ਹਰਿਆਣਾ ਦੇ ਵਿਚ ਟੁੱਟੇਗਾ BJP-JJP ਗਠਜੋੜ? ਜਾਣੋ ਕੀ ਬੋਲੇ ਡਿਪਟੀ CM ਦੁਸ਼ਯੰਤ ਚੌਟਾਲਾ
Published : Jun 10, 2023, 1:23 pm IST
Updated : Jun 10, 2023, 1:23 pm IST
SHARE ARTICLE
Haryana deputy chief minister Dushyant Chautala (File)
Haryana deputy chief minister Dushyant Chautala (File)

ਕਿਹਾ, ਭਾਜਪਾ-ਜੇਜੇਪੀ ਗਠਜੋੜ ਬਰਕਰਾਰ

 

ਚੰਡੀਗੜ੍ਹ: ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਭਾਜਪਾ ਅਤੇ ਜੇਜੇਪੀ ਵਿਚਕਾਰ ਮਤਭੇਦ ਦੇ ਦਾਅਵੇ ਦੀਆਂ ਮੀਡੀਆ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਚੌਟਾਲਾ ਨੇ ਦਾਅਵਾ ਕੀਤਾ ਕਿ ਭਾਜਪਾ-ਜੇਜੇਪੀ ਗਠਜੋੜ ਬਰਕਰਾਰ ਹੈ ਅਤੇ ਗਠਜੋੜ ਦੀ ਸਰਕਾਰ ਸੂਬਾ ਵਿਚ ਸੁਚਾਰੂ ਢੰਗ ਨਾਲ ਚੱਲ ਰਹੀ ਹੈ।

ਇਹ ਵੀ ਪੜ੍ਹੋ: ਦਵਾਈਆਂ ਦਾ ਆਰਡਰ ਲੈਣ ਗਏ ਵਿਅਕਤੀ ਦੀ ਦੁਕਾਨ 'ਚ ਬੈਠੇ ਅਚਾਨਕ ਹੋਈ ਮੌਤ

ਚੰਡੀਗੜ੍ਹ ਵਿਚ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਚੌਟਾਲਾ ਨੇ ਕਿਹਾ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਮੀਡੀਆ ਵਿਚ ਭਾਜਪਾ ਅਤੇ ਜੇਜੇਪੀ ਦਰਮਿਆਨ ਮਤਭੇਦ ਦੀਆਂ ਖ਼ਬਰਾਂ ਸੁਣਦੇ ਆ ਰਹੇ ਹਨ, ਪਰ ਗਠਜੋੜ ਮਜ਼ਬੂਤ ​​ਹੈ। ਇਸ ਵਿਚ ਕੋਈ ਦਰਾਰ ਨਹੀਂ ਹੈ।

ਇਹ ਵੀ ਪੜ੍ਹੋ: ਕੈਨੇਡਾ ਪੁਲਿਸ ਵਿਚ ਭਰਤੀ ਹੋਈ ਪੰਜਾਬ ਦੀ ਧੀ ਹਰਪ੍ਰੀਤ ਕੌਰ

ਉਨ੍ਹਾਂ ਕਿਹਾ ਕਿ ਸੂਬੇ ਵਿਚ ਸਥਿਰ ਸਰਕਾਰ ਚਲਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿਚ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਦਾ ਗਠਨ ਕੀਤਾ ਗਿਆ ਸੀ। ਗਠਜੋੜ ਬਣਾਉਣ ਪਿੱਛੇ ਕੋਈ ਮਜਬੂਰੀ ਅਤੇ ਕੋਈ ਨਿਜੀ ਹਿੱਤ ਨਹੀਂ ਸੀ। ਦੋਵੇਂ ਪਾਰਟੀਆਂ ਅਗਲੀਆਂ ਵਿਧਾਨ ਸਭਾ ਅਤੇ ਸੰਸਦੀ ਚੋਣਾਂ ਗਠਜੋੜ ਨਾਲ ਲੜਨ ਲਈ ਤਿਆਰ ਹਨ ਅਤੇ ਜੇਕਰ ਕੋਈ ਆਪਣਾ ਮਨ ਬਦਲਦਾ ਹੈ ਤਾਂ ਅਸੀਂ ਕੁੱਝ ਨਹੀਂ ਕਰ ਸਕਦੇ। ਜੇਕਰ ਦੋਹਾਂ ਪੱਖਾਂ ਵਿਚਕਾਰ ਕੋਈ ਕੁੜੱਤਣ ਪੈਦਾ ਹੁੰਦੀ ਹੈ, ਤਾਂ ਅਸੀਂ ਖੁਸ਼ੀ ਨਾਲ ਵੱਖ ਹੋ ਜਾਵਾਂਗੇ।

ਇਹ ਵੀ ਪੜ੍ਹੋ: ਦਿੱਲੀ ’ਚ ਰੈਪੀਡੋ-ਉਬਰ ਸੇਵਾਵਾਂ 'ਤੇ ਪਾਬੰਦੀ ਲਗਾਉਣ ਦਾ ਮਾਮਲਾ: ਅਦਾਲਤ ਨੇ ਕੇਂਦਰ ਤੋਂ ਮੰਗਿਆ ਜਵਾਬ

ਭਾਜਪਾ ਅਤੇ ਜੇਜੇਪੀ ਵਿਚਕਾਰ ਤਣਾਅ ਉਦੋਂ ਸਾਹਮਣੇ ਆਇਆ ਜਦੋਂ ਭਾਜਪਾ ਦੇ ਹਰਿਆਣਾ ਇੰਚਾਰਜ ਬਿਪਲਬ ਕੁਮਾਰ ਦੇਬ ਨੇ ਇਸ ਹਫ਼ਤੇ ਦਾਅਵਾ ਕੀਤਾ ਕਿ ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਦੀ ਪਤਨੀ ਪ੍ਰੇਮ ਲਤਾ ਅਗਲੀ ਵਿਧਾਨ ਸਭਾ ਚੋਣ ਉਚਾਨਾ ਤੋਂ ਜਿੱਤੇਗੀ, ਇਹ ਸੀਟ ਮੌਜੂਦਾ ਸਮੇਂ ਦੁਸ਼ਯੰਤ ਚੌਟਾਲਾ ਕੋਲ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement