
ਸਾਂਸਦ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕੀਤਾ ਪਾਰਟੀ ਵਿਚ ਸਵਾਗਤ
ਚੰਡੀਗੜ੍ਹ : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੀ ਨੇੜੇ ਆ ਰਹੀ ਤਰੀਕ ਨੇ ਸਿਆਸੀ ਮੈਦਾਨ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸ ਸਮੇਂ ਸਿਰਫ ਜਨਤਾ ਹੀ ਉਤਸ਼ਾਹਿਤ ਨਹੀਂ ਸਗੋਂ ਚੰਗਾ ਸਿਆਸੀ ਭਵਿੱਖ ਟਟੋਲਣ ਦੇ ਮੱਦੇਨਜ਼ਰ ਸਿਆਸੀ ਆਗੂ ਵੀ ਦਲ ਬਦਲੀਆਂ ਕਰ ਰਹੇ ਹਨ।
Former MLA Mirankot joins Congress
ਤਾਜ਼ਾ ਜਾਣਕਾਰੀ ਅਨੁਸਾਰ ਮਾਝੇ ਦੇ ਦਿੱਗਜ਼ ਅਕਾਲੀ ਨੇਤਾ ਤੇ ਜੰਡਿਆਲਾ ਗੁਰੂ ਤੋਂ ਸਾਬਕਾ ਵਿਧਾਇਕ ਅਜੇਪਾਲ ਸਿੰਘ ਮੀਰਾਂਕੋਟ, ਸੀਨੀਅਰ ਯੂਥ ਅਕਾਲੀ ਆਗੂ ਸਰਬਜੀਤ ਸਿੰਘ ਸੋਨੂੰ ਜੰਡਿਆਲਾ, ਪਰਮਜੀਤ ਸਿੰਘ ਸਮੁੱਚੀ ਟੀਮ ਸਮੇਤ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ ਹਨ।
Former MLA Mirankot joins Congress
ਦੱਸ ਦੇਈਏ ਕਿ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਉਨ੍ਹਾਂ ਦਾ ਪਾਰਟੀ ਵਿਚ ਨਿੱਘਾ ਸਵਾਗਤ ਕੀਤਾ। ਇਹ ਸਾਰੀ ਜਾਣਕਾਰੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਸੋਸ਼ਲ ਮੀਡਿਆ ਪੇਜ 'ਤੇ ਸਾਂਝੀ ਕਰਦਿਆਂ ਇਸ ਬਾਬਤ ਦੱਸਿਆ ਹੈ।
Former MLA Mirankot joins Congress