ਕਿਹਾ-''ਕੀ ਦਸਤਾਰ ਲਾਹ ਕੇ ਹੋਲੀ ਖੇਡਣਾ ਸਿੱਖ ਕੌਮ ਵਿੱਚ ਪ੍ਰਵਾਨਿਤ ਹੈ?', ''ਕੀ ਉਸ ਨਾਲ ਕੇਸਾਂ ਦੀ ਬੇਅਦਬੀ ਨਹੀਂ ਹੁੰਦੀ?''
ਮੁਹਾਲੀ: ਕੇਸਾਂ ਦੀ ਬੇਅਦਬੀ ਮਾਮਲੇ 'ਚ ਰਾਜਾ ਵੜਿੰਗ 'ਤੇ ਸਵਾਲ ਕਰਨ ਵਾਲੇ ਸੁਖਬੀਰ ਬਾਦਲ 'ਤੇ ਪੰਜਾਬ ਕਾਂਗਰਸ ਨੇ ਪਲਟਵਾਰ ਕੀਤਾ ਹੈ। ਬਾਦਲ ਨੇ ਵੜਿੰਗ ਵੱਲੋਂ ਸਿੱਖ ਬੱਚਿਆਂ ਦੇ ਵਾਲਾਂ ਨੂੰ ਛੂਹਣ ਬਾਰੇ ਮਜ਼ਾਕੀਆ ਟਿੱਪਣੀ ਕਰਨ ਵਾਲੀ ਇੱਕ ਵੀਡੀਓ 'ਤੇ ਇਤਰਾਜ਼ ਜਤਾਇਆ ਸੀ ਅਤੇ ਇਸ ਨੂੰ ਸਿੱਖ ਧਰਮ ਦਾ ਅਪਮਾਨ ਦੱਸਿਆ ਸੀ। ਹੁਣ, ਕਾਂਗਰਸ ਪਾਰਟੀ ਨੇ ਸੁਖਬੀਰ ਬਾਦਲ ਦੀਆਂ ਹੋਲੀ ਵਾਲੀਆਂ ਫੋਟੋਆਂ ਜਾਰੀ ਕੀਤੀਆਂ ਹਨ ਅਤੇ ਉਨ੍ਹਾਂ ਤੋਂ ਨੌਂ ਸਵਾਲ ਪੁੱਛੇ ਹਨ।
ਕਾਂਗਰਸ ਨੇ ਸੁਖਬੀਰ ਬਾਦਲ ਦੀ ਹੋਲੀ ਖੇਡਦੇ ਹੋਏ ਫੋਟੋ ਦੇ ਨਾਲ ਲਿਖਿਆ ਹੈ ਕਿ ਕੀ ਦਸਤਾਰ ਲਾਹ ਕੇ ਹੋਲੀ ਖੇਡਣਾ ਸਿੱਖ ਕੌਮ ਵਿੱਚ ਪ੍ਰਵਾਨਿਤ ਹੈ?
2- ਕੀ ਉਸ ਨਾਲ ਕੇਸਾਂ ਦੀ ਬੇਅਦਬੀ ਨਹੀਂ ਹੁੰਦੀ?
3- ਪੰਥ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਦੇ ਪ੍ਰਧਾਨ ਦਾ ਇਸ ਤਰੀਕੇ ਦਾ ਵਰਤਾਰਾ ਕੀ ਸਾਡੀ ਸਿੱਖ ਨੌਜਵਾਨ ਪੀੜੀ ਨੂੰ ਗਲਤ ਸੇਧ ਨਹੀਂ ਦੇ ਰਿਹਾ?
4- ਚਵਰ ਤਖ਼ਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਮੰਨ ਕੇ ਬਾਅਦ ਵਿੱਚ ਆਪਣੇ ਹੀ ਬਿਆਨਾਂ ਤੋਂ ਮੁਨਕਰ ਹੋਣਾ, ਕੀ ਸਿੱਖ ਕੌਮ ਨੂੰ ਇਹ ਪ੍ਰਵਾਨ ਹੈ?
5- 328 ਸਰੂਪ ਸ੍ਰੀ ਗੁਰੂ ਗੰਥ ਸਾਹਿਬ ਜੀ ਦੇ ਚੋਰੀ ਹੋਏ, ਤੁਸੀਂ ਉਸ ਲਈ ਕੀ ਕੀਤਾ?
6- ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਵਾਲੇ ਸੌਦਾ ਸਾਧ ਨੂੰ ਮੁਆਫ਼ੀ ਦੇ ਕੇ ਤੁਸੀਂ ਕੌਮ ਦਾ ਮਿਹਣਾ ਖੱਟਿਆ, ਕੀ ਸਿੱਖ ਕੌਮ ਤੋਂ ਤੁਸੀਂ ਇਸ ਦੀ ਮੁਆਫ਼ੀ ਮੰਗੋਂਗੇ?
7- ਬਰਗਾੜੀ ਬਹਿਬਲ ਕਲਾਂ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਲਗਾਏ ਧਰਨੇ ਵਿੱਚ ਸਿੱਖ ਨੌਜਵਾਨਾਂ ਉੱਤੇ ਗੋਲੀ ਚਲਵਾ ਕੇ ਕਤਲ ਕਰਵਾਏ, ਇਸ ਲਈ ਸਿੱਖ ਕੌਮ ਸਨਮੁੱਖ ਕਦੋਂ ਜਵਾਬ ਦੇਵੇਗਾ ਪੰਥਕ ਪਾਰਟੀ ਦਾ ਪ੍ਰਧਾਨ?
8- ਸੁਮੇਧ ਸੈਣੀ ਨੂੰ ਤੁਸੀਂ DGP ਲਾਇਆ।
9- ਕੀ ਸੁਖਬੀਰ ਬਾਦਲ ਨੇ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਨਹੀਂ ਕੀਤੀ?
