
ਕਾਂਗਰਸ ਪ੍ਰਧਾਨ ਅਹੁਦੇ ਤੋਂ ਰਾਹੁਲ ਗਾਂਧੀ ਦੇ ਅਸਤੀਫ਼ੇ ਤੋਂ ਬਾਅਦ ਹਾਲੇ ਤੱਕ ਪਾਰਟੀ ਨੂੰ ਨਵਾਂ...
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਅਹੁਦੇ ਤੋਂ ਰਾਹੁਲ ਗਾਂਧੀ ਦੇ ਅਸਤੀਫ਼ੇ ਤੋਂ ਬਾਅਦ ਹਾਲੇ ਤੱਕ ਪਾਰਟੀ ਨੂੰ ਨਵਾਂ ਪ੍ਰਧਾਨ ਨਹੀਂ ਮਿਲਿਆ ਹੈ। ਕਾਂਗਰਸ ਕਾਰਜਕਾਰਨੀ ਦੀ ਅਹਿਮ ਬੈਠਕ ਜਾਰੀ ਹੈ। ਸੋਨੀਆ ਗਾਂਧੀ ਨੇ ਕਾਂਗਰਸ ਕਾਰਜਕਾਰਨੀ ਦੀ ਬੈਠਕ ਛੱਡ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਚੁਣਨ ਨੂੰ ਲੈ ਕੇ ਮੈਂ ਤੇ ਰਾਹੁਲ ਵਿਚਾਰ-ਵਟਾਂਦਰਾ ਪ੍ਰਕਿਰਿਆ ਦਾ ਹਿੱਸਾ ਨਹੀਂ, ਇਸ ਲਈ ਅਸੀਂ ਇਸ ਤੋਂ ਬਾਹਰ ਹਾਂ।
Sonia Gandhi and Rahul Gandhi
ਇਸ ਬੈਠਕ 'ਚ ਕਾਂਗਰਸ ਆਪਣਾ ਨਵਾਂ ਪ੍ਰਧਾਨ ਚੁਣੇਗੀ ਜਾਂ ਫਿਰ ਰਾਹੁਲ ਗਾਂਧੀ ਦੇ ਉੱਤਰਾਧਿਕਾਰੀ ਦੀ ਭਾਲ ਲੰਬੀ ਹੋਵੇਗੀ, ਇਸ ਦੀ ਤਸਵੀਰ ਅੱਜ ਸਾਫ ਹੋ ਜਾਵੇਗੀ। ਸੂਤਰਾਂ ਦੀ ਮੰਨੀਏ ਤਾਂ ਕਾਰਜਕਾਰਨੀ ਦੀ ਬੈਠਕ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਹੋਈ ਪਾਰਟੀ ਦੇ ਸੂਬਾ ਆਗੂਆਂ ਤੇ ਸੰਸਦ ਮੈਂਬਰਾਂ ਦੀ ਬੈਠਕ 'ਚ ਤਮਾਮ ਆਗੂਆਂ ਨੇ ਰਾਹੁਲ ਗਾਂਧੀ ਨੂੰ ਸਾਫ ਸੰਕੇਤ ਦਿੱਤਾ ਕਿ ਉਨ੍ਹਾਂ ਨੂੰ ਥੋਪਿਆ ਗਿਆ ਪ੍ਰਧਾਨ ਮਨਜ਼ੂਰ ਨਹੀਂ ਹੋਵੇਗਾ।
Sonia Gandhi, Rahul Gandhi
ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਮੁਕੁਲ ਵਾਸਨਿਕ, ਮਲਿਕਾਰਜੁਨ ਖੜਗੇ, ਅਸ਼ੋਕ ਗਹਿਲੋਤ, ਸੁਸ਼ੀਲ ਕੁਮਾਰ ਸ਼ਿੰਦੇ ਸਮੇਤ ਕਈ ਸੀਨੀਅਰ ਆਗੂਆਂ ਦੇ ਨਾਵਾਂ ਦੀ ਚਰਚਾ ਹੈ। ਦੇਖਿਆ ਜਾਵੇ ਤਾਂ ਕਾਂਗਰਸ ਦੇ ਸਭ ਤੋਂ ਸੰਕਟਪੂਰਨ ਦੌਰ 'ਚ ਫਿਲਹਾਲ ਗਾਂਧੀ ਪਰਿਵਾਰ ਦੀ ਅਗਵਾਈ ਹੁੰਦੇ ਹੋਏ ਵੀ ਪਾਰਟੀ ਆਗੂ ਖੁਲ੍ਹੇਆਮ ਪਾਰਟੀ ਲਾਈਨ ਤੋਂ ਅਸਹਿਮਤੀ ਜਤਾ ਰਹੇ ਹਨ।
Sonia Gandhi
ਅਜਿਹੇ 'ਚ ਗਾਂਧੀ ਪਰਿਵਾਰ ਤੋਂ ਬਾਹਰੀ ਨਵੀਂ ਅਗਵਾਈ ਲਈ ਭਵਿੱਖ ਸਬੰਧੀ ਚੁਣੌਤੀ ਕਿੰਨੀ ਗੰਭੀਰ ਹੋਵੇਗੀ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।