
Rahul Gandhi: 'ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਸਾਰੇ ਖਾਤੇ ਫ੍ਰੀਜ ਕਰ ਦਿਤੇ ਗਏ'
Rahul Gandhi US Visit Updates : ਅਮਰੀਕਾ ਦੌਰੇ 'ਤੇ ਆਏ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਵਰਜੀਨੀਆ 'ਚ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਕੁਝ ਬਦਲ ਗਿਆ ਹੈ। ਹੁਣ ਡਰ ਮਹਿਸੂਸ ਨਹੀਂ ਹੁੰਦਾ। ਡਰ ਦੂਰ ਹੋ ਗਿਆ ਹੈ। ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਇੰਨਾ ਡਰ ਫੈਲਾਇਆ, ਏਜੰਸੀਆਂ 'ਤੇ ਦਬਾਅ ਪਾਇਆ, ਛੋਟੇ ਕਾਰੋਬਾਰੀਆਂ 'ਤੇ, ਸਕਿੰਟਾਂ 'ਚ ਸਭ ਕੁਝ ਗਾਇਬ ਹੋ ਗਿਆ।
ਉਨ੍ਹਾਂ ਨੇ ਕਿਹਾ, 'ਇਸ ਡਰ ਨੂੰ ਫੈਲਾਉਣ ਵਿਚ ਉਨ੍ਹਾਂ ਨੂੰ ਕਈ ਸਾਲ ਲੱਗ ਗਏ ਅਤੇ ਇਹ ਕੁਝ ਸਕਿੰਟਾਂ ਵਿਚ ਗਾਇਬ ਹੋ ਗਿਆ। ਸੰਸਦ ਵਿੱਚ ਮੈਂ ਪ੍ਰਧਾਨ ਮੰਤਰੀ ਨੂੰ ਸਾਹਮਣੇ ਦੇਖਦਾ ਹਾਂ। ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਮੋਦੀ ਦੇ ਵਿਚਾਰ, 56 ਇੰਚ ਦੀ ਛਾਤੀ, ਰੱਬ ਨਾਲ ਸਿੱਧਾ ਸਬੰਧ, ਇਹ ਸਭ ਹੁਣ ਖ਼ਤਮ ਹੋ ਗਿਆ ਹੈ, ਇਹ ਸਭ ਹੁਣ ਇਤਿਹਾਸ ਬਣ ਗਿਆ ਹੈ।
ਰਾਹੁਲ ਗਾਂਧੀ ਨੇ ਇਹ ਸਾਰੀਆਂ ਗੱਲਾਂ ਵਰਜੀਨੀਆ ਦੇ ਹਰਨਡਨ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਦੌਰਾਨ ਕਹੀਆਂ। ਇਸ ਤੋਂ ਬਾਅਦ ਉਹ ਵਾਸ਼ਿੰਗਟਨ ਡੀਸੀ ਵਿੱਚ ਜਾਰਜਟਾਊਨ ਯੂਨੀਵਰਸਿਟੀ ਪਹੁੰਚੇ ਅਤੇ ਵਿਦਿਆਰਥੀਆਂ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ।
ਬੈਂਕ ਖਾਤੇ ਸੀਲ ਕਰ ਦਿੱਤੇ ਗਏ ਹਨ
ਇਸ ਤੋਂ ਪਹਿਲਾਂ ਉਨ੍ਹਾਂ ਭਾਰਤੀ ਪ੍ਰਵਾਸੀਆਂ ਨਾਲ ਗੱਲਬਾਤ ਕਰਦਿਆਂ ਇਹ ਵੀ ਕਿਹਾ ਸੀ ਕਿ ਚੋਣਾਂ ਸਮੇਂ ਕਾਂਗਰਸ ਪਾਰਟੀ ਦੇ ਸਾਰੇ ਬੈਂਕ ਖਾਤੇ ਤਿੰਨ ਮਹੀਨੇ ਪਹਿਲਾਂ ਸੀਲ ਕਰ ਦਿੱਤੇ ਗਏ ਸਨ। ਉਨ੍ਹਾਂ ਕੋਲ ਚੋਣ ਪ੍ਰਚਾਰ ਲਈ ਪੈਸੇ ਨਹੀਂ ਸਨ। ਉਨ੍ਹਾਂ ਕਿਹਾ ਕਿ ਮੈਂ ਆਪਣੀ ਜ਼ਿੰਦਗੀ 'ਚ ਕਈ ਚੋਣਾਂ ਲੜ ਚੁੱਕਾ ਹਾਂ ਪਰ ਮੈਂ ਪਹਿਲੀ ਵਾਰ ਬੈਂਕ ਖਾਤਿਆਂ ਨੂੰ ਸੀਲ ਹੁੰਦੇ ਦੇਖਿਆ ਅਤੇ ਇਹ ਨਵੀਂ ਗੱਲ ਸੀ। ਮੈਂ ਕਿਹਾ ਦੇਖਿਆ ਜਾਵੇਗਾ। ਦੇਖਦੇ ਹਾਂ ਕੀ ਹੁੰਦਾ ਹੈ ਅਤੇ ਅਸੀਂ ਚੋਣਾਂ ਲੜੀਆਂ।