
ਟੀਡੀਪੀ ਦੇ ਮੁਖੀ ਅਤੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਅਤੇ ਉਹਨਾਂ ਦੇ ਲੜਕੇ ਨਾਰਾ ਲੌਕੇਸ਼ ਨੂੰ ਸੂਬਾ ਸਰਕਾਰ ਨੇ ਨਜ਼ਰਬੰਦ ਕਰ ਦਿੱਤਾ ਹੈ।
ਹੈਦਰਾਬਾਦ: ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਮੁਖੀ ਅਤੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਅਤੇ ਉਹਨਾਂ ਦੇ ਲੜਕੇ ਨਾਰਾ ਲੌਕੇਸ਼ ਨੂੰ ਸੂਬਾ ਸਰਕਾਰ ਨੇ ਨਜ਼ਰਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪਿਛਲੀ ਟੀਡੀਪੀ ਸਰਕਾਰ ਵਿਚ ਮੰਤਰੀ ਰਹੀ ਅਖਿਲਾ ਪ੍ਰੀਆ ਨੂੰ ਵੀ ਪੁਲਿਸ ਨੇ ਨਜ਼ਰਬੰਦ ਕਰ ਦਿੱਤਾ ਹੈ।
ਟੀਡੀਪੀ ਵਰਕਰਾਂ ਨੇ ਇਸ ਦੌਰਾਨ ਚੰਦਰਬਾਬੂ ਨਾਇਡੂ ਦੀ ਰਿਹਾਇਸ਼ ‘ਤੇ ਜਾਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਪੁਲਿਸ ਨੇ ਰੋਕ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨਾਇਡੂ ਅਪਣੀ ਗੱਡੀ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ,ਉਸੇ ਸਮੇਂ ਪੁਲਿਸ ਨੇ ਨਾਇਡੂ ਦੇ ਘਰ ਦੇ ਬਾਹਰ ਗੇਟ ‘ਤੇ ਰੱਸੀ ਬੰਨ੍ਹ ਦਿੱਤੀ। ਦਰਅਸਲ ਚੰਦਰਬਾਬੂ ਨਾਇਡੂ ਸੂਬੇ ਵਿਚ ਟੀਡੀਪੀ ਵਰਕਰਾਂ ‘ਤੇ ਸੱਤਾਧਾਰੀ ਵਾਈਐਸਆਰ ਕਾਂਗਰਸ ਪਾਰਟੀ ਦੇ ਕਥਿਤ ਹਮਲਿਆਂ ਵਿਰੁੱਧ ਅੱਜ ਵਿਰੋਧ ਮਾਰਚ ਕੱਢਣ ਵਾਲੇ ਸਨ।
ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਸੂਬੇ ਦੇ ਕਈ ਇਲਾਕਿਆਂ ਵਿਚ ਧਾਰਾ 144 ਲਾਗੂ ਕਰ ਦਿੱਤੀ ਹੈ। ਟੀਡੀਪੀ ਕੈਡਰ ਨੂੰ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਤੋਂ ਰੋਕਣ ਦੇ ਵਿਰੁੱਧ ਚੰਦਰਬਾਬੂ ਨਾਈਡੂ ਨੇ ਸੂਬੇ ਵਿਚ 12 ਘੰਟੇ ਦੀ ਭੁੱਖ ਹੜਤਾਲ ਦਾ ਸੱਤਾ ਦਿੱਤਾ ਸੀ। ਦੱਸ ਦਈਏ ਕਿ ਵਿਧਾਇਕਾਂ ਸਮੇਤ ਪਾਰਟੀ ਦੇ ਕਈ ਆਗੂਆਂ ਨੂੰ ਬੁੱਧਵਾਰ ਨੂੰ ਹਿਰਾਸਤ ਵਿਚ ਲਿਆ ਗਿਆ ਤਾਂ ਜੋ ਉਹਨਾਂ ਨੂੰ ਗੁੰਟੂਰ ਜ਼ਿਲ੍ਹੇ ਵਿਚ ਵਿਰੋਧ ਪ੍ਰਦਰਸ਼ਨ ਕਰਨ ਤੋਂ ਰੋਕਿਆ ਜਾ ਸਕੇ।
ਇਹ ਵਿਰੋਧ ਪ੍ਰਦਰਸ਼ਨ ਕੁਝ ਲੋਕਾਂ ਨੂੰ ਪਿੰਡ ਵਿਚੋਂ ਕੱਢਣ ਦੇ ਵਿਰੋਧ ਵਿਚ ਕੀਤਾ ਜਾਣਾ ਸੀ। ਸੱਤਾਧਾਰੀ ਵਾਈਐਸਆਰ ਕਾਂਗਰਸ ਦੇ ਕੁੱਝ ਆਗੂਆਂ ਨੂੰ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਇਹਨਾਂ ਆਗੂਆਂ ਨੇ ਵੀ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ। ਟੀਡੀਪੀ ਨੇ ਐਲਾਨ ਕੀਤਾ ਸੀ ਕਿ ਪੁਲਿਸ ਦੀ ਕਾਰਵਾਈ ਵਿਰੁੱਧ ਨਾਇਡੂ ਅਪਣੀ ਰਿਹਾਇਸ਼ ‘ਤੇ ਦਿਨਭਰ ਭੁੱਖ ਹੜਤਾਲ ਕਰਨਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।