
ਦਵਾਈਆਂ ਦਾ ਥੋਕ ਵਿਕਰੇਤਾ ਸੀ ਮ੍ਰਿਤਕ
ਅਬੋਹਰ : ਜਿਉਣਾ ਝੂਠ ਹੈ ਤੇ ਮਰਨਾ ਸੱਚ ਹੈ। ਮੌਤ ਕਦੇ ਵੀ ਜਗ੍ਹਾ ਜਾਂ ਸਮਾਂ ਦੇਖ ਕੇ ਨਹੀਂ ਆਉਂਦੀ। ਇਸ ਕਥਨ ਨੂੰ ਸੱਚ ਸਾਬਤ ਕਰਦੀ ਇਕ ਵੀਡਿਉ ਸੋਸ਼ਲ ਮੀਇਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿਚ ਇਕ ਵਿਅਕਤੀ ਦੁਕਾਨ ਅੰਦਰ ਇਕ ਬੈਂਚ 'ਤੇ ਬੈਠਾ ਹੁੰਦਾ ਹੈ ਅਤੇ ਅਚਾਨਕ ਹੀ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਦੇਵ ਅੰਗੀ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ: ਸੜਕ ਕਿਨਾਰੇ ਖੜੇ ਮੋਟਰਸਾਈਕਲ ਸਵਾਰਾਂ ਨੂੰ ਟਰੱਕ ਨੇ ਮਾਰੀ ਟੱਕਰ
ਇਹ ਵੀਡੀਉ ਫ਼ਾਜ਼ਿਲਕਾ ਦੇ ਇਕ ਨਿਜੀ ਹਸਪਤਾਲ 'ਚ ਬਣੇ ਮੈਡੀਕਲ ਸਟੋਰ ਦੀ ਦੱਸੀ ਜਾ ਰਹੀ ਹੈ। ਜਿਥੇ ਅਬੋਹਰ ਵਾਸੀ ਬਲਦੇਵ ਅੰਗੀ ਵੀ ਦਵਾਈਆਂ ਦਾ ਆਰਡਰ ਲੈਣ ਲਈ ਆਇਆ ਹੋਇਆ ਸੀ। ਉਥੇ ਬੈਂਚ 'ਤੇ ਬੈਠੇ ਹੋਏ ਦੀ ਹੀ ਅਚਾਨਕ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕਿ ਬਲਦੇਵ ਅੰਗੀ ਮੈਡੀਕਲ ਦਵਾਈਆਂ ਦਾ ਥੋਕ ਵਿਕਰੇਤਾ ਸੀ।