'ਆਪ' ਅਲਰਟ ਦੇ ਬਾਵਜੂਦ ਪਹਿਲਾਂ ਤੋਂ ਹੀ ਪ੍ਰਬੰਧ ਕਰਨ ਵਿਚ ਰਹੀ ਅਸਫ਼ਲ: ਬਾਜਵਾ

By : KOMALJEET

Published : Jul 12, 2023, 6:42 pm IST
Updated : Jul 12, 2023, 6:42 pm IST
SHARE ARTICLE
Partap Singh Bajwa
Partap Singh Bajwa

ਇਸ ਦੌਰਾਨ, 14 ਜ਼ਿਲ੍ਹਿਆਂ ਦੇ 1056 ਪਿੰਡਾਂ ਦੇ ਵਸਨੀਕ ਇਕ ਭਿਆਨਕ ਅਨੁਭਵ ਵਿਚੋਂ ਗੁਜ਼ਰ ਰਹੇ ਹਨ: ਵਿਰੋਧੀ ਧਿਰ ਦੇ ਆਗੂ 

ਚੰਡੀਗੜ੍ਹ : ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਦੋਸ਼ ਲਾਇਆ ਕਿ ਸਰਕਾਰ ਨੇ ਢੁਕਵੇਂ ਪ੍ਰਬੰਧ ਕਰਨ ਵਿਚ ਢਿੱਲ ਵਰਤੀ, ਜਿਸ ਨਾਲ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਹਾਲ ਹੀ ਵਿਚ ਆਏ ਹੜ੍ਹਾਂ ਤਬਾਹੀ ਮਚਾਈ। 

ਬਾਜਵਾ ਨੇ ਅੱਗੇ ਕਿਹਾ, "ਇਹ ਸਿਰਫ਼ ਸੂਬੇ ਵਿਚ ਕੁਪ੍ਰਬੰਧਨ ਅਤੇ ਉਚਿੱਤ ਪ੍ਰਬੰਧਾਂ ਦੀ ਘਾਟ ਕਾਰਨ ਹੈ, ਹੜ੍ਹਾਂ ਨੇ ਲਗਭਗ ਅੱਧੇ ਰਾਜ ਵਿਚ ਤਬਾਹੀ ਮਚਾਈ। ਇਸ ਦੌਰਾਨ 'ਆਪ' ਸਰਕਾਰ ਵਲੋਂ ਹੜ੍ਹਾਂ ਦੀ ਅਗਾਊ ਤਿਆਰੀ ਕਰਨ ਵਿੱਚ ਨਾਕਾਮਯਾਬੀਆਂ ਕਾਰਨ 14 ਜ਼ਿਲ੍ਹਿਆਂ ਦੇ 1056 ਪਿੰਡਾਂ ਦੇ ਵਸਨੀਕਾਂ ਨੂੰ ਭਿਆਨਕ ਅਨੁਭਵ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 5 ਦਾ ਅਜੇ ਵੀ ਪਤਾ ਨਹੀਂ ਲੱਗ ਸਕਿਆ ਹੈ। ਇਸ ਤੋਂ ਇਲਾਵਾ, 12 ਲੋਕ ਜ਼ਖਮੀ ਹੋਏ ਹਨ।''

ਇਹ ਵੀ ਪੜ੍ਹੋ: ’84 ਸਿੱਖ ਕਤਲੇਆਮ: ਬਰੀ ਕੀਤੇ ਜਾਣ ਵਿਰੁਧ ਅਪੀਲ ’ਚ ਦੇਰੀ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ : ਅਦਾਲਤ 

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਦਿੱਲੀ ਦੇ ਮੌਸਮ ਵਿਭਾਗ ਨੇ 5 ਜੁਲਾਈ ਨੂੰ ਦਿੱਲੀ ਅਤੇ ਪੰਜਾਬ ਸਮੇਤ ਉੱਤਰ ਦੇ ਹੋਰ ਹਿੱਸਿਆਂ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਸੀ, ਜਿਸ ਨਾਲ ਜਾਨੀ ਅਤੇ ਜਾਇਦਾਦ ਦੇ ਨੁਕਸਾਨ ਦੀ ਭਵਿੱਖਬਾਣੀ ਕੀਤੀ ਗਈ ਸੀ। ਹਾਲਾਂਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਅਜਿਹੇ ਜਾਨੀ ਨੁਕਸਾਨ ਲਈ ਵਧੇਰੇ ਸੰਵੇਦਨਸ਼ੀਲ ਹਨ, ਫਿਰ ਵੀ ਉਨ੍ਹਾਂ ਨੇ ਢੁਕਵੇਂ ਪ੍ਰਬੰਧ ਕੀਤੇ ਜਦੋਂ ਕਿ 'ਆਪ' ਆਪਣੇ ਡਰਾਮਿਆਂ ਵਿਚ ਰੁੱਝੀ ਹੋਈ ਸੀ।

"ਜਦੋਂ ਪੰਜਾਬੀ ਇਸ ਕੁਦਰਤੀ ਆਫ਼ਤ ਨਾਲ ਆਪਣੇ ਦਮ 'ਤੇ ਲੜ ਰਹੇ ਸਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਗੁਆਂਢੀ ਸੂਬੇ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ ਅਤੇ ਆਪਣੀ ਪਹਿਲੀ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਸਨ। ਉਨ੍ਹਾਂ ਨੇ ਪੰਜਾਬੀਆਂ ਦੀ ਭਲਾਈ ਬਾਰੇ ਪੁੱਛਣ ਦੀ ਵੀ ਖੇਚਲ ਨਹੀਂ ਕੀਤੀ", ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ।

ਬਾਜਵਾ ਨੇ ਕਿਹਾ ਕਿ ਸਰਕਾਰ ਕੋਲ ਆਫ਼ਤ ਪ੍ਰਬੰਧਨ ਲਈ 729 ਕਰੋੜ ਰੁਪਏ ਉਪਲਬਧ ਹਨ। ਇਥੋਂ ਤਕ ਕਿ ਕੇਂਦਰੀ ਸਰਕਾਰ ਤੋਂ 488 ਕਰੋੜ ਰੁਪਏ ਪ੍ਰਾਪਤ ਹੋਏ ਹਨ। ਫਿਰ ਵੀ ਪੰਜਾਬ ਦੀ 'ਆਪ' ਸਰਕਾਰ ਇਸ ਬਿਪਤਾ ਦੀ ਅਗਾਊ ਤਿਆਰੀ ਕਰਨ ਵਿਚ ਨਾਕਾਮ ਰਹੀ। ਬਾਜਵਾ ਨੇ ਕਿਹਾ, "ਜੇ ਸਰਕਾਰ ਆਪਣੀ ਡੂੰਘੀ ਨੀਂਦ ਤੋਂ ਜਾਗੀ ਹੁੰਦੀ, ਤਾਂ ਇੰਨੇ ਵੱਡੇ ਪੈਮਾਨੇ ਦੀ ਤਬਾਹੀ ਨੂੰ ਰੋਕਿਆ ਜਾ ਸਕਦਾ ਸੀ।"

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement