'ਆਪ' ਆਪਣੀਆਂ ਸਿਆਸੀ ਖਾਹਿਸ਼ਾਂ ਪੂਰੀਆਂ ਕਰਨ ਲਈ ਪੰਜਾਬ ਨੂੰ ਡੂੰਘੇ ਕਰਜ਼ੇ 'ਚ ਡੋਬ ਰਹੀ ਹੈ: ਰਾਜਾ ਵੜਿੰਗ
Published : Sep 9, 2024, 5:06 pm IST
Updated : Sep 9, 2024, 5:06 pm IST
SHARE ARTICLE
Raja Waring targeted the AAP government
Raja Waring targeted the AAP government

ਪੰਜਾਬ ਕਾਂਗਰਸ ਪ੍ਰਧਾਨ ਨੇ ਕੇਂਦਰ ਤੋਂ 10,000 ਕਰੋੜ ਰੁਪਏ ਦੇ ਕਰਜ਼ੇ ਦੀ ਹੱਦ ਵਧਾਉਣ ਦੀ ਮੰਗ ਕਰਨ ਲਈ 'ਆਪ' ਸਰਕਾਰ ਦੀ ਕੀਤੀ ਆਲੋਚਨਾ

Raja Waring targeted the AAP government: ਆਮ ਆਦਮੀ ਪਾਰਟੀ ਦੇ ਵਿੱਤੀ ਦੁਰਪ੍ਰਬੰਧ ਦੀ ਤਿੱਖੀ ਆਲੋਚਨਾ ਕਰਦੇ ਹੋਏ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰ ਤੋਂ 10,000 ਕਰੋੜ ਰੁਪਏ ਦੀ ਵਾਧੂ ਕਰਜ਼ੇ ਦੀ ਹੱਦ ਵਧਾਉਣ ਦੀ ਮੰਗ ਕਰਨ ਲਈ 'ਆਪ' ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਕਦੇ ਨਾ ਉਤਰਨ ਵਾਲਾ ਕਰਜ਼ਾ ਪੰਜਾਬ ਨੂੰ ਕਰਜ਼ੇ ਦੇ ਜਾਲ ਵਿੱਚ ਧੱਕ ਰਿਹਾ ਹੈ। ਜਿਸ ਦੇ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੋਵਾਂ ਲਈ ਭਿਆਨਕ ਨਤੀਜੇ ਹੋਣਗੇ।

“ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀ ਆਰਥਿਕ ਸਥਿਰਤਾ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ 1 0,000 ਕਰੋੜ ਰੁਪਏ ਦੇ ਕਰਜ਼ੇ ਦੀ ਵਾਧੂ ਮੰਗ ਕਰਕੇ, 'ਆਪ' ਸਰਕਾਰ ਨਾ ਸਿਰਫ਼ ਸੂਬੇ 'ਤੇ ਅਣਗਿਣਤ ਕਰਜ਼ੇ ਦਾ ਬੋਝ ਪਾ ਰਹੀ ਹੈ, ਸਗੋਂ ਪੰਜਾਬ ਦੀ ਆਰਥਿਕ ਤਬਾਹੀ ਦਾ ਰਾਹ ਵੀ ਤਿਆਰ ਕਰ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੀ ਵਿੱਤੀ ਸਥਿਤੀ ਪਹਿਲਾਂ ਹੀ ਖਸਤਾ ਹਾਲਤ ਵਿੱਚ ਹੈ, ਸਰਕਾਰ ਨੇ ਆਪਣੀ ਮਨਜ਼ੂਰਸ਼ੁਦਾ ਕਰਜ਼ਾ ਲੈਣ ਦੀ ਸੀਮਾ ਦਾ ਇੱਕ ਮਹੱਤਵਪੂਰਨ ਹਿੱਸਾ ਖਤਮ ਕਰ ਦਿੱਤਾ ਹੈ ਅਤੇ ਟੈਕਸ ਵਧਾਉਣ ਅਤੇ ਸਬਸਿਡੀਆਂ ਵਿੱਚ ਕਟੌਤੀ ਵਰਗੇ ਨਿਰਾਸ਼ਾਜਨਕ ਤਰੀਕਿਆਂ ਦਾ ਸਹਾਰਾ ਲੈ ਰਹੀ ਹੈ। 

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ 'ਆਪ' ਸਰਕਾਰ ਲਗਾਤਾਰ ਭਾਰੀ ਕਰਜ਼ਾ ਲੈ ਰਹੀ ਹੈ ਪਰ ਸੂਬੇ ਦੇ ਬੁਨਿਆਦੀ ਢਾਂਚੇ ਜਾਂ ਸੇਵਾਵਾਂ 'ਚ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ ਹੈ। "ਇਹ ਸਾਰਾ ਪੈਸਾ ਕਿੱਥੇ ਜਾ ਰਿਹਾ ਹੈ? ਇਹ ਨਿਸ਼ਚਿਤ ਰੂਪ ਵਿੱਚ ਪੰਜਾਬ ਦੀ ਬਿਹਤਰੀ ਲਈ ਨਹੀਂ ਵਰਤਿਆ ਜਾ ਰਿਹਾ ਹੈ, ਇਸ ਦੀ ਬਜਾਏ ਇਸ ਫੰਡ ਦੀ ਵਰਤੋਂ ਦੂਜੇ ਰਾਜਾਂ ਵਿੱਚ 'ਆਪ' ਦੀਆਂ ਚੋਣ ਮੁਹਿੰਮਾਂ ਵਿੱਚ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਪੰਜਾਬ ਨੂੰ ਦੂਜੇ ਰਾਜਾਂ ‘ਚ ਚੋਣ ਲੜਣ ਲਈ ਇਕ ਵਿੱਤੀ ਸ੍ਰੋਤ ਵਜੋੰ ਕਿਉਂ ਵਰਤਿਆ ਜਾ ਰਿਹਾ ਹੈ? ਕਿਵੇਂ ਝੂਠੇ ਇਸ਼ਤਿਹਾਰਾਂ ਅਤੇ ਖੋਖਲੇ ਵਾਅਦਿਆਂ 'ਤੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਨੂੰ ਬਰਬਾਦ ਕੀਤਾ ਜਾ ਰਿਹਾ ਹੈ।

ਉਨ੍ਹਾਂ ‘ਆਪ’ ਸਰਕਾਰ ਵੱਲੋਂ ਲਏ ਗਏ ਹਾਲ ਹੀ ਦੇ ਫੈਸਲਿਆਂ ਦੀ ਵੀ ਆਲੋਚਨਾ ਕੀਤੀ, ਜਿਨ੍ਹਾਂ ਨੇ ਆਮ ਆਦਮੀ ਦੀ ਆਰਥਿਕ ਤੰਗੀ ਵਿੱਚ ਵਾਧਾ ਕੀਤਾ ਹੈ। “ਘਰੇਲੂ ਖਪਤਕਾਰਾਂ ਲਈ ਸਬਸਿਡੀ ਵਾਲੀ ਬਿਜਲੀ ਵਾਪਸ ਲੈਣ, ਤੇਲ 'ਤੇ ਵੈਟ ਵਿਚ ਵਾਧਾ ਅਤੇ ਬੱਸ ਕਿਰਾਏ ਵਿਚ ਵਾਧਾ ਮੱਧ ਵਰਗ ਅਤੇ ਆਮ ਆਦਮੀ ਦੀ ਰੋਜ਼ੀ-ਰੋਟੀ 'ਤੇ ਸਿੱਧਾ ਹਮਲਾ ਹੈ। ਇਹ ਫ਼ੈਸਲੇ ਆਮ ਲੋਕਾਂ ਦੀਆਂ ਜੇਬ੍ਹਾਂ ਵਿੱਚ ਇੱਕ ਮੋਰੀ ਕਰ ਰਹੇ ਹਨ, ਕਿਉਂਕਿ 'ਆਪ' ਸਰਕਾਰ ਜ਼ਿੰਮੇਵਾਰੀ ਨਾਲ ਸੂਬੇ ਦਾ ਵਿੱਤੀ ਪ੍ਰਬੰਧਨ ਨਹੀਂ ਕਰ ਰਹੀ। 

ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਲੋਚਨਾ ਕਰਦਿਆਂ ਉਨ੍ਹਾਂ ਨੂੰ ਪੰਜਾਬ ਦੀ ਗੰਭੀਰ ਵਿੱਤੀ ਸਥਿਤੀ ਲਈ ਜਵਾਬਦੇਹ ਠਹਿਰਾਇਆ। “ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਸਾਡੇ ਸੂਬੇ ਦੇ ਭਵਿੱਖ ਨੂੰ ਗਿਰਵੀ ਰੱਖ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਇਸ ਕਰਜ਼ੇ ਦੀ ਮਾਰ ਵੱਧ ਟੈਕਸਾਂ, ਘਟੀਆਂ ਸੇਵਾਵਾਂ ਅਤੇ ਜੀਵਨ ਦੀ ਡਿੱਗਦੀ ਗੁਣਵੱਤਾ ਦੇ ਜ਼ਰੀਏ ਝੱਲਣੀ ਪਵੇਗੀ, ਇਹ ਪੰਜਾਬ ਦੇ ਲੋਕਾਂ ਵੱਲੋਂ ਉਨ੍ਹਾਂ 'ਤੇ ਰੱਖੇ ਗਏ ਭਰੋਸੇ ਨਾਲ ਧੋਖਾ ਹੈ।''

ਉਨ੍ਹਾਂ ਨੇ 'ਆਪ' ਸਰਕਾਰ ਤੋਂ ਤੁਰੰਤ ਜਵਾਬਦੇਹੀ ਅਤੇ ਪਾਰਦਰਸ਼ਤਾ ਦੀ ਮੰਗ ਕਰਦਿਆਂ ਕਿਹਾ ਕਿ  “ਪੰਜਾਬ ਅਜਿਹੀ ਪਾਰਟੀ ਦੁਆਰਾ ਸ਼ਾਸਨ ਕਰਨਾ ਬਰਦਾਸ਼ਤ ਨਹੀਂ ਕਰ ਸਕਦਾ ਜੋ ਆਪਣੇ ਲੋਕਾਂ ਦੀ ਭਲਾਈ ਨਾਲੋਂ ਆਪਣੀਆਂ ਰਾਜਨੀਤਿਕ ਇੱਛਾਵਾਂ ਨੂੰ ਪਹਿਲ ਦਿੰਦੀ ਹੈ। 'ਆਪ' ਸਰਕਾਰ ਨੂੰ ਆਪਣੀ ਵਿੱਤੀ ਗੈਰ-ਜ਼ਿੰਮੇਵਾਰੀ ਲਈ ਜਵਾਬ ਦੇਣਾ ਚਾਹੀਦਾ ਹੈ ਅਤੇ ਸਾਡੇ ਰਾਜ ਦੇ ਭਵਿੱਖ ਨਾਲ ਖੇਡਣਾ ਬੰਦ ਕਰਨਾ ਚਾਹੀਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement