Punjab News: 4 ਉਪ ਚੋਣਾਂ ਲਈ ਸਿਆਸੀ ਦਲਾਂ ਦੀ ਅਗਾਊਂ ਤਿਆਰੀ ਸ਼ੁਰੂ, ਭਾਜਪਾ ਤੇ ਅਕਾਲੀ ਆਗੂਆਂ ਨੇ ਵਰਕਰਾਂ ਨੂੰ ਕੰਮ ਸੌਂਪੇ
Published : Sep 9, 2024, 10:26 am IST
Updated : Sep 9, 2024, 10:26 am IST
SHARE ARTICLE
Advance preparation of political parties for 4 by-elections started
Advance preparation of political parties for 4 by-elections started

Punjab News: ਕਾਂਗਰਸ ਨੇ 117 ਹਲਕਿਆਂ ਦੇ ਆਗੂਆਂ ਦੀ ਬੈਠਕ ਕੀਤੀ

Advance preparation of political parties for 4 by-elections started: : ਲੱਗਭਗ ਦੋ ਮਹੀਨੇ ਪਹਿਲਾਂ ਪੰਜਾਬ ਵਿਚ ਲੋਕ ਸਭਾ ਚੋਣਾਂ ਮੌਕੇ ਵਿਧਾਨ ਸਭਾ ਦੇ ਚਾਰ ਹਲਕਿਆਂ ਤੋਂ ‘ਆਪ’ ਦੇ ਮੀਤ ਹੇਅਰ ਅਤੇ ਡਾ. ਰਾਜ ਕੁਮਾਰ ਦੇ ਸੰਗਰੂਰ ਤੇ ਹੁਸ਼ਿਆਰਪੁਰ ਅਤੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਸੁਖਜਿੰਦਰ ਸਿੰਘ ਰੰਧਾਵਾ ਦੇ ਲੋਕ ਸਭਾ ’ਚ ਲੁਧਿਆਣਾ ਤੇ ਗੁਰਦਾਸਪੁਰ ਸੀਟਾਂ ਤੋਂ ਨੁਮਾਇੰਦਗੀ ਕਰਨ ਉਪਰੰਤ ਬਰਨਾਲਾ-ਚੱਬੇਵਾਲ-ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ਹਲਕਿਆਂ ਦੀ ਉਪ ਚੋਣ ਸਿਰ ’ਤੇ ਆ ਗਈ ਹੈ।

ਇਨ੍ਹਾਂ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਨੂੰ ਸੱਤਾਧਾਰੀ ‘ਆਪ’, ਵਿਰੋਧੀ ਧਿਰ ਕਾਂਗਰਸ, ਪਾਟੋ-ਧਾੜ ਹੋਈ ਅਤੇ ਅਪਣੀ ਹੋਂਦ ਨੂੰ ਬਚਾਉਣ ਵਿਚ ਲੱਗੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ-ਨਾਲ ਭਗਵਾ ਪਾਰਟੀ ਭਾਜਪਾ ਦੇ ਪ੍ਰਧਾਨਾਂ ਨੇ ਪੱਕੇ ਪੈਰੀਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਭਾਵੇਂ ਇਨ੍ਹਾਂ ਜ਼ਿਮਨੀ ਚੋਣਾਂ ਦਾ ਐਲਾਨ ਅਕਤੂਬਰ ਵਿਚ ਹੀ ਹੋਣਾਂ ਸੰਭਵ ਹੈ ਪਰ ਹੁਣ ਤੋਂ ਹੀ ਚਹੁੰ ਸਿਆਸੀ ਦਲਾਂ ਨੇ ਇਨ੍ਹਾਂ ਵੱਕਾਰੀ ਹਲਕਿਆਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਪੰਜਾਬ ਦੇ ਵੋਟਰਾਂ ਦਾ ਮਾਨਸਿਕ ਝੁਕਾਅ ਪਰਖਣ ਦਾ ਮੀਟਰ ਸਮਝ ਲਿਆ ਹੈ। ਇਨ੍ਹਾਂ 4 ਵਿਧਾਨ ਸਭਾ ਹਲਕਿਆਂ ਵਿਚੋਂ 2 ਬਰਨਾਲਾ ਤੇ ਗਿੱਦੜਬਾਹਾ ਮਾਲਵੇ ’ਚ ਪੈਂਦੇ ਹਨ ਅਤੇ ਇਕ ਚੱਬੇਵਾਰ ਦੋਆਬਾ ਤੇ ਦੂਜਾ ਡੇਰਾ ਬਾਬਾ ਨਾਨਕ ਮਾਝੇ ਵਿਚ ਪੈਂਦਾ ਹੈ।

ਸੱਤਾਧਾਰੀ ‘ਆਪ’ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਪਣੇ ਵਰਕਰਾਂ, ਵਿਧਾਇਕਾਂ, ਲੀਡਰਾਂ ਤੇ ਮੰਤਰੀਆਂ ਸਮੇਤ ਲੋਕ ਸਭਾ ਮੈਂਬਰਾਂ, ਡਾ. ਰਾਜ ਕੁਮਾਰ, ਮੀਤ ਹੇਅਰ ਅਤੇ ਮਲਵਿੰਦਰ ਸਿੰਘ ਕੰਗ ਦੀ ਡਿਊਟੀ ਵੰਡ ਕੇ ਇਨ੍ਹਾਂ ਚਹੁੰ ਹਲਕਿਆਂ ਦੇ ਪਿੰਡਾਂ ਤੇ ਕਸਬਿਆਂ ਵਿਚ ਡੇਰੇ ਲਗਾਉਣ ਦੀ ਲਗਾ ਦਿਤੀ ਹੈ। ਇਹ ਵੀ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਘਰੋ-ਘਰੀਂ ਜਾ ਕੇ ਵੋਟਰਾਂ ਨੂੰ ਪਾਰਟੀ ਵਲ ਖਿੱਚ ਕੇ ਲਿਆਉ। ਭਗਵੰਤ ਸਿੰਘ ਮਾਨ ਨੇ ਗੁਪਤ ਤੌਰ ’ਤੇ ਬਰਨਾਲਾ, ਚੱਬੇਵਾਲ, ਡੇਰਾ ਬਾਬਾ ਨਾਨਕ ਤੇ ਗਿੱਦੜਬਾਹਾ ਵਾਸਤੇ ਵੋਟਰ ਸਰਵੇਖਣ ਫਿਰ ਕਰਵਾਉਣ ਅਤੇ ਹਰ 15 ਦਿਨਾਂ ਬਾਅਦ ਝੁਕਾਅ ਨੂੰ ਪਰਖਣ ਦਾ ਇਸ਼ਾਰਾ ਵੀ ਕੀਤਾ ਹੈ।

ਇਸੇ ਤਰ੍ਹਾਂ ਵਿਰੋਧੀ ਧਿਰ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਰ ਹਫ਼ਤੇ ਮੰਗਲਵਾਰ ਨੂੰ ਰਾਜ ਪਧਰੀ, ਜ਼ਿਲ੍ਹਾ ਪਧਰੀ ਅਤੇ ਬਲਾਕ ਪੱਧਰ ਦੀਆਂ ਬੈਠਕਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ।ਚੰਡੀਗੜ੍ਹ ’ਚ ਕਾਂਗਰਸ ਭਵਨ ਦੀ 2 ਦਿਨ ਪਹਿਲਾਂ ਕੀਤੀ ਵੱਡੀ ਬੈਠਕ ਵਿਚ ਪ੍ਰਧਾਨ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ, ਤ੍ਰਿਪਤ ਰਜਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਡਾ. ਵੇਰਕਾ, ਬੀਬੀ ਭੱਠਲ, ਕੁਲਜੀਤ ਨਾਗਰਾ, ਅਰੁਣਾ ਚੌਧਰੀ, ਪਰਗਟ ਸਿੰਘ, ਹਰਦਿਆਲ ਸਿੰਘ ਕੰਬੋਜ ਤੇ ਹੋਰ ਆਗੂ ਸ਼ਾਮਲ ਹੋਏ। ਸੱਭ ਨੇ ਇੱਕੋ ਆਵਾਜ਼ ਵਿਚ ਕਿਹਾ,‘ਪੁਰਾਣੀਆਂ 3 ਦੇ ਨਾਲ ਚੌਥੀ ਬਰਨਾਲਾ ਵੀ ਜਿੱਤਣੀ ਹੈ।’ ਦੂਜੇ ਪਾਸੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਿਦੇਸ਼ ਤੋਂ ਪਰਤਣ ਮਗਰੋਂ ਮੈਂਬਰਸ਼ਿਪ ਮੁਹਿੰਮ  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement