱਖਿਅਕ ਵਜੋਂ ਪੇਸ਼ ਕੀਤਾ ਗਿਆ ਹੈ ਅਤੇ ਸੰਘੀ ਢਾਂਚੇ ’ਤੇ ਹਰ ਹਮਲੇ ਦਾ ਮੁਕਾਬਲਾ ਕਰਨ ਦਾ ਵਾਅਦਾ ਕੀਤਾ ਗਿਆ ਹੈ। 

ਇਕ ਮਤਾ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਯੰਤੀ ’ਤੇ ਉਨ੍ਹਾਂ ਦੀ ਵਿਰਾਸਤ ’ਤੇ ਜ਼ੋਰ ਦੇਣ ਦੀ ਮੰਗ ਨੂੰ ਲੈ ਕੇ ਸੀ, ਜਦਕਿ ਦੂਜਾ ਵਿਸ਼ੇਸ਼ ਮਤਾ ‘ਗੁਜਰਾਤ ’ਚ ਕਾਂਗਰਸ ਦੀ ਲੋੜ ਕਿਉਂ ਹੈ’ ਸੀ, ਜਿਸ ਦਾ ਮੰਤਵ ‘ਨੂਤਨ ਗੁਜਰਾਤ, ਨੂਤਨ ਕਾਂਗਰਸ’ (ਨਵਾਂ ਗੁਜਰਾਤ, ਨਵੀਂ ਕਾਂਗਰਸ) ਸੀ। ਜਿੱਥੇ ਭਾਜਪਾ 1995 ਤੋਂ ਸੱਤਾ ’ਚ ਹੈ। 

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਗੈਰ-ਪ੍ਰਦਰਸ਼ਨ ਕਰਨ ਵਾਲਿਆਂ ਨੂੰ ਆਰਾਮ ਕਰਨ ਜਾਂ ਰਿਟਾਇਰ ਹੋਣ ਦੀ ਸਖਤ ਚੇਤਾਵਨੀ ਦੇ ਕੇ ਸੈਸ਼ਨ ਦੀ ਸੁਰ ਤੈਅ ਕੀਤੀ। ਅਪਣੇ ਉਦਘਾਟਨੀ ਭਾਸ਼ਣ ’ਚ ਉਨ੍ਹਾਂ ਕਿਹਾ, ‘‘ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਜੋ ਲੋਕ ਪਾਰਟੀ ਦੇ ਕੰਮਾਂ ’ਚ ਮਦਦ ਨਹੀਂ ਕਰਦੇ, ਉਨ੍ਹਾਂ ਨੂੰ ਆਰਾਮ ਕਰਨ ਦੀ ਜ਼ਰੂਰਤ ਹੈ, ਜੋ ਅਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੇ, ਉਨ੍ਹਾਂ ਨੂੰ ਰਿਟਾਇਰ ਹੋਣਾ ਚਾਹੀਦਾ ਹੈ।’’

ਉਨ੍ਹਾਂ ਨੇ ਚੋਣਾਂ ’ਚ ਧੋਖਾਧੜੀ ਦਾ ਵੀ ਦੋਸ਼ ਲਾਇਆ ਅਤੇ ਕਿਹਾ ਕਿ ਮਹਾਰਾਸ਼ਟਰ ਚੋਣਾਂ ਇਸ ਤਰ੍ਹਾਂ ਜਿੱਤੀਆਂ ਗਈਆਂ ਕਿਉਂਕਿ ਉਨ੍ਹਾਂ ਨੇ ਬੈਲਟ ਪੇਪਰ ’ਤੇ ਵਾਪਸੀ ਦੀ ਜ਼ੋਰਦਾਰ ਵਕਾਲਤ ਕੀਤੀ ਸੀ। ਉਨ੍ਹਾਂ ਨੇ ਚੋਣ ਕਮਿਸ਼ਨ ’ਤੇ ਬੇਨਿਯਮੀਆਂ ਨੂੰ ਨਾ ਰੋਕਣ ਅਤੇ ਇਸ ਦੀ ਬਜਾਏ ਸਵਾਲ ਉਠਾਉਣ ਵਾਲੀਆਂ ਪਾਰਟੀਆਂ ’ਤੇ ਤੰਜ ਕੱਸਣ ਲਈ ਹਮਲਾ ਕੀਤਾ। 

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਘਰੇਲੂ ਅਤੇ ਕੌਮਾਂਤਰੀ ਮੁੱਦਿਆਂ ’ਤੇ ਨਰਿੰਦਰ ਮੋਦੀ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਵਕਫ (ਸੋਧ) ਕਾਨੂੰਨ ਸੰਵਿਧਾਨ ਵਿਰੋਧੀ ਅਤੇ ਧਰਮ ਦੀ ਆਜ਼ਾਦੀ ’ਤੇ ਹਮਲਾ ਹੈ। ਉਨ੍ਹਾਂ ਨੇ ਅਮਰੀਕਾ ਵਲੋਂ ਟੈਰਿਫ ਲਗਾਉਣ ’ਤੇ ਮੋਦੀ ਦੀ ਚੁੱਪ ’ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਪੁਛਿਆ ਕਿ ਉਹ ਕਿੱਥੇ ਲੁਕੇ ਹੋਏ ਹਨ। ਉਨ੍ਹਾਂ ਨੇ ਇਹ ਵੀ ਯਾਦ ਕੀਤਾ ਕਿ ਕਿਵੇਂ ਮੋਦੀ ‘‘ਅਪਣੇ ਦੋਸਤ ਬਾਰੇ ਮਾਣ ਕਰਦੇ ਸਨ।’’ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਮੋਦੀ ਨੇ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਦੇ ਨਾਲ ਬੈਠ ਕੇ ਕੁੱਝ ਨਹੀਂ ਬੋਲਿਆ। 

ਖੜਗੇ ਨੇ ਸੱਤਾਧਾਰੀ ਭਾਜਪਾ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਭਵਿੱਖ ਦੀਆਂ ਚੁਨੌਤੀਆਂ ਲਈ ਤਿਆਰ ਹੋਣ ਦੀ ਬਜਾਏ 500 ਸਾਲ ਪੁਰਾਣੇ ਮੁੱਦੇ ਉਠਾ ਕੇ ਫਿਰਕਾਪ੍ਰਸਤੀ ਭੜਕਾ ਰਹੀ ਹੈ ਅਤੇ ਲੋਕਾਂ ਨੂੰ ਵੰਡਣ ਅਤੇ ਉਨ੍ਹਾਂ ਵਿਚ ਨਫ਼ਰਤ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਖਤਰਨਾਕ ਸੋਚ ਦਾ ਕਦੇ ਸਮਰਥਨ ਨਹੀਂ ਕੀਤਾ ਜਾਣਾ ਚਾਹੀਦਾ। 

ਅਹਿਮਦਾਬਾਦ ਇਜਲਾਸ ਦਾ ਵਿਸ਼ਾ ‘ਨਿਆਂਪਥ: ਸੰਕਲਪ, ਸਮਰਪਣ ਅਤੇ ਸੰਘਰਸ਼’ ਸੀ, ਜਿਸ ਵਿਚ 1,700 ਤੋਂ ਵੱਧ ਚੁਣੇ ਹੋਏ ਅਤੇ ਸਹਿ-ਚੁਣੇ ਗਏ ਏ.ਆਈ.ਸੀ.ਸੀ. ਮੈਂਬਰਾਂ ਨੇ ਹਿੱਸਾ ਲਿਆ। ਬੈਠਕ ਸਮਾਪਤ ਹੋਣ ਤੋਂ ਠੀਕ ਪਹਿਲਾਂ ਏ.ਆਈ.ਸੀ.ਸੀ. ਡੈਲੀਗੇਟਾਂ ਨੂੰ ਸੰਬੋਧਨ ਕਰਨ ਵਾਲੇ ਰਾਹੁਲ ਗਾਂਧੀ ਨੇ ਟੈਰਿਫ ਤੋਂ ਬਾਅਦ ਆਰਥਕ ਉਥਲ-ਪੁਥਲ ਬਾਰੇ ਚੇਤਾਵਨੀ ਦਿਤੀ ਅਤੇ ਮੋਦੀ ’ਤੇ ਅਮਰੀਕੀ ਦਬਾਅ ਅੱਗੇ ਝੁਕਣ ਦਾ ਦੋਸ਼ ਲਾਇਆ। 

Tags: congress

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement