Lok Sabha Elections: ਪੰਜਾਬ ਦੀਆਂ 13 ਸੀਟਾਂ ’ਤੇ ਤਿਕੋਣਾ ਮੁਕਾਬਲਾ ਬਣਨ ਦੇ ਆਸਾਰ
Published : Feb 12, 2024, 11:17 am IST
Updated : Feb 12, 2024, 11:17 am IST
SHARE ARTICLE
Lok Sabha Elections
Lok Sabha Elections

‘ਆਪ’, ਕਾਂਗਰਸ ਦਾ ਜੋੜ ਫ਼ੇਲ੍ਹ ਹੋਣ ’ਤੇ ‘ਆਪ’ ਦੀ ਚੜ੍ਹਤ ਹੋਵੇਗੀ

Lok Sabha Elections: ਅਪ੍ਰੈਲ ਮਈ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਾਸਤੇ ਪੰਜਾਬ ਵਿਚ ਵੀ ਬਾਕੀ ਮੁਲਕ ਨਾਲ ਸਿਆਸਤ ਕਾਫ਼ੀ ਗਰਮਾਈ ਹੋਈ ਹੈ ਅਤੇ ਵਿਰੋਧੀ ਧਿਰਾਂ ਦੇ ਇੰਡੀਆ ਗਠਜੋੜ ਨੂੰ ਬਹੁਤਾ ਵੱਡਾ ਹੁਗਾਰਾ ਨਾ ਮਿਲਣ ਕਰ ਕੇ ਪੰਜਾਬ ਵਿਚ ਸੱਤਾਧਾਰੀ ਪਾਰਟੀ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਠੋਕ ਕੇ ਐਲਾਨ ਕਰ ਦਿਤਾ ਹੈ ਕਿ 13 ਸੀਟਾਂ ’ਤੇ ‘ਆਪ’ ਇਕੱਲੇ ਚੋਣ ਲੜੇਗੀ। ਕਾਂਗਰਸ ਦੇ ਪੰਜਾਬ ਵਾਲੇ ਨੇਤਾਵਾਂ ਦੀ ਮੰਗ ’ਤੇ ਹਾਈਕਮਾਂਡ ਵੀ ਚੁੱਪ ਕਰ ਗਈ ਹੈ ਅਤੇ ਉਮੀਦਵਾਰਾਂ ਦੀਆਂ ਲਿਸਟਾਂ ਤਿਆਰ ਕਰਨ ਵਿਚ ਰੁੱਝ ਗਈ ਹੈ।

ਦੂਜੇ ਪਾਸੇ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਿਚ ਭਲਕੇ ਸਮਝੌਤੇ ਬਾਰੇ ਨਵੀਂ ਦਿੱਲੀ ਵਿਚ ਗੱਲਬਾਤ ਹੋ ਸਕਦੀ ਹੈ। ਇਸ ਚੋਣ ਸਮਝੌਤੇ ਤਹਿਤ ਚੰਡੀਗੜ੍ਹ ਦੀ 1 ਸੀਟ ਮਿਲਾ ਕੇ ਕੁਲ 14 ਸੀਟਾਂ ਵਿਚੋਂ ਅਕਾਲੀ 8 ਅਤੇ ਬੀਜੇਪੀ 6 ’ਤੇ ਅੜੇ ਹੋਏ ਹਨ। ਅਕਾਲੀ ਦਲ ਇਹ ਵੀ ਸ਼ਰਤ ਰੱਖ ਰਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਅਤੇ ਨਾਂਦੇੜ ਹਜ਼ਰੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਵਿਚ ਸਰਕਾਰੀ ਦਖ਼ਲਅੰਦਾਜ਼ੀ ਬੰਦ ਹੋਵੇ। ਜੇ ‘ਆਪ’, ਕਾਂਗਰਸ ਅਤੇ ਅਕਾਲੀ-ਬੀਜੇਪੀ ਗਠਜੋੜ ਯਾਨੀ ਤਿਕੋਣਾ ਮੁਕਾਬਲਾ ਹੋਣ ਦੇ ਇਹ ਵਧਾ ਰਹੇ ਆਸਾਰ ਆਉਂਦੇ ਕੁੱਝ ਦਿਨਾਂ ਵਿਚ ਕਾਮਯਾਬ ਹੋ ਜਾਂਦੇ ਹਨ ਤਾਂ ਸੱਤਾਧਾਰੀ ‘ਆਪ’ ਪਾਰਟੀ ਨੂੰ ਪੰਜਾਬ ਦੇ ਸਿਆਸੀ ਗੜ੍ਹ ਮਾਲਵਾ ਵਿਚ ਅਪਣੇ ਪੈਰ ਪੱਕੇ ਜਮਾਉਣ ਅਤੇ ਜੜ੍ਹਾਂ ਡੂੰਘੀਆਂ ਕਰਨ ਦਾ ਸੁਨਹਿਰਾ ਮੌਕਾ ਮਿਲ ਜਾਵੇਗਾ। ਅਕਾਲੀ ਦਲ ਨੂੰ ਸਿੱਖ ਧਰਮ ਨਾਲ ਜੁੜੇ ਹੋਣ ਕਰ ਕੇ ਮਾਲਵਾ, ਮਾਝਾ, ਦੋਆਬਾ ਵਿਚ ਅਪਣੀ ਵਿਗੜੀ ਹੋਈ ਹਾਲਤ ਸੁਧਾਰਨ ਅਤੇ ਬੀਜੇਪੀ ਦੇ ਹਿੰਦੂਤਵ ਕਾਰਡ ਦਾ ਵੀ ਫ਼ਾਇਦ ਹੋਵੇਗਾ।

ਪਿਛਲੇ 40 ਸਾਲਾਂ ਤੋਂ ਸਿਆਸੀ ਪਿੜ ਵਿਚ ਚਲੀ ਆ ਰਹੀ ਅਕਾਲੀ ਬੀਜੇਪੀ ਸਾਂਝ ਅਤੇ 50 ਸਾਲਾਂ ਤੋਂ ਹਿੰਦੂ ਸਿੱਖ ਏਕਤਾ ਜਿਸ ਨੂੰ 4 ਸਾਲ ਤੋਂ ਕਿਸਾਨੀ ਅੰਦੋਲਨ ਮੌਕੇ ਖੋਰਾ ਲੱਗਾ ਸੀ ਜੋ ਅੱਜ ਲੋਕ ਸਭਾ ਚੋਣਾਂ ਸਮੇਂ ਅਤੇ ਫਿਰ 2027 ਵਿਚ ਵਿਧਾਨ ਸਭਾ ਚੋਣਾਂ ਵਿਚ ਜੁੜਨ ਦੇ ਆਸਾਰ ਵਧਦੇ ਹਨ ਤਾਂ ‘ਆਪ’ ਮੁਕਾਬਲੇ ਵਿਚ ਸਿੱਧੀ ਟੱਕਰ ਦੇਵੇਗਾ ਅਤੇ ਕਾਂਗਰਸ ਦੇ ਉਖੜੇ ਪੈਰ ਫਿਰ ਨਹੀਂ ਲੱਗਣਗੇ। ਦਸਣਾ ਜ਼ਰੂਰੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਆਖ਼ਰੀ 2 ਸਾਲਾਂ ਵਿਚ ਕਾਂਗਰਸ ਹਾਈਕਮਾਂਡ ਨੇ ਨਵਜੋਤ ਸਿੱਧੂ ਨੂੰ ਜਾਣ ਬੁਝ ਕੇ ਫ਼ੀਲਡ ਵਿਚ ਲਿਆਂਦਾ, ਸੁਨੀਲ ਜਾਖੜ ਨੂੰ ਪਾਰਟੀ ਪ੍ਰਧਾਨਗੀ ਤੋਂ ਲਾਹ ਕੇ ਸਿੱਧੂ ਨੂੰ ਪ੍ਰਧਾਨ ਬਣਾਇਆ। ਮਗਰੋਂ ਸਿੱਧੂ ਨੂੰ ਫਿਰ ਮੁੱਖ ਮੰਤਰੀ ਬਣਨ ਦੀ ਖੁਰਕ ਹੋਈ,ਦਾਅ ਚਰਨਜੀਤ ਸਿੰਘ ਚੰਨੀ ਮਾਰ ਗਿਆ। 2022 ਚੋਣਾਂ ਵਿਚ ਕਾਂਗਰਸ ਪੱਲੇ ਨਮੋਸ਼ੀ ਪਈ। ਹੁਣ 2 ਸਾਲ ਬਾਅਦ ਲੋਕ ਸਭਾ ਚੋਣਾਂ ਮੌਕੇ ਕਾਂਗਰਸ ਹੋਰ ਹੇਠਾਂ ਯਾਨੀ ਤੀਜੇ ਨੰਬਰ ’ਤੇ ਡਿੱਗ ਸਕਦੀ ਹੈ ਕਿਉਂਕਿ ਕਾਂਗਰਸ ਦੀਆਂ 2019 ਚੋਣਾਂ ਵਿਚੋਂ 8 ਸੀਟਾਂ ਦੀ ਥਾਂ 7 ਰਹਿ ਗਈਆਂ, ਜਲੰਧਰ ਰਿਜ਼ਰਵ ਸੀਟ ’ਤੇ ‘ਆਪ’ ਕਾਮਯਾਬ ਹੋਈ ਸੀ ਜਦੋਂ ਉਪ ਚੋਣ ਸੰਤੋਖ ਸਿੰਘ ਚੌਧਰੀ ਦੇ ਅਕਾਲ ਚਲਾਣੇ ’ਤੇ ਹੋਈ ਸੀ।

ਪੰਜਾਬ ਦੇ ਸਿਆਸੀ ਮਾਹਰ, ਤਜਰਬੇਕਾਰ, ਵੈਟਰਨ ਕਾਂਗਰਸੀ ਅਤੇ ਬੀਜੇਪੀ ਦੇ ਪੁਰਾਣੇ ਧੁਨੰਦਰ ਦਸਦੇ ਹਨ ਕਿ ‘ਆਪ’ ਪਾਰਟੀ ਵਿਚ ਨਵੀਂ ਮਿਹਨਤੀ ਇਮਾਨਦਾਰ ਅਤੇ ਕੰਮ ਕਰਨ ਵਾਲੀ ਤੇ ਫ਼ੈਸਲੇ ਲੈਣ ਵਾਲੀ ਲੀਡਰਸ਼ਿਪ ਹੈ ਇਹ ਜ਼ਰੂਰ ਕਾਂਗਰਸ ਨੂੰ ਹਿਲਾ ਦੇਵੇਗੀ। ਦਿੱਲੀ ਤੋਂ ਸਿਆਸੀ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਅਕਾਲੀ ਦਲ ਕੁਲ 13 ਵਿਚੋਂ ਕੇਵਲ 4 ਯਾਂਨੀ ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਪਟਿਆਲਾ ਸੀਟ ਬੀਜੇਪੀ ਨੂੰ ਦੇਣੀ ਚਾਹੁੰਦਾ ਹੈ ਜਦੋਂ ਕਿ ਬਾਕੀ 9 ’ਤੇ ਖ਼ੁਦ ਲੜਨ ਲਈ ਡਟਿਆ ਹੋਇਆ ਹੈ। ਸੂਤਰਾਂ ਨੇ ਦਸਿਆ ਕਿ ਬੀਜੇਪੀ ਘੱਟੋ ਘੱਟ 5 ਜਾਂ 6 ’ਤੇ ਮੰਨਣ ਲਈ ਤਿਆਰ ਹੈ।

 (For more Punjabi news apart from Lok Sabha Elections: possibility of three-way competition on 13 seats of Punjab, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement