
ਦਿੱਲੀ ਵਿਧਾਨ ਸਭਾ ਚੋਣਾਂ 2020 8 ਫਰਵਰੀ ਨੂੰ ਹੋ ਖ਼ਤਮ ਹੋ ਚੁੱਕੀਆਂ ਹਨ। ਇਨ੍ਹਾਂ ਚੋਣਾਂ ਵਿਚ ਦਿੱਲੀ ਵਿਚ 70 ਸੀਟਾਂ ....
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ 2020 8 ਫਰਵਰੀ ਨੂੰ ਖ਼ਤਮ ਹੋ ਚੁੱਕੀਆਂ ਹਨ। ਇਨ੍ਹਾਂ ਚੋਣਾਂ ਵਿਚ ਦਿੱਲੀ ਵਿਚ 70 ਸੀਟਾਂ ‘ਤੇ ਵੋਟਿੰਗ ਹੋਈ ਸੀ। ਆਮ ਆਦਮੀ ਪਾਰਟੀ ਨੇ ਇਸ ਵਾਰ ਦਿੱਲੀ ਦੀ ਸੀਲਮਪੁਰ ਵਿਧਾਨ ਸਭਾ ਸੀਟ ਉੱਤੇ ਵੀ ਕਬਜ਼ਾ ਕਰ ਲਿਆ ਹੈ। ਮੁਹੰਮਦ ਇਸ਼ਾਰਕ ਇਥੋਂ ਵਿਧਾਇਕ ਸਨ। ਇਸ ਵਾਰ ਸੀਲਮਪੁਰ ਸੀਟ ਤੋਂ ਭਾਜਪਾ ਦੇ ਕੌਸ਼ਲ ਮਿਸ਼ਰਾ, ਕਾਂਗਰਸ ਤੋਂ ਮਤਿਨ ਅਹਿਮਦ ਅਤੇ ਆਪ ਤੋਂ ਅਬਦੁੱਲ ਰਹਿਮਾਨ ਚੋਣ ਮੈਦਾਨ ਵਿਚ ਸਨ।
Photo
‘ਪਰ ਆਪ’ ਦੇ ਅਬਦੁੱਲ ਰਹਿਮਾਨ ਨੇ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਭਾਜਪਾ ਦੇ ਕੌਸ਼ਲ ਕੁਮਾਰ ਮਿਸ਼ਰਾ ਨੂੰ ਹਰਾਇਆ। ਦਿੱਲੀ ਦੀ ਸੀਲਮਪੁਰ ਵਿਧਾਨ ਸਭਾ ਸੀਟ ਉੱਤਰ ਪੂਰਬੀ ਦਿੱਲੀ ਲੋਕ ਸਭਾ ਹਲਕੇ ਅਧੀਨ ਆਉਂਦੀ ਹੈ। ਸਾਲ 2015 ਵਿਚ ਆਮ ਆਦਮੀ ਪਾਰਟੀ ਦੇ ਮੁਹੰਮਦ ਇਸ਼ਾਰਕ ਨੇ ਇਸ ਸੀਟ ਨੂੰ 57,302 ਵੋਟਾਂ ਨਾਲ ਜਿੱਤਿਆਂ ਸੀ। ਉਸ ਦੀ ਵੋਟ ਪ੍ਰਤੀਸ਼ਤਤਾ 51.25 ਪ੍ਰਤੀਸ਼ਤ ਸੀ। ਭਾਜਪਾ ਦੇ ਸੰਜੇ ਜੈਨ 29,415 ਵੋਟਾਂ ਨਾਲ ਦੂਜੇ ਸਥਾਨ 'ਤੇ ਰਹੇ।
Photo
ਸੀਲਮਪੁਰ ਸੀਟ ਵੀ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਵਿੱਚ ਸ਼ਾਮਲ ਹੈ। ਉੱਤਰ ਪੂਰਬੀ ਦਿੱਲੀ ਜ਼ਿਲ੍ਹੇ ਦਾ ਮੁੱਖ ਦਫਤਰ ਇਸ ਹਲਕੇ ਵਿੱਚ ਸਥਾਪਤ ਹੈ। ਉਸੇ ਸਮੇਂ, ਉੱਤਰ ਪੂਰਬੀ ਦਿੱਲੀ ਲੋਕ ਸਭਾ ਚੋਣ ਕਮਿਸ਼ਨ ਦਾ ਹਿੱਸਾ ਹੋਣ ਦੇ ਨਾਤੇ, ਇਹ ਖੇਤਰ ਦਿੱਲੀ ਦੀ ਰਾਜਨੀਤੀ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ।। 1993 ਵਿੱਚ ਸੀਲਮਪੁਰ ਨੂੰ ਇੱਕ ਵਿਧਾਨ ਸਭਾ ਹਲਕਾ ਘੋਸ਼ਿਤ ਕੀਤਾ ਗਿਆ ਸੀ।
Photo
ਇਸ ਚੋਣ ਦੌਰਾਨ, ਜਨਤਾ ਦਲ ਦੇ ਨੇਤਾ ਮਤਿਨ ਅਹਿਮਦ ਚੋਣ ਜਿੱਤਣ ਤੋਂ ਬਾਅਦ ਪਹਿਲੇ ਵਿਧਾਇਕ ਬਣੇ ਸਨ। ਉਨ੍ਹਾਂ ਨੇ ਭਾਜਪਾ ਦੇ ਜੈਕਿਸ਼ਨ ਦਾਸ ਗੁਪਤਾ ਨੂੰ ਹਰਾਇਆ ਇਸਦੇ ਨਾਲ ਹੀ ਦੂਸਰੀ ਸੀਟ ਤੋਂ ਦੇਵਲੀ ਸੀਟ ਆਪ ਆਗੂ ਪ੍ਰਕਾਸ਼ ਜਰਵਾਲ ਅਤੇ ਤਿਲਕਨਗਰ ਤੋਂ ਆਪ ਦੇ ਜਰਨੈਲ ਸਿੰਘ ਦੀ ਹੋਈ ਜਿੱਤ ਅਰਵਿੰਦ ਕੁਮਾਰ ਬੀਜੇਪੀ ਅਤੇ ਰਵਿੰਦਰ ਸਿੰਘ ( ਕਾਂਗਰਸ ) ਨੂੰ ਹਾਰ ਦਾ ਮੂੰਹ ਵੇਖਣਾ ਪਿਆ।ਆਪ ਦੀ ਬੰਦਨਾ ਕੁਮਾਰੀ ਨੇ ਮਾਰੀ ਸ਼ਾਲੀਮਾਰ ਬਾਗ ਤੋਂ ਬਾਜ਼ੀ।