Shivraj Chouhan News : ਭਾਜਪਾ ਵਿਧਾਇਕਾਂ ਦੀ ਬੈਠਕ ਤੋਂ ਦੋ ਦਿਨ ਪਹਿਲਾਂ ਸ਼ਿਵਰਾਜ ਦੇ ਗੁੱਝੇ ਟਵੀਟ ਮਗਰੋਂ ਅਟਕਲਾਂ ਦਾ ਬਾਜ਼ਾਰ ਗਰਮ
Published : Dec 9, 2023, 9:49 pm IST
Updated : Dec 9, 2023, 10:01 pm IST
SHARE ARTICLE
Shivraj Chauhan
Shivraj Chauhan

ਵਿਧਾਇਕ ਅਪਣੇ ਨੇਤਾ ਦੀ ਚੋਣ ਕਰਨ ਲਈ ਸੋਮਵਾਰ ਸ਼ਾਮ 4 ਵਜੇ ਮੀਟਿੰਗ ਕਰਨਗੇ

Shivraj Chouhan News : ਭਾਜਪਾ ਦੇ ਨਵੇਂ ਚੁਣੇ ਵਿਧਾਇਕਾਂ ਦੀ ਅਹਿਮ ਬੈਠਕ ਤੋਂ ਦੋ ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ਨਿਚਰਵਾਰ ਨੂੰ ਸੋਸ਼ਲ ਮੀਡਆ ਮੰਚ ‘ਐਕਸ’ ’ਤੇ ‘ਸਾਰਿਆਂ ਨੂੰ ਰਾਮ ਰਾਮ’ ਸੰਦੇਸ਼ ਪੋਸਟ ਕੀਤਾ। 

ਇਸ ਪੋਸਟ ’ਚ ਚੌਹਾਨ ਹੱਥ ਜੋੜ ਕੇ ਤਸਵੀਰ ਵਿਚ ਦਿਸਣ ਦੇਣ ਤੋਂ ਬਾਅਦ ਅਟਕਲਾਂ ਤੇਜ਼ ਹੋ ਗਈਆਂ ਕਿਉਂਕਿ ‘ਰਾਮ ਰਾਮ’ ਦਾ ਪ੍ਰਯੋਗ ਕਿਸੇ ਨਾਲ ਮਿਲਣ ਦੇ ਨਾਲ-ਨਾਲ ਵਧਾਈ ਦੇ ਸੰਦੇਸ਼ ਵਜੋਂ ਵੀ ਕੀਤਾ ਜਾਂਦਾ ਹੈ। ਪਰ ਸੂਬਾ ਭਾਜਪਾ ਪ੍ਰਧਾਨ ਵੀ.ਡੀ. ਸ਼ਰਮਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਭਾਰੀ ਜਿੱਤ ਤੋਂ ਬਾਅਦ ਵਿਧਾਇਕ ਅਤੇ ਚੋਟੀ ਦੀ ਲੀਡਰਸ਼ਿਪ ਫੈਸਲਾ ਕਰੇਗੀ ਕਿ ਸੂਬੇ ਦਾ ਅਗਲਾ ਮੁੱਖ ਮੰਤਰੀ ਕੌਣ ਬਣੇਗਾ। 

ਸ਼ਰਮਾ ਨੇ ਸ਼ਨਿਚਰਵਾਰ ਨੂੰ ਪੱਤਰਕਾਰਾਂ ਨੂੰ ਦਸਿਆ ਕਿ ਤਿੰਨ (ਕੇਂਦਰੀ) ਆਬਜ਼ਰਵਰ ਸੋਮਵਾਰ ਸਵੇਰੇ ਇੱਥੇ ਪਹੁੰਚਣਗੇ। ਵਿਧਾਇਕ ਅਪਣੇ ਨੇਤਾ ਦੀ ਚੋਣ ਕਰਨ ਲਈ ਸ਼ਾਮ 4 ਵਜੇ ਮੀਟਿੰਗ ਕਰਨਗੇ। ਵਿਧਾਇਕਾਂ ਨੂੰ ਸੱਦਾ ਭੇਜਿਆ ਗਿਆ ਹੈ। ਇਹ ਫੈਸਲਾ ਪਾਰਟੀ ਦੀ ਪ੍ਰਕਿਰਿਆ ਤੋਂ ਬਾਅਦ ਕੀਤਾ ਜਾਵੇਗਾ। 

ਚੌਹਾਨ ਦੇ ਟਵੀਟ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਇਹ (ਭਗਵਾਨ) ਰਾਮ ਦਾ ਦੇਸ਼ ਹੈ। 22 ਜਨਵਰੀ ਨੂੰ ਅਯੁੱਧਿਆ ਦੇ ਰਾਮ ਮੰਦਰ ’ਚ ਭਗਵਾਨ ਰਾਮ ਦੀ ਵਿਸ਼ਾਲ ਮੂਰਤੀ ਦੀ ਸਥਾਪਨਾ ਕੀਤੀ ਜਾਵੇਗੀ। ਅਸੀਂ ਸਵੇਰੇ ‘ਰਾਮ, ਰਾਮ’ ਕਹਿ ਕੇ ਇਕ-ਦੂਜੇ ਦਾ ਸਵਾਗਤ ਕਰਦੇ ਹਾਂ। ਦਿਨ ਦੀ ਸ਼ੁਰੂਆਤ ਰਾਮ ਦੇ ਨਾਮ ਨਾਲ ਕਰਨਾ ਸਾਡਾ ਸਭਿਆਚਾਰ ਹੈ।’’

ਉਨ੍ਹਾਂ ਕਿਹਾ ਕਿ ਭਾਜਪਾ ਕਾਡਰ ਅਧਾਰਤ ਸੰਗਠਨ ਹੈ ਅਤੇ ਪਾਰਟੀ ਵਰਕਰ ਲੀਡਰਸ਼ਿਪ ਵਲੋਂ ਕੀਤੇ ਕਿਸੇ ਵੀ ਫੈਸਲੇ ਨੂੰ ਸਵੀਕਾਰ ਕਰਨਗੇ ਅਤੇ ਉਨ੍ਹਾਂ ਦਾ ਸਨਮਾਨ ਕਰਨਗੇ। ਉਨ੍ਹਾਂ ਕਿਹਾ, ‘‘ਸਾਡੀ ਲੀਡਰਸ਼ਿਪ... ਮਾਣਯੋਗ ਪ੍ਰਧਾਨ ਮੰਤਰੀ, ਮਾਣਯੋਗ ਅਮਿਤ ਸ਼ਾਹ ਜੀ, ਮਾਣਯੋਗ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਅਤੇ ਕੇਂਦਰੀ ਲੀਡਰਸ਼ਿਪ ਇਹ ਫੈਸਲਾ ਲਵੇਗੀ। ਸਾਡੀ ਲੀਡਰਸ਼ਿਪ ਵਲੋਂ ਕੀਤੇ ਗਏ ਫੈਸਲੇ ਦਾ ਵਰਕਰਾਂ ਵਲੋਂ ਸਨਮਾਨ ਕੀਤਾ ਜਾਵੇਗਾ।’’ ਇਕ ਹੋਰ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਵਿਧਾਇਕ ਅਪਣੇ ਨੇਤਾ ਦਾ ਫੈਸਲਾ ਕਰਨਗੇ। 

ਭਾਜਪਾ ਨੇ ਸ਼ੁਕਰਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਪਾਰਟੀ ਦੇ ਓ.ਬੀ.ਸੀ. ਮੋਰਚਾ ਦੇ ਮੁਖੀ ਕੇ. ਲਕਸ਼ਮਣ ਅਤੇ ਸਕੱਤਰ ਆਸ਼ਾ ਲਾਕੜਾ ਨੂੰ ਮੱਧ ਪ੍ਰਦੇਸ਼ ’ਚ ਅਪਣੇ ਵਿਧਾਇਕ ਦਲ ਦੇ ਨੇਤਾਵਾਂ ਦੀ ਚੋਣ ਲਈ ਆਬਜ਼ਰਵਰ ਨਿਯੁਕਤ ਕੀਤਾ ਹੈ।

(For more news apart from Shivraj Chouhan News, stay tuned to Rozana Spokesman)

SHARE ARTICLE

ਏਜੰਸੀ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement