
ਪਿੰਡ ਲਈ 1 ਕਰੋੜ 75 ਲੱਖ ਦੇ ਕਰੀਬ ਵਿਕਾਸ ਕਾਰਜਾਂ 'ਤੇ ਲੱਗੇ —ਸੰਧੂ
ਈਸੇਵਾਲ ਪਿੰਡ ਨੇ ਸੰਧੂ ਨੂੰ ਵੋਟਾਂ ਪਾਉਣ ਦਾ ਭਰੋਸਾ ਦਿੱਤਾ
ਹੰਬੜਾਂ/ਮੁੱਲਾਂਪੁਰ ਦਾਖਾ : ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੇ ਨਗਰ ਈਸੇਵਾਲ ਵਿੱਚ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਪੁੱਜੇ ਅਤੇ ਆਪਣੇ ਵਾਸਤੇ ਵੋਟਾਂ ਮੰਗੀਆਂ।
ਈਸੇਵਾਲ ਪਿੰਡ ਦੇ ਵੱਡੇ ਇਕੱਠ ਵਿੱਚ ਸੰਧੂ ਨੇ ਦਸਿਆ ਕਿ ਉਨ੍ਹਾਂ ਨੇ ਈਸੇਵਾਲ ਦੇ ਵਿਕਾਸ ਕਾਰਜਾਂ ਵਾਸਤੇ 1 ਕਰੋੜ 75 ਲੱਖ ਦੇ ਕਰੀਬ ਦਿੱਤੇ ਜਿਸ ਨਾਲ ਇਸ ਪਿੰਡ ਦੇ ਵਿਕਾਸ ਹੋਏ। ਇਸ ਮੌਕੇ ਸੰਧੂ ਨੇ ਇਹ ਵੀ ਦਸਿਆ ਕਿ ਡੀਜ਼ਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਸਤਾ ਕੀਤਾ ਜਿਸਦਾ ਲਾਭ ਆਮ ਲੋਕਾਂ ਦੇ ਨਾਲ ਨਾਲ ਕਿਸਾਨਾ ਨੂੰ ਵੀ ਮਿਲੇਗਾ।
captain sandeep sandhu
ਪਿੰਡ ਦੇ ਸਰਪੰਚ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਲੱਡੂਆਂ ਨਾਲ ਤੋਲਿਆ। ਈਸੇਵਾਲ ਪੁੱਜ ਕੇ ਜਦੋਂ ਸੰਧੂ ਆਪਣੀ ਕਾਰ ਵਿਚੋਂ ਬਾਹਰ ਨਿਕਲੇ ਤਾਂ ਲੋਕਾਂ ਨੇ ਫੁੱਲਾਂ ਦੀ ਵਰਖਾ ਨਾਲ ਉਹਨਾ ਦਾ ਭਰਪੂਰ ਸਵਾਗਤ ਕੀਤਾ।
Captain Sandeep Sandhu with workers
ਇਸ ਮੌਕੇ ਚੇਅਰਮੈਨ ਮਨਜੀਤ ਸਿੰਘ, ਸਰਪੰਚ ਜਤਿੱਦਰ ਸਿੰਘ ਦਾਖਾ, ਸਰਪੰਚ ਗੁਰਜੀਤ ਸਿੰਘ,ਕੰਵਲਜੀਤ ਸਿੰਘ,ਬਲਾਕ ਸੰਮਤੀ ਵਾਇਸ ਚੇਅਰਮੈਨ ਬਲਜਿੰਦਰ ਕੌਰ, ਅਜਮੇਰ ਸਿੰਘ ,ਸੁਰਜੀਤ ਸਿੰਘ,ਨੰਬਰਦਾਰ ਸੁਰਜੀਤ ਸਿੰਘ , ਨੰਬਰਦਾਰ ਜਗਰੂਪ ਸਿੰਘ,ਹਰਚੰਦ ਸਿੰਘ,ਬੁੱਧ ਸਿੰਘ (ਦੋਵੇ ਸਾਬਕਾ ਪੰਚ), ਹਰਦਿਆਲ ਸਿੰਘ ਫ਼ੌਜੀ, ਮਨਪ੍ਰੀਤ ਸਿੰਘ ਪ੍ਰਧਾਨ ਯੁਵਕ ਸੇਵਾਵਾ ਕਲੱਬ, ਇੰਦਰਜੀਤ ਸਿੰਘ ਪ੍ਰਧਾਨ ਐਨ.ਐਸ.ਯੂ.ਆਈ.ਜਗਦੇਵ ਸਿੰਘ ਅਤੇ ਮਨਦੀਪ ਸਿੰਘ ਆਦਿ ਹਾਜ਼ਰ ਸਨ।