ਪ੍ਰਧਾਨ ਮੰਤਰੀ ਦੀ ਅਗਵਾਈ 'ਚ ਭਾਜਪਾ ਸੰਸਦ ਮੈਂਬਰ ਅਤੇ ਵਿਧਾਇਕ ਅੱਜ ਰਖਣਗੇ ਵਰਤ
Published : Apr 12, 2018, 12:58 am IST
Updated : Jun 25, 2018, 12:20 pm IST
SHARE ARTICLE
Narendra Modi
Narendra Modi

ਮੋਦੀ ਕਿਸਾਨਾਂ ਦੀ ਖ਼ੁਦਕੁਸ਼ੀ 'ਤੇ ਵਰਤ ਕਿਉਂ ਨਹੀਂ ਰਖਦੇ? : ਓਵੈਸੀ

 ਸੰਸਦ ਦੀ ਕਾਰਵਾਈ ਨਾ ਚੱਲਣ ਦੇਣ 'ਚ ਕਾਂਗਰਸ ਦੀ ਭੂਮਿਕਾ ਵਿਰੁਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਅਤੇ ਸਾਰੇ ਸੂਬਿਆਂ ਦੇ ਵਿਧਾਇਕ ਇਕ ਦਿਨ ਦਾ ਵਰਤ ਰਖਣਗੇ। ਭਾਜਪਾ ਪ੍ਰਧਾਨ ਅਮਿਤ ਸ਼ਾਹ ਇਸੇ ਦਿਨ ਚੋਣ ਰਾਜ ਕਰਨਾਟਕ ਦੇ ਹੁਬਲੀ 'ਚ ਧਰਨਾ ਦੇਣਗੇ।ਪ੍ਰਧਾਨ ਮੰਤਰੀ ਨੇ ਅੱਜ ਭਾਜਪਾ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਆਡਿਉ ਬ੍ਰਿਜ ਰਾਹੀਂ ਸੰਵਾਦ ਕਰਦਿਆਂ ਕਿਹਾ, ''ਸੰਸਦ ਨੂੰ ਬੰਧਕ ਬਣਾ ਕੇ ਜਿਨ੍ਹਾਂ ਲੋਕੰਤਤਰ ਦਾ ਗਲ ਘੋਟਣ ਦਾ ਅਪਰਾਧ ਕੀਤਾ ਅਤੇ ਸਿਆਸੀ ਹੰਕਾਰ ਅਤੇ ਸੱਤਾ ਦੀ ਭੁੱਖ ਤੋਂ ਪ੍ਰੇਰਿਤ ਹੋ ਕੇ ਦੇਸ਼ ਨੂੰ ਅੱਗੇ ਨਹੀਂ ਵਧਣ ਦਿਤਾ ਅਤੇ ਸੰਸਦ ਨਹੀਂ ਚੱਲਣ ਦਿਤੀ ਅਸੀਂ ਉਨ੍ਹਾਂ ਮੁੱਠੀ ਭਰ ਲੋਕਾਂ ਦੀ ਮਾਨਸਿਕਤਾ ਨੂੰ ਦੇਸ਼ ਦੇ ਲੋਕਾਂ ਸਾਹਮਣੇ ਉਜਾਗਰ ਕਰਾਂਗੇ।'' ਉਨ੍ਹਾਂ ਕਿਹਾ ਕਿ 12 ਅਪ੍ਰੈਲ ਨੂੰ ਭਾਜਪਾ ਦੇ ਸਾਰੇ ਲੋਕ ਪ੍ਰਤੀਨਿਧੀ ਅਤੇ ਕਾਰਕੁਨ ਦੇਸ਼ ਭਰ 'ਚ ਵਰਤ ਰਖਣਗੇ। 

Narendra ModiNarendra Modi

ਉਧਰ ਵਿਰੋਧੀ ਪਾਰਟੀਆਂ ਨੇ ਇਸ ਵਰਤ 'ਤੇ ਸਵਾਲ ਚੁੱਕੇ ਹਨ। ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਕਿਹਾ ਕਿ ਕੇਂਦਰ ਨੇ ਹੀ ਕਾਵੇਰੀ ਮੁੱਦੇ 'ਤੇ ਅੰਨਾ ਡੀ.ਐਮ.ਕੇ. ਨੂੰ ਸੰਸਦ 'ਚ ਰੇੜਕਾ ਕਾਇਮ ਕਰਨ ਲਈ ਉਕਸਾਇਆ ਸੀ। ਜਦਕਿ ਤੇਲਗੂ ਦੇਸ਼ਮ ਪਾਰਟੀ ਨੂੰ ਅਪਣੀ ਮੰਗ ਰੱਖਣ ਦੀ ਇਜਾਜ਼ਤ ਹੀ ਨਹੀਂ ਦਿਤੀ ਗਈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਵਰਤ 'ਤੇ ਤਨਜ ਕਸਦਿਆਂ ਕਿਹਾ ਕਿ ਉਮੀਦ ਹੈ ਕਿ ਨਰਿੰਦਰ ਮੋਦੀ ਉਨਾਵ ਬਲਾਤਕਾਰ ਅਤੇ ਕਤਲ ਮਾਮਲੇ ਦੀ ਘਟਨਾ ਨੂੰ ਲੈ ਕੇ ਵੀ ਵਰਤ ਰਖਣਗੇ। ਉਨ੍ਹਾਂ ਇਸ ਮਾਮਲੇ ਨੂੰ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲਾ ਦਸਿਆ। ਜਦਕਿ ਏ.ਆਈ.ਐਮ.ਆਈ.ਐਮ. ਦੇ ਮੁਖੀ ਅਸਾਦੁਦੀਨ ਓਵੈਸੀ ਨੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਕਿਸਾਨਾਂ ਦੀ ਖ਼ੁਦਕੁਸ਼ੀ ਦੇ ਮੁੱਦੇ ਅਤੇ ਅਪਣੇ ਝੂਠੇ ਵਾਅਦਿਆਂ 'ਤੇ ਪਸ਼ਚਾਤਾਪ ਲਈ ਵੀ ਕਦੀ ਵਰਤ ਰਖਣਗੇ?  (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement